ਵਜ਼ਾਰਤੀ ਵਾਧਾ: ਕਿਹੜੇ ਮੰਤਰੀਆਂ ਦੀ ਹੋਵੇਗੀ ਛੁੱਟੀ, ਕੌਣ ਬਣੇਗਾ ਮੰਤਰੀ, ਪੜ੍ਹੋ ਪੂਰੀ ਰਿਪੋਰਟ
ਚੰਡੀਗੜ੍ਹ, 9 ਜੁਲਾਈ, 2021: ਪੰਜਾਬ ਵਿਚ ਵਜ਼ਾਰਤੀ ਵਾਧਾ ਚਰਚਾ ਵਿਸ਼ਾ ਬਣਿਆ ਹੈ। ਜਾਣਕਾਰੀ ਮੁਤਾਬਕ ਵਜ਼ਾਰਤੀ ਰਦੋ-ਬਦਲ ਵਿਚ ਮਾਝੇ ਦੇ ਕਿਸੇ ਵਜ਼ੀਰ ਦੀ ਛੁੱਟੀ ਹੋ ਸਕਦੀ ਹੈ ਜਦਕਿ ਮਾਝੇ ਵਿਚੋਂ ਰਾਜ ਕੁਮਾਰ ਵੇਰਕਾ ਦੀ ਵੱਡੀ ਲਾਟਰੀ ਨਿਕਲ ਸਕਦੀ ਹੈ।
ਇਸ ਰੱਦੋ ਬਦਲ ਵਿਚ ਮਾਲਵਾ ਦੇ ਵੀ ਇਕ ਮੰਤਰੀ ਦੀ ਛੁੱਟੀ ਕੀਤੇ ਜਾਣ ਦੇ ਵੀ ਚਰਚੇ ਨੇ .
ਇਹ ਵੀ ਸਸ਼ੋਪੰਜ ਬਣਿਆ ਹੋਇਆ ਹੈਕਿ ਵਜ਼ਾਰਤੀ ਰੱਦੋ ਬਦਲ ਪਹਿਲਾਂ ਹੋਵੇਗੀ ਜਾਂ ਫਿਰ ਪੰਜਾਬ ਕਾਂਗਰਸ ਜਥੇਬੰਦੀ ਦਾ ਨਿਬੇੜਾ ਪਹਿਲਾਂ ਹੋਵੇਗਾ। ਉਂਝ ਕੱਲ੍ਹ ਸ਼ਾਮ ਤੋਂ ਇਹ ਵੀ ਚਰਚਾ ਛਿੜੀ ਹੈ ਕਿ ਮਨੀਸ਼ ਤਿਵਾੜੀ ਵੱਲੋਂ ਨਵਜੋਤ ਸਿੱਧੂ ਖਿਲਾਫ ਕੀਤੀ ਗਈ ਬਿਆਨਬਾਜ਼ੀ ਕੀ ਨਵਜੋਤ ਸਿੱਧੂ ਦੇ ਰਾਹ ਵਿਚ ਨੱਕਾ ਲਾਉਣ ਦਾ ਕੰਮ ਕਰੇਗੀ।
ਭਾਵੇਂ ਅਟਕਲਾਂ ਇਹ ਹਨ ਕਿ ਪ੍ਰਿਅੰਕਾ ਗਾਂਧੀ ਦੇ ਕਹਿਣ ’ਤੇ ਨਵਜੋਤ ਸਿੱਧੂ ਨੁੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਇਆ ਜਾ ਰਿਹਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਵਿਚ ਲਏ ਜਨਤਕ ਸਟੈਂਡ ਮਗਰੋਂ ਇਸਦੀ ਗੁੰਜਾਇਸ਼ ਮੁਸ਼ਕਲ ਹੋ ਗਈ ਹੈ। ਕਾਂਗਰਸ ਦਾ ਪੁਨਰਗਠਨ ਕਿਵੇਂ ਹੋਵੇਗਾ , ਇਸ ਬਾਰੇ ਅਜੇ ਕਿਆਸੇ ਹੀ ਹਨ ਪਰ ਵਜ਼ਾਰਤੀ ਅਦਲਾ -ਬਦਲੀ ਅਗਲੇ ਹਫ਼ਤੇ ਹੋਣ ਦੇ ਪੂਰੇ ਆਸਾਰ ਹਨ .
ਆਉਂਦੇ ਪੰਜ ਚਾਰ ਦਿਨ ਪੰਜਾਬ ਦੀ ਰਾਜਨੀਤੀ ਵਿਚ ਕਾਂਗਰਸ ਲਈ ਵੱਡੇ ਐਲਾਨ ਲੈ ਕੇ ਆ ਸਕਦੇ ਹਨ।