ਰਾਜੇਵਾਲ ਦੇ ਬਿਆਨ ਤੇ ਭਖੀ ਸਿਆਸਤ, ਹੁਣ ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਪਲਟਵਾਰ
ਕਿਹਾ ਮਲਾਈਆ ਖਾਣ ਲਈ ਆਏ ਸ਼ਨ ਰਾਜਨੀਤੀ ਵਿੱਚ
ਰੋਹਿਤ ਗੁਪਤਾ
ਗੁਰਦਾਸਪੁਰ, 4 ਅਪ੍ਰੈਲ, 2023 : ਪੰਜਾਬ ਅੰਦਰ ਹੋਈ ਬੇ-ਮੌਸਮੀ ਬਾਰਸ਼, ਝੱਖੜ ਅਤੇ ਗੜ੍ਹੇਮਾਰੀ ਕਾਰਨ ਖ਼ਰਾਬ ਹੋਈਆਂ ਸਫਲਾ ਦੇ ਮੁਆਵਜੇ ਲੈਣ ਲਈ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦੇਣ ਪਹੁੰਚੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਕਿਸਾਨ ਆਗੂ ਸੁੱਖਦੇਵ ਸਿੰਘ ਭੋਜਰਾਜ ਨੇ ਸੰਯੂਕਤ ਸਮਾਜ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋ ਦਿੱਤੇ ਗਏ ਬਿਆਨ ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਇਹ ਲੋਕ ਰਾਜਨੀਤੀ ਵਿੱਚ ਮਲਾਈਆ ਖਾਣ ਲਈ ਆਏ ਸ਼ਨ ਪਰ ਲੋਕ ਇਹਨਾਂ ਨੂੰ ਸਮਝ ਚੁੱਕੇ ਹਨ ਇਹਨਾਂ ਕੋਲੋ ਕਿੱਸੇ ਨੇ ਧਕੇ ਨਾਲ ਚੋਣਾਂ ਨਹੀ ਲੜਾਈਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਰਾਜੇਵਾਲ ਦੇ ਬਿਆਨ 'ਤੇ ਭਖੀ ਸਿਆਸਤ, ਹੁਣ ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਪਲਟਵਾਰ (ਵੀਡੀਓ ਵੀ ਦੇਖੋ)
ਪੰਜਾਬ ਅੰਦਰ ਹੋਈ ਬੇ-ਮੌਸਮੀ ਬਾਰਸ਼, ਝੱਖੜ ਅਤੇ ਗੜ੍ਹੇਮਾਰੀ ਕਾਰਨ ਕਿਸਾਨਾ ਵਲੋ ਬਿਜੀ ਗਈ, ਸਰੋਂ, ਚਾਰਾ, ਸਬਜ਼ੀਆਂ ਅਤੇ ਬਾਗਾਂ ਆਦਿ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਵੱਲੋਂ 6 ਮਹੀਨੇ ਕੀਤੀ ਗਈ ਦਿਨ ਰਾਤ ਰਾਤ ਦੀ ਮਿਹਨਤ ਉਤੇ ਪਾਣੀ ਫਿਰ ਗਿਆ ਹੈ।ਇਸ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋ ਅੱਜ ਵੱਖ ਜਿਲਿਆ ਵਿੱਚ ਡੀਸੀ ਦਫ਼ਤਰ ਅਗੇ ਰੋਸ਼ ਪ੍ਰਦਰਸਨ ਕਰ ਮੰਗ ਪੱਤਰ ਦਿੱਤੇ ਗਏ ਹਨ ਅੱਤੇ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ।
ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦੇਣ ਪਹੁੰਚੇ ਕਿਸਾਨ ਆਗੂ ਸੁੱਖਦੇਵ ਸਿੰਘ ਭੋਜਰਾਜ ਨੇ ਡੀਸੀ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਫ਼ਸਲ ਦਾ ਨੁਕਸਾਨ ਕੁੱਝ ਪ੍ਰਤੀਸ਼ਤ ਹੀ ਹੋਇਆ ਹੈ ਪਰ ਇਹ ਸਚਾਈ ਨਹੀਂ ਹੈ।ਪੰਜਾਬ ਸਰਕਾਰ ਅਧਿਕਾਰੀਆਂ ਨੂੰ ਤੁਰੰਤ ਮੌਕੇ ਤੇ ਭੇਜਕੇ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਣਕ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਰਿਲੀਜ਼ ਕੀਤਾ ਜਾਵੇ ਅਤੇ ਹੋਰ ਫਸਲਾਂ ਦੇ ਹੋਏ ਨੁਕਸਾਨ ਦੀ ਸੌ ਫੀਸਦੀ ਪੂਰਤੀ ਕੀਤੀ ਜਾਵੇ। ਇਸ ਤੋਂ ਇਲਾਵਾ ਪਿਛਲੇ ਸਾਲਾਂ ਦੌਰਾਨ ਕੁਦਰਤੀ ਆਫਤਾਂ ਨਾਲ ਖਰਾਬ ਹੋਈਆਂ ਫਸਲਾਂ ਦਾ ਵੀ ਮੁਆਵਜਾ ਤੁਰੰਤ ਜਾਰੀ ਕੀਤਾ ਜਾਵੇ ਅੱਤੇ ਗਿਰਦਾਵਰੀ ਕਰਨ ਸਮੇਂ ਫਸਲਾਂ ਦੇ ਵਧੇਰੇ ਹੋਏ ਨੁਕਸਾਨ ਨੂੰ ਘਟਾਕੇ ਰਿਕਾਰਡ ਵਿੱਚ ਦਰਜ ਕਰਨ ਵਾਲੇ ਅਧਿਕਾਰੀਅਆਂ ਨੂੰ ਸਖਤ ਤਾੜਨਾ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।
ਸੰਯੂਕਤ ਸਮਾਜ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋ ਦਿੱਤੇ ਗਏ ਬਿਆਨ ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਇਹ ਲੋਕ ਰਾਜਨੀਤੀ ਵਿੱਚ ਮਲਾਈਆ ਖਾਣ ਲਈ ਆਏ ਸ਼ਨ ਪਰ ਲੋਕ ਇਹਨਾਂ ਨੂੰ ਸਮਝ ਚੁੱਕੇ ਹਨ ਅੱਤੇ ਬਲਬੀਰ ਸਿੰਘ ਰਾਜੇਵਾਲ ਤੋ ਕਿੱਸੇ ਨੇ ਧਕੇ ਨਾਲ ਚੋਣਾਂ ਨਹੀ ਲੜਾਈਆ ਇਹਨਾਂ ਨੇ ਆਪਣੀ ਮਰਜ਼ੀ ਨਾਲ ਚੋਣ ਲੜੀ ਹੈ