ਮਰੇ ਹੋਏ ਸੂਰਾਂ ਨੂੰ ਫਾਰਮ ਦੇ ਬਾਹਰ ਸੁੱਟਣ ਨਾਲ ਪਿੰਡ ਵਿੱਚ ਪੈ ਗਿਆ ਰੌਲਾ
ਰੋਹਿਤ ਗੁਪਤਾ
ਗੁਰਦਾਸਪੁਰ, 17 ਸਤੰਬਰ 2022 : ਗੁਰਦਾਸਪੁਰ ਦੇ ਪਿੰਡ ਸੱਦਾ ਵਿਚ ਬਣੇ ਪਿਗ ਫਾਰਮ ਤੋਂ ਪਿੰਡ ਵਾਸੀ ਪਰੇਸ਼ਾਨ ਹੋ ਗਏ ਹਨ।ਕਾਰਨ ਇਹ ਹੈ ਕਿ ਮਰੇ ਹੋਏ ਸੂਰਾਂ ਨੂੰ ਦਬਨ ਦੀ ਬਜਾਏ ਫਾਰਮ ਵਿੱਚ ਹੀ ਬਣੀ ਜਗ੍ਹਾ ਤੇ ਸੁੱਟਿਆ ਜਾ ਰਿਹਾ ਹੈ,ਜਿੱਸ ਨਾਲ਼ ਪੂਰੇ ਪਿੰਡ ਵਿੱਚ ਬਦਬੂ ਫੈਲੀ ਹੋਈ ਹੈ ਅਤੇ ਨਾਲ ਪਿੰਡ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਅੱਜ਼ ਪਿੰਡ ਵਾਸੀਆਂ ਨੇ ਪਿਗ ਫਾਰਮ ਵਿੱਚ ਜਾ ਕੇ ਵੈਟਨਰੀ ਡਾਕਟਰਾਂ ਨੂੰ ਅਪੀਲ ਕੀਤੀ ਕਿ ਮਰੇ ਹੋਏ ਪਸ਼ੂਆਂ ਨੂੰ ਦਬਾਇਆ ਜਾਵੇ ਤਾਂ ਜੌ ਪਿੰਡ ਵਿਚ ਬਦਬੂ ਨਾਂ ਫੈਲੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਮਰੇ ਹੋਏ ਸੂਰਾਂ ਨੂੰ ਫਾਰਮ ਦੇ ਬਾਹਰ ਸੁੱਟਣ ਨਾਲ ਪਿੰਡ ਵਿੱਚ ਪੈ ਗਿਆ ਰੌਲਾ (ਵੀਡੀਓ ਵੀ ਦੇਖੋ)
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਚ ਸਰਕਾਰ ਵੱਲੋਂ ਇੱਕ ਪਿਗ ਫਰਮ ਬਨਾਇਆ ਗਿਆ ਹੈ, ਜਿਥੇ ਸੂਰ ਪਾਲਕਾਂ ਨੂੰ ਸੂਰ ਪਾਲਣ ਬਾਰੇ ਜਾਣਕਾਰੀ ਅਤੇ ਸਬਸਿਡੀ ਤੇ ਸੂਰ ਪਾਲਣ ਲਈ ਕਰਜ਼ੇ ਆਦਿ ਵੀ ਮਨਜੂਰ ਕੀਤੇ ਜਾਂਦੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਪਿਗ ਫਾਰਮ ਦੇ ਕਰਮਚਾਰੀ ਮਰੇ ਹੋਏ ਸੂਰਾਂ ਨੂੰ ਦਬਣ ਦੀ ਬਜਾਏ ਫ਼ਾਰਮ ਦੇ ਪਿੱਛਲੇ ਪਾਸੇ ਬਣੀ ਸ਼ਾਮਲਾਟ ਜਮੀਨ ਵਿੱਚ ਟੋਇਆ ਕੱਢ ਕੇ ਸੁੱਟ ਰਹੇ ਹਨ ਜਿਸ ਕਰਕੇ ਪੂਰੇ ਪਿੰਡ ਵਿੱਚ ਬਦਬੂ ਫੈਲਣ ਕਰਕੇ ਪੂਰੇ ਪਿੰਡ ਦਾ ਜੀਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਫਾਰਮ ਦੇ ਅਧਿਕਾਰੀਆਂ ਨੂੰ ਅਤੇ ਕਰਮਚਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਜਿਸ ਕਰਕੇ ਅੱਜ ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਫਾਰਮ ਵਿੱਚ ਮੌਜੂਦ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਹਨਾ ਮਰੇ ਹੋਏ ਸੂਰਾਂ ਨੂੰ ਦਬਾਇਆ ਨਹੀਂ ਗਿਆ ਤਾਂ ਉਹ ਇਨ੍ਹਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰਣਗੇ ਅਤੇ ਇਸ ਪਿਗ ਫਾਰਮ ਪਿੰਡ ਤੋਂ ਹਟਾਉਣ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦੇਣਗੇ।
ਇਸ ਮੌਕੇ ਤੇ ਪਿੱਗ ਫਾਰਮ ਵਿੱਚ ਡਿਊਟੀ ਤੇ ਤਾਇਨਾਤ ਵੈਟਨਰੀ ਡਾਕਟਰ ਤੁਸ਼ਾਰ ਪ੍ਰੀਤ ਸ਼ਰਮਾਂ ਨੇ ਕਿਹਾ ਕਿ ਉਹਨਾਂ ਨੂੰ ਅੱਜ ਪਿੰਡ ਵਾਸੀਆਂ ਨੇ ਸੂਚਿਤ ਕੀਤਾ ਹੈ ਕਿ ਮਰੇ ਹੋਏ ਸੂਰਾਂ ਦੀ ਬਦਬੂ ਫੈਲਣ ਕਰਕੇ ਉਹਣਾ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਸ ਪ੍ਰੇਸ਼ਾਨੀ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਦੋ ਤਿੰਨ ਸੁਰਾਂ ਦੀ ਮੌਤ ਹੋਈ ਸੀ, ਜਿਨ੍ਹਾਂ ਨੂੰ ਇਕ ਟੋਆ ਪੁੱਟ ਕੇ ਉਸ ਵਿੱਚ ਦੱਬ ਦਿੱਤਾ ਗਿਆ ਸੀ ਅਤੇ ਉਹਨਾਂ ਉਪਰ ਰੂੜੀ ਪਾਈ ਗਈ ਸੀ ਪਰ ਕੁਝ ਦਿਨ ਪਹਿਲਾਂ ਆਈ ਬਰਸਾਤ ਕਰਕੇ ਇਹ ਰੁੜੀ ਮੀਹ ਦੇ ਪਾਣੀ ਨਾਲ ਰੁੜਨ ਕਰਕੇ ਮਰੇ ਹੋਏ ਸੁਰਾਂ ਦੀਆਂ ਹੱਡੀਆਂ ਉੱਪਰ ਆਉਣ ਨਾਲ਼ ਬਦਬੂ ਫੈਲੀ ਹੈ। ਜਿਸ ਕਰਕੇ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀ ਹੋਈ ਹੈ ਪਰ ਲੇਬਰ ਲੱਗਾ ਕੇ ਇਸਦਾ ਜਲਦ ਹਲ ਕਰਵਾ ਦਿੱਤਾ ਜਾਵੇਗਾ।