ਭਗਵੰਤ ਮਾਨ ਨੇ ਮੋਗਾ ਦੇ ਨਵੇਂ 'ਆਪ' ਮੇਅਰ ਨਾਲ ਕੀਤੀ ਮੁਲਾਕਾਤ,ਜਿੱਤ ਦੀ ਦਿੱਤੀ ਵਧਾਈ
- ਮੁੱਖ ਮੰਤਰੀ ਨੇ ਮੋਗਾ ਦੇ ਵਿਕਾਸ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦਾ ਦਿੱਤਾ ਭਰੋਸਾ
- ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਮੋਗਾ ਵਿੱਚ ਬਣਾਇਆ ਜਾਵੇਗਾ ਪਹਿਲਾ ਯੂ.ਪੀ.ਐਸ.ਸੀ ਸਿਖਲਾਈ ਕੇਂਦਰ- ਵਿਧਾਇਕਾ ਅਮਨਦੀਪ ਕੌਰ ਅਰੋੜਾ
ਚੰਡੀਗੜ੍ਹ/ਮੋਗਾ, 22 ਅਗਸਤ 2023 - ਆਮ ਆਦਮੀ ਪਾਰਟੀ (ਆਪ) ਮੋਗਾ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਮੇਅਰ ਬਲਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਜਿੱਤ ਲਈ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਵੀ ਮੌਜੂਦ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.......
ਭਗਵੰਤ ਮਾਨ ਨੇ ਮੋਗਾ ਦੇ ਨਵੇਂ 'ਆਪ' ਮੇਅਰ ਨਾਲ ਕੀਤੀ ਮੁਲਾਕਾਤ, ਜਿੱਤ ਦੀ ਦਿੱਤੀ ਵਧਾਈ (ਵੀਡੀਓ ਵੀ ਦੇਖੋ)
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੋਗਾ ਨਗਰ ਕੌਂਸਲ ਖੇਤਰ ਦੇ ਵਿਕਾਸ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੋਗਾ ਦੇ ਨੌਜਵਾਨਾਂ ਨੂੰ ਵੀ ਤੋਹਫਾ ਦਿੱਤਾ ਹੈ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਬਣਾਏ ਜਾਣ ਵਾਲੇ ਯੂ.ਪੀ.ਐਸ.ਸੀ ਸਿਖਲਾਈ ਕੇਂਦਰ ਦਾ ਪਹਿਲਾ ਕੇਂਦਰ ਮੋਗਾ ਵਿੱਚ ਸਥਾਪਿਤ ਕੀਤਾ ਜਾਵੇਗਾ।
ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸਾਡੇ ਮੇਅਰ ਬਲਜੀਤ ਸਿੰਘ ਚੰਨੀ ਬਹੁਤ ਹੀ ਸਾਧਾਰਨ ਪਰਿਵਾਰ ਵਿੱਚੋਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਸਿਆਸਤ ਵਿੱਚ ਆਉਣ ਦਾ ਮੌਕਾ ਦਿੰਦੀ ਹੈ, ਇਸੇ ਕਰਕੇ ਅੱਜ ਬਲਜੀਤ ਸਿੰਘ ਮੇਅਰ ਬਣੇ ਹਨ। ਦੂਜੇ ਪਾਸੇ ਰਵਾਇਤੀ ਪਾਰਟੀਆਂ ਵਿੱਚ ਪੈਸੇ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਇਸ ਲਈ ਇਨ੍ਹਾਂ ਦੇ ਜ਼ਿਆਦਾਤਰ ਵਿਧਾਇਕ ਅਤੇ ਸੰਸਦ ਮੈਂਬਰ ਅਮੀਰ ਘਰਾਣਿਆਂ ਵਿੱਚੋਂ ਹਨ।