ਸ੍ਰੀਨਗਰ: ਪੰਜਾਬੀ ਕਲਾਕਾਰਾਂ ਨੇ ਕਸ਼ਮੀਰੀਆਂ ਨਾਲ ਮਿਲ ਕੇ ਪਾਈ ਡੱਲ ਲੇਕ 'ਤੇ ਧਮਾਲ-ਲੋਕ ਹੋਏ ਬਾਗੋ (ਵੀਡੀਓ ਵੀ ਦੇਖੋ)
ਸ੍ਰੀਨਗਰ, 7 ਅਗਸਤ 2022 - ਸ੍ਰੀਨਗਰ ਵਿੱਚ 6 ਅਗਸਤ ਸ਼ਾਮੀ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਜਦੋਂ ਪਹਿਲੀ ਵਾਰ ਡਲ ਲੇਕ ਦੇ ਕੰਢੇ ਤੇ ਨਾਮੀ ਪੰਜਾਬੀ ਸਿੰਗਰਾਂ ਅਤੇ ਕਸ਼ਮੀਰੀ ਕਲਕਾਰਾਂ ਨੇ ਸਾਂਝਾ ਸੱਭਿਆਚਾਰਕ ਅਖਾੜਾ ਸਜਾ ਕੇ ਅਜਿਹੀ ਧਮਾਲ ਪਾਈ ਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਕਸ਼ਮੀਰੀ ਨੌਜਵਾਨ ਤੇ ਹਰ ਉਮਰ ਦੇ ਲੋਕ ਝੂਮ ਉੱਠੇ। ਦਿਲਚਸਪ ਨਜ਼ਾਰਾ ਇਹ ਸੀ ਕਿ ਇਸ ਮੌਕੇ ਸੈਂਕੜੇ ਨੌਜਵਾਨ , ਮਰਦ , ਔਰਤਾਂ ਤੇ ਬੱਚੇ ਕਲਕਰਾਂ ਦੀ ਪੇਸ਼ਕਾਰੀ ਦੀਆਂ ਵੀਡੀਉ ਬਣਾਉਂਦੇ ਨਜ਼ਰ ਆਏ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਸ੍ਰੀਨਗਰ: ਪੰਜਾਬੀ ਕਲਾਕਾਰਾਂ ਨੇ ਕਸ਼ਮੀਰੀਆਂ ਨਾਲ ਮਿਲ ਕੇ ਪਾਈ ਡੱਲ ਲੇਕ 'ਤੇ ਧਮਾਲ-ਲੋਕ ਹੋਏ ਬਾਗੋ (ਵੀਡੀਓ ਵੀ ਦੇਖੋ)
ਕਸ਼ਮੀਰ ਨਿਊਜ਼ ਸਰਵਿਸ ਦੀ ਰੀਪੋਰਟ ਅਨੁਸਾਰ ਇਸ ਮੌਕੇ ਪੰਜਾਬੀ ਗਾਇਕਾਂ ਵਿੱਚ ਅਫਸਾਨਾ ਖਾਨ, ਜੌਰਡਨ ਸੰਧੂ, ਪਰੀ ਪੰਧੇਰ, ਸਾਜ਼, ਅਰਮਾਨ ਢਿੱਲੋਂ, ਪ੍ਰਭ ਭੈਂਸ, ਚੇਤ ਸਿੰਘ, ਜਸ਼ਨ ਇੰਦਰ ਅਤੇ ਸੋਫੀਆ ਇੰਦਰ ਸ਼ਾਮਲ ਹਨ।
ਇਸ ਮੌਕੇ ਵਕਾਰ ਖਾਨ ਅਤੇ ਨੂਰ ਮੁਹੰਮਦ ਵਰਗੇ ਕਸ਼ਮੀਰੀ ਕਲਾਕਾਰਾਂ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ।