ਮਾਮੂਲੀ ਬਹਿਸਬਾਜ਼ੀ ਨੂੰ ਲੈ ਕੇ ਸਾਬਕਾ ਕੌਂਸਲਰ ਦੇ ਪੁੱਤਰ ਨੇ ਚਲਾਈਆਂ ਗੋਲੀਆਂ, ਸਿਰ 'ਚ ਲੱਗੀ ਗੋਲੀ
ਰੋਹਿਤ ਗੁਪਤਾ
ਗੁਰਦਾਸਪੁਰ, 12 ਮਾਰਚ 2023 : ਬਟਾਲਾ ਦੇ ਨਿਊ ਹਰਨਾਮ ਨਗਰ ਇਲਾਕੇ ਵਿੱਚ ਦੇਰ ਰਾਤ ਮਾਹੌਲ ਓਦੋਂ ਦਹਿਸ਼ਤ ਭਰਿਆ ਹੋ ਗਿਆ ਜਦੋਂ ਫਾਇਰਿੰਗ ਦੀ ਵਾਰਦਾਤ ਸਾਮਣੇ ਆਈ ਹੈ।ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਬਹਿਸਬਾਜ਼ੀ ਦੇ ਚਲਦੇ ਸਾਬਕਾ ਐਮ ਸੀ ਦੇ ਬੇਟੇ ਨੇ ਆਪਣੀ ਰਿਵਾਲਵਰ ਨਾਲ ਮੁਹੱਲੇ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਸਿਰ ਵਿੱਚ ਗੋਲੀਆਂ ਮਾਰੀਆਂ,ਉਥੇ ਹੀ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਗੋਲੀਆਂ ਲੱਗਣ ਨਾਲ ਜ਼ਖਮੀ ਨੌਜਵਾਨ ਨੂੰ ਸਿਵਿਲ ਹਸਪਤਾਲ ਬਟਾਲਾ ਇਲਾਜ ਲਈ ਦਾਖਿਲ ਕਰਵਾਇਆ ਗਿਆ।ਹਾਲਤ ਗੰਭੀਰ ਹੋਣ ਦੇ ਚਲਦੇ ਸਿਵਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਵਲੋਂ ਉਕਤ ਜ਼ਖਮੀ ਵਿਅਕਤੀ ਨੂੰ ਅਮ੍ਰਿਤਸਰ ਰੈਫਰ ਕੀਤਾ ਗਿਆ | ਉਧਰ ਬਟਾਲਾ ਪੁਲਿਸ ਵਲੋਂ ਵੀ ਮੌਕੇ ਤੇ ਪਹੁੰਚ ਤਫਤੀਸ਼ ਸ਼ੁਰੂ ਕੀਤੀ ਗਈ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਮਾਮੂਲੀ ਬਹਿਸਬਾਜ਼ੀ ਨੂੰ ਲੈ ਕੇ ਸਾਬਕਾ ਕੌਂਸਲਰ ਦੇ ਪੁੱਤਰ ਨੇ ਚਲਾਈਆਂ ਗੋਲੀਆਂ, ਸਿਰ 'ਚ ਲੱਗੀ ਗੋਲੀ (ਵੀਡੀਓ ਵੀ ਦੇਖੋ)
ਘਟਨਾ ਦੇ ਚਸ਼ਮਦੀਦ ਪ੍ਰਗਟ ਸਿੰਘ ਨੇ ਦੱਸਿਆ ਕਿ ਤੀਰਥ ਰਾਮ ਨਾਂ ਦੇ ਨੌਜਵਾਨ ਅਤੇ ਸਾਬਕਾ ਐਮ ਸੀ ਦੇ ਬੇਟੇ ਲੱਭੂ ਦਰਮਿਆਨ ਮਾਮੂਲੀ ਬਹਿਸਬਾਜ਼ੀ ਦੇ ਚਲਦੇ ਲੱਭੂ ਨੇ ਆਪਣੀ ਰਿਵਾਲਵਰ ਨਾਲ ਤੀਰਥ ਤੇ ਗੋਲੀਆਂ ਚਲਾ ਦਿੱਤੀ ਅਤੇ ਤਿੰਨ ਫਾਇਰ ਕੀਤੇ ਗਏ ਜਿਸ ਵਿਚੋਂ ਕੁਝ ਫਾਇਰ ਤੀਰਥ ਦੇ ਸਿਰ ਵਿੱਚ ਲੱਗੇ ।ਗੋਲੀਆਂ ਚਲਾਉਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਤੀਰਥ ਰਾਮ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਿਲ ਹਸਪਤਾਲ ਬਟਾਲਾ ਚ ਲਿਜਾਇਆ ਗਿਆ |
ਉਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਾ ਸੰਜੀਵ ਨੇ ਦੱਸਿਆ ਕਿ ਤੀਰਥ ਕੁਮਾਰ ਉਮਰ 45 ਸਾਲ ਗੋਲੀ ਲੱਗਣ ਨਾਲ ਗੰਭੀਰ ਰੂਪ ਚ ਜਖਮੀ ਹਾਲਤ ਚ ਉਹਨਾਂ ਦੇ ਹਸਪਤਾਲ ਇਲਾਜ ਲਈ ਦਾਖਿਲ ਕਰਵਾਇਆ ਗਿਆ ਸੀ ਲੇਕਿਨ ਤੀਰਥ ਦੀ ਹਾਲਤ ਗੰਭੀਰ ਸੀ ਅਤੇ ਉਸਨੂੰ ਅੱਗੇ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਚ ਰੈਫਰ ਕੀਤਾ ਗਿਆ ਹੈ ਜਦਕਿ ਤੀਰਥ ਦੀ ਹਾਲਤ ਨਾਜ਼ੁਕ ਸੀ ਉਸਦੇ ਮੱਥੇ ਤੇ ਗਨ ਸ਼ੋਟ ਸੀ |
ਓਥੇ ਹੀ ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਜਿਲਾ ਬਟਾਲਾ ਦੇ ਡੀਐਸਪੀ ਸਿਟੀ ਲਲਿਤ ਕੁਮਾਰ ਮੌਕੇ ਤੇ ਪੁਲਿਸ ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਨਾਲ ਜਾਂਚ ਲਈ ਪਹੁੰਚੇ।ਡੀ ਐਸ ਪੀ ਲਲਿਤ ਕੁਮਾਰ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਪੁਲਿਸ ਪਾਰਟੀ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ।ਜਾਂਚ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ |