← ਪਿਛੇ ਪਰਤੋ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੇਅਦਬੀ ਮਾਮਲੇ ’ਚ ਦਿੱਤੇ ਇਹ ਹੁਕਮ ਚੰਡੀਗੜ੍ਹ, 6 ਜਨਵਰੀ, 2021 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2015 ਦੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਨ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਨੂੰ ਬਦਲਣ ਦੀ ਹਦਾਇਤ ਕੀਤੀ ਹੈ। ਜਸਟਿਸ ਅਮੋਲ ਰਤਨ ਦੇ ਬੈਂਚ ਨੇ ਵਿਸਥਾਰਿਤ ਹੁਕਮ ਵਿਚ ਕਿਹਾਹੈ ਕਿ ਭਾਵੇਂ ਅਦਾਲਤ ਡੀ ਆਈ ਜੀ ਆਰ ਐਸ ਖੱਟੜਾ ਦੀ ਅਗਵਾਈ ਹੇਠ ਐਸ ਆਈ ਟੀ ਵੱਲੋਂ ਕੀਤੀ ਜਾਂਚ ਖਾਰਜ ਨਹੀਂ ਕਰ ਰਹੀ ਪਰ ਟੀਮ ਦੀ ਅਗਵਾਈ ਇਕ ਵੱਖਰੇ ਅਫਸਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਟੀਸ਼ਨਰ ਦੇ ਮਨ ਵਿਚ ਕਿਸੇ ਵੀ ਤਰ੍ਹਾਂ ਪੱਖਪਾਤ ਨਾ ਕੀਤੇ ਜਾਣਾ ਯਕੀਨੀ ਬਣਾਇਆ ਜਾ ਸਕੇ। ਅਦਾਲਤ ਨੇ ਇਹ ਫੈਸਲਾ ਡੇਰਾ ਸਿਰਸਾ ਦੇ ਪ੍ਰੇਮੀ ਸੁਖਜਿੰਦਰ ਸਿੰਘ ਵੱਲੋਂ ਪਾਈ ਪਟੀਸ਼ਨ ’ਤੇ ਸੁਣਾਇਆ ਹੈ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਅਦਾਲਤ ਦੇ ਫੈਸਲੇ ਨਾਲ ਖੱਟੜਾ ’ਤੇ ਕਿਸੇ ਵੀਤਰੀਕੇ ਦਾ ਅਸਰ ਨਹੀਂ ਪਵੇਗਾ।
Total Responses : 267