ਚੰਡੀਗੜ੍ਹ, 2 ਫਰਵਰੀ 2021 - ਸਾਬਕਾ ਰਾਜ ਸੂਚਨਾ ਕਮਿਸ਼ਨਰ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਕੌਮੀ ਬੁਲਾਰੇ ਨਿਧੱੜਕ ਸਿੰਘ ਬਰਾੜ ਨੇ ਅੱਜ ਜਲਾਲਾਬਾਦ ਵਿਖੇ ਸੁਖਬੀਰ ਬਾਦਲ ਤੇ ਹੋਏ ਹਮਲੇ ਦੀ ਸਖਤ ਨਿਖੇਧੀ ਕੀਤੀ। ਬਰਾੜ ਨੇ ਕਿਹਾ ਇਸ ਤਰਾਂ ਜੇ ਕਿਸੇ ਪਾਰਟੀ ਦੇ ਪ੍ਰਧਾਨ ਨੂੰ ਵੀ ਕਾਗਜ਼ ਭਰਨ ਸਮੇਂ ਰੋਕਿਆ ਜਾ ਸਕਦਾ ਹੈ ਤਾਂ ਆਮ ਸਾਧਾਰਨ ਮਨੁੱਖ ਦੀ ਕੀ ਹੈਸੀਅਤ ਰਹਿ ਜਾਂਦੀ ਹੈ। ਫਿਰ ਤਾਂ ਕਾਂਗਰਸ ਪਾਰਟੀ ਨੂੰ ਚੋਣਾਂ ਕਰਾਉਣ ਦੀ ਥਾਂ ਸਿੱਧਾ ਕੌਂਸਲਰ ਨਾਮਜ਼ਦ ਕਰ ਦੇਣੇ ਚਾਹੀਦੇ ਹਨ। ਸੁਖਬੀਰ ਬਾਦਲ ਚਾਹੇ ਮੇਰੀ ਵਿਰੋਧੀ ਪਾਰਟੀ ਦੇ ਹਨ ,ਪਰ ਜੋ ਹੋਇਆ ਉਹ ਲੋਕਤੰਤਰ ਲਈ ਚੰਗਾ ਨਹੀਂ ,ਮੈਂ ਇਸ ਦੀ ਸਖਤ ਨਿੰਦਾਂ ਕਰਦਾਂ ਹਾਂ। ਬਰਾੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਮੰਗ ਕੀਤੀ ਕਿ ਇਸ ਦੀ ਨਿਰਪੱਖ ਜਾਂਚ ਕਰਾਂਕੇ ,ਦੋਸ਼ੀਆ ਖਿਲਾਫ ਸਖਤ ਕਾਰਵਾਈ ਕਰਕੇ ਮਿਸਾਲ ਕਾਇਮ ਕਰੋ।