ਨਵੀਂ ਦਿੱਲੀ, 31 ਜਨਵਰੀ 2021 - ਸਿੰਘੂ ਬਾਰਡਰ ਤੋਂ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਹੇਠਾਂ ਦਿੱਤੇ ਪੜ੍ਹੋ ਕਿ ਕਿਸਾਨਾਂ ਵੱਲੋਂ ਕੀ ਕਿਹਾ ਗਿਆ...
- ਜੇ ਸਾਨੂੰ ਸਰਕਾਰ ਮੀਟਿੰਗ ਲਈ ਆਪ ਬੁਲਾਵੇ ਤਾਂ ਅਸੀ ਜ਼ਰੂਰ ਜਾਵਾਂਗੇ, ਪਰ ਆਪ ਸਰਕਾਰ ਨੂੰ ਅਸੀਂ ਆਪ ਸੱਦਾ ਨਹੀਂ ਦੇਵਾਂਗੇ
- ਸਰਕਾਰਾ ਨਾਲ ਗੱਲਬਾਤ ਸਿਰਫ ਖੇਤੀ ਕਾਨੂੰਨ ਰੱਦ ਕਰਨ ਅਤੇ ਐਮ ਐਸ ਪੀ ਦੇ ਮੁੱਦੇ 'ਤੇ ਹੀ ਹੋਵੇਗੀ
- ਹੁਣ ਤੱਕ 163 ਕਿਸਾਨਾਂ ਦੇ ਲਾਪਤਾ ਹੋਣ ਦਾ ਪਤਾ ਲੱਗਾ ਹੈ, ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਨਾਮ ਧਿਆਨ 'ਚ ਨਹੀਂ ਆਏ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ 'ਤੇ ਦੱਸ ਸਕਦੇ ਹਨ
- ਦਿੱਲੀ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਕੀਤੀ ਵਧੀਕੀ ਦੀ ਨਿਖੇਧੀ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਆਪਣ ਪੱਤਰਕਾਰਾਂ ਨੂੰ ਸਾਰੀਆਂ ਸਹੂਲਤਾਂ ਦੇਵੇਗਾ
- ਅਸੀਂ ਸਾਰੇ ਹੀ ਪੱਤਰਕਾਰਾਂ ਦੇ ਨਾਲ ਖੜ੍ਹਾਂਗੇ
- ਜੇ ਪੁਲਿਸ ਦੀਆਂ ਵਧੀਕੀਆਂ ਨਾ ਰੁਕੀਆਂ ਅਤੇ ਸਰਕਾਰ ਨੇ ਵੀ ਕੋਈ ਵਧੀਕੀ ਕੀਤੀ ਤਾਂ ਦੇਸ਼ ਪੱਧਰ ਦਾ ਅੰਦੋਲਨ ਕੀਤਾ ਜਾਵੇਗਾ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/4034501643228071
">http://