ਸੋਸ਼ਲ ਮੀਡੀਆ ਤੇ ਗੰਨ ਕਲਚਰ ਫਮੋਟ ਕਰਨ ਵਾਲੀ ਵੀਡੀਓ ਵਾਇਰਲ ਹੋਣ 'ਤੇ ਸਰਪੰਚ ਖਿਲਾਫ ਪਰਚਾ ਦਰਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 25 ਨਵੰਬਰ 2022 - ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਸਖਤ ਪਾਬੰਦੀਆਂ ਅਤੇ ਹੁਕਮਾਂ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਹੁਕਮ ਤੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਇੱਕ ਸਰਪੰਚ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਲਤਾਨਪੁਰ ਲੋਦੀ ਐਸ ਆਈ ਜਸਪਾਲ ਸਿੰਘ ਨੇ ਦੱਸਿਆ ਕਿ ਏਐਸਆਈ ਕੁਲਵੰਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਤੇ ਜਾ ਰਹੇ ਸਨ ਤਾਂ ਕਿ ਇੱਕ ਮੁਖਬਰ ਖਾਸ ਵੱਲੋਂ ਪੁਲਿਸ ਨੂੰ ਇਤਲਾਹ ਦੇਣ 'ਤੇ ਪਿੰਡ ਫਰੀਦ ਸਰਾਏਂ ਦਾ ਸਰਪੰਚ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੱਡੀ 'ਚ ਜਾਂਦਾ ਹੋਇਆ ਹਥਿਆਰ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਹੋਈ ਹੈ ਜਿਸ ਕਾਰਨ ਦਹਿਸ਼ਤ ਦਾ ਮਹੌਲ ਬਣਿਆਂ ਹੋਇਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਰਪੰਚ ਨੇ ਹਥਿਆਰ ਵਿਖਾਉਂਦੇ ਹੋਏ ਬਣਾਈ ਵੀਡੀਉ, ਹੋ ਗਿਆ ਫਿਰ ਪਰਚਾ ਦਰਜ (ਵੀਡੀਓ ਵੀ ਦੇਖੋ)
ਉਹਨਾ ਦੱਸਿਆ ਕਿ ਵੀਡੀਓ ਵਾਇਰਲ ਹੋਣ ਦਾ ਸਖਤ ਸਟੈਂਡ ਲੈਂਦੇ ਹੋਏ ਡੀਸੀ ਕਪੂਰਥਲਾ ਦੇ ਹੁਕਮਾਂ ਤੇ ਜਿਹਨਾਂ ਵੱਲੋਂ ਲਾਇਸੰਸੀ ਹਥਿਆਰ ਨਾਲ ਜਨਤਕ ਪ੍ਰਦਰਸ਼ਨ ਤੇ ਪੂਰਨ ਪਾਬੰਧੀਲਗਾਈ ਹੋਈ ਹੈਦੀ ਸਖਤ ਉਲੰਘਣਾ ਹੋਈ ਹੈ।ਜਿਸ ਦੇ ਅਧਾਰ'ਤੇ ਪੁਲਿਸ ਵੱਲੋਂ ,ਆਪਣੀ ਗੱਡੀ ਵਿੱਚ ਗਾਣੇ ਲਗਾ ਕੇ ਲਾਇਸੰਸੀ ਹਥਿਆਰ ਦਾ ਪ੍ਰਦਰਸ਼ਨ ਕਰਨ ਦਾ ਵੀਡੀਓ ਵਾਇਰਲ ਕਰਨ ਦੇ ਦੋਸ਼ 'ਚ ਉਕਤ ਸਰਪੰਚ ਲਖਵੀਰ ਸਿੰਘ ਫਰੀਦਸਰਾਏਂ ਦੇ ਖਿਲਾਫ 188 ਆਈਪੀਸੀ ਤਹਿਤ ਮਕੱਦਮਾ ਦਰਜ ਕਰ ਲਿਆ ਹੈ।ਗੌਰਤਾਲਾਬ ਹੈ ਕਿ ਇਸਤੋਂ ਪਹਿਲਾਂ ਪੰਜਾਬ ਦੇ ਕਈ ਨਾਮੀ ਗਾਇਕਾਂ ਦੇ ਖਿਲਾਫ ਵੀ ਗੰਨ ਕਲਚਰ ਪ੍ਰਮੋਟ ਕਰਨ ਦੇ ਦੋਸ਼ ਲਗਦੇ ਰਹੇ ਹਨ।ਬੀਤੇ ਕੁਝ ਸਮੇਂ ਤੋਂ ਹਥਿਆਰ ਦੀ ਦੁਰਵਰਤੋਂ ਹੁੰਦੀ ਵੇਖ ਕੇ ਸੂਬਾ ਸਰਕਾਰ ਨੇ ਲਾਇਸੰਸੀ ਹਥਿਆਰ ਦੀ ਜਨਤਕ ਪ੍ਰਦਰਸ਼ਨੀ ਅਤੇ ਨਵੇਂ ਲਾਇਸੰਸੀ ਹਥਿਆਰ ਬਣਾਉਂਣ ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਹੋਈ ਹੈ।