ਸੈਂਟਰਲ ਪਬਲਿਕ ਸਕੂਲ ਵਿੱਚ ਨਸ਼ਿਆਂ ਵਿਰੁੱਧ ਅਭਿਆਨ ਨੂੰ ਸਮਰਪਿਤ ਲੋਕ ਉਤਸ਼ਵ 2024 ਕਰਵਾਇਆ
ਰੋਹਿਤ ਗੁਪਤਾ
ਬਟਾਲਾ 22 ਨਵੰਬਰ ਸੈਂਟਰਲ ਪਬਲਿਕ ਸਕੂਲ ਘੁਮਾਣ ’ਚ ਐਮਡੀ ਸ੍ਰੀਮਤੀ ਸਤਿੰਦਰ ਕੌਰ ਪੰਨੂ ਦੇ ਸਹਿਯੋਗ ਨਾਲ ਪ੍ਰਿੰਸੀਪਲ ਗਗਨਦੀਪ ਸਿੰਘ ਅਤੇ ਨਵਜੋਤ ਕੌਰ ਦੇ ਪ੍ਰਬੰਧਾਂ ਹੇਠ ਨਸ਼ਿਆਂ ਵਿਰੁੱਧ ਅਭਿਆਨ ਨੂੰ ਸਮਰਪਿਤ ਲੋਕ ਉਤਸਵ 2024,ਪੰਜਾਬੀ ਫੋਕ ਆਰਟ ਸੈਂਟਰ, ਗੁਰਦਾਸਪੁਰ ਵੱਲੋਂ ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਸੈਂਟਰਲ ਪਬਲਿਕ ਸਕੂਲ ਘੁਮਾਣ ਵਿੱਚ ਕਰਵਾਇਆ ਗਿਆ। ਇਸ ਮੌਕੇ ਤੇ ਵੱਖ-ਵੱਖ ਸੰਸਕ੍ਰਿਤੀਆਂ ਦੇ ਲੋਕ ਅਤੇ ਜਨਜਾਤੀ ਨ੍ਰਿਤਿਆਂ ਦੇ ਖੂਬਸੂਰਤ ਪ੍ਰਦਰਸ਼ਨ ਕੀਤੇ ਗਏ।
ਇਸ ਮੌਕੇ ਐਸ.ਐਸ.ਪੀ ਬਟਾਲਾ, ਜਨਾਬ ਸੁਹੇਲ ਕਾਸਿਮ ਮੀਰ ਮੁੱਖ ਮਹਿਮਾਨ ਵਜੋਂ ਪਹੁੰਚੇ। ਸਕੂਲ ਪਹੁੰਚਣ ਤੇ ਪੰਨੂ ਪਰਿਵਾਰ ਅਤੇ ਸਕੂਲ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਐਸ.ਐਸ.ਪੀ ਜਨਾਬ ਸੁਹੇਲ ਕਾਸਿਮ ਮੀਰ ਆਈਪੀਐਸ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਪ੍ਰਮਾਣਿਤ ਕੀਤਾ ਹੈ। ਉਨ੍ਹਾਂ ਬੱਚਿਆਂ ਨੂੰ ਹਮੇਸ਼ਾ ਆਪਣੇ ਦੇਸ਼ ਪ੍ਰਤੀ ਵਫਾਦਾਰ ਰਹਿਣ ਲਈ ਪ੍ਰੇਰਿਆ। ਇਸ ਮੌਕੇ ਉਹਨਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਪਣੇ ਆਲੇ ਦੁਆਲੇ ਵਿਕ ਰਹੇ ਨਸ਼ੇ ਜਾਂ ਨਸ਼ਾ ਕਰਨ ਵਾਲੇ ਸਬੰਧੀ ਸੂਚਨਾ ਦੇਣ ਲਈ 9779100200 ਨੰਬਰ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਜਾਣਕਾਰੀ ਦੇਣ ਵਾਲ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸ ਸ਼ਾਨਦਾਰ ਇਵੈਂਟ ਦੇ ਪਰਬੰਧ ਲਈ ਪਰਮਿੰਦਰ ਸਿੰਘ ਸੈਣੀ, ਹਰਮਨਜੀਤ ਸਿੰਘ ਅਤੇ ਮੁਕੇਸ਼ ਵਰਮਾ ਨੂੰ ਸੈਂਟਰਲ ਪਬਲਿਕ ਸਕੂਲ ਘੁਮਾਣ ਅਤੇ ਐਸਐਸਪੀ ਬਟਾਲਾ ਜਨਾਬ ਸੁਹੇਲ ਕਾਸਿਮ ਮੀਰ ਵੱਲੋਂ ਸਨਮਾਨਿਤ ਕੀਤਾ ਗਿਆ। ਲੋਕ ਉਤਸ਼ਵ 2024 ਦੀ ਸਫਲਤਾ ਨੇ ਭਾਰਤ ਦੀ ਧਨੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਇਸਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੇ ਮਹੱਤਵ ਨੂੰ ਰੋਸ਼ਨ ਕੀਤਾ। ਵਿਦਿਆਰਥੀ ਅਤੇ ਸਟਾਫ ਪ੍ਰਦਰਸ਼ਨਕਾਰਾਂ ਦੀ ਪ੍ਰਤਿਭਾ ਨੂੰ ਦੇਖ ਕੇ ਮੰਤ੍ਰਮੁਗਧ ਰਹੇ ਅਤੇ ਉਨ੍ਹਾਂ ਨੂੰ ਭਾਰਤ ਦੀ ਸੰਸਕ੍ਰਿਤਿਕ ਵਿਰਾਸਤ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ। ਇਹ ਉਤਸ਼ਵ ਨਵੀਂ ਪੀੜ੍ਹੀ ਵਿੱਚ ਸੰਸਕ੍ਰਿਤਿਕ ਜਾਗਰੂਕਤਾ ਅਤੇ ਸੱਤਿਕਾਰ ਨੂੰ ਵਧਾਉਣ ਦਾ ਮੋਕਾ ਸਾਬਤ ਹੋਇਆ।