ਰੱਖੜੀ ਮੌਕੇ ਸਿੱਧੂ ਮੂਸੇਵਾਲਾ ਦੇ ਗੁੱਟ 'ਤੇ ਲੜਕੀਆਂ ਨੇ ਸਜਾਈ ਰੱਖੜੀ
- ਸਿੱਧੂ ਦੇ ਸਮਾਰਕ ਤੇ ਪਹੁੰਚੀਆਂ ਲੜਕੀਆਂ ਹੋਈਆਂ ਭਾਵੁਕ, ਕਿਹਾ ਸਿੱਧੂ ਵੀਰ ਅਮਰ ਹੋ ਗਿਆ ਹੈ
- ਸਿੱਧੂ ਮੂਸੇਵਾਲਾ ਦੇ ਹਮਸ਼ਕਲ ਨਾਲ ਤਸਵੀਰਾਂ ਕਰਵਾਉਣ ਲੱਗੇ ਸਿੱਧੂ ਦੇ ਪ੍ਰਸ਼ੰਸਕ
ਮਾਨਸਾ, 11 ਅਗਸਤ 2022 - ਰੱਖੜੀ ਦੇ ਤਿਉਹਾਰ ਮੌਕੇ ਅੱਜ ਪਿੰਡ ਮੂਸਾ ਵਿੱਚ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਪਹੁੰਚ ਕੇ ਲੜਕੀਆਂ ਨੇ ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀ ਸਜਾਈ ਅਤੇ ਕਿਹਾ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਰਿਹਾ, ਪਰ ਸਿੱਧੂ ਮੂਸੇਵਾਲਾ ਸਦਾ ਲਈ ਦੁਨੀਆਂ ਦੇ ਵਿੱਚ ਅਮਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਜਨਮਦਿਨ ਤੇ ਬਰਸੀ ਮੌਕੇ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਮੇਲੇ ਲੱਗਦੇ ਰਹਿਣਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਰੱਖੜੀ ਮੌਕੇ ਸਿੱਧੂ ਮੂਸੇਵਾਲਾ ਦੇ ਗੁੱਟ 'ਤੇ ਲੜਕੀਆਂ ਨੇ ਸਜਾਈ ਰੱਖੜੀ (ਵੀਡੀਓ ਵੀ ਦੇਖੋ)
ਹਰ ਐਤਵਾਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਪ੍ਰਸ਼ੰਸਕ ਪਿੰਡ ਮੂਸਾ ਪਹੁੰਚਦੇ ਹਨ। ਅੱਜ ਰੱਖੜੀ ਦੇ ਤਿਉਹਾਰ ਮੌਕੇ ਵੀ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਉਨ੍ਹਾਂ ਦੇ ਪ੍ਰਸ਼ੰਸਕ ਪਹੁੰਚ ਰਹੇ ਹਨ ਅਤੇ ਨਾਲ ਹੀ ਲੜਕੀਆਂ ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀ ਸਜਾਉਣ ਦੇ ਲਈ ਰੱਖੜੀਆਂ ਲੈ ਕੇ ਪਹੁੰਚ ਰਹੀਆਂ ਹਨ। ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀ ਸਜਾਉਣ ਆਈਆਂ ਲੜਕੀਆਂ ਨੇ ਕਿਹਾ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਹੇ, ਪਰ ਉਸ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਇਸ ਦੁਨੀਆਂ ਤੇ ਅਮਰ ਹੋ ਚੁੱਕਿਆ ਹੈ ਅਤੇ ਉਸ ਦੇ ਜਨਮਦਿਨ ਤੇ ਬਰਸੀ ਮੌਕੇ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਮੇਲੇ ਲੱਗਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਹਰ ਇੱਕ ਭੈਣ ਦਾ ਭਰਾ ਸੀ ਅਤੇ ਉਹ ਹਰ ਇਕ ਲੜਕੀ ਦਾ ਸਤਿਕਾਰ ਕਰਦਾ ਸੀ, ਇਸ ਲਈ ਅੱਜ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੀ ਹਰ ਭੈਣ ਉਨ੍ਹਾਂ ਦੇ ਗੁੱਟ ਤੇ ਰੱਖੜੀ ਸਜਾਉਣ ਦੇ ਲਈ ਪਹੁੰਚ ਰਹੀ ਹੈ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ਅਤੇ ਸਿੱਧੂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੇ ਗੀਤ ਗਾ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ।
ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਪਹੁੰਚੇ ਉਨ੍ਹਾਂ ਦੇ ਹਮਸ਼ਕਲ ਇੱਕ ਨੌਜਵਾਨ ਦੇ ਨਾਲ ਸਿੱਧੂ ਦੇ ਪ੍ਰਸ਼ੰਸਕਾਂ ਦਾ ਤਸਵੀਰਾਂ ਖਿਚਵਾਉਣ ਦੇ ਲਈ ਤਾਂਤਾ ਲੱਗ ਗਿਆ। ਇਸ ਮੌਕੇ ਇਸ ਨੌਜਵਾਨ ਨੇ ਕਿਹਾ ਕਿ ਬੇਸ਼ੱਕ ਉਹ ਸਿੱਧੂ ਮੂਸੇਵਾਲਾ ਦੀ ਜਗ੍ਹਾ ਤਾਂ ਨਹੀਂ ਲੈ ਸਕਦਾ, ਪਰ ਉਨ੍ਹਾਂ ਦੇ ਨੇੜਲੇ ਸਾਥੀ ਉਸ ਨੂੰ ਸਿੱਧੂ ਮੂਸੇਵਾਲਾ ਦਾ ਹਮਸ਼ਕਲ ਕਹਿੰਦੇ ਹਨ, ਜਿਸਦੇ ਨਾਲ ਉਸ ਦੇ ਮਨ ਨੂੰ ਵੀ ਖ਼ੁਸ਼ੀ ਮਿਲਦੀ ਹੈ।