ਹੁਣ ਪੰਜਾਬ ਦੇ ਸਰਕਾਰੀ ਸਕੂਲ ਲੱਗਣਗੇ ਡਬਲ ਸ਼ਿਫਟ ‘ਚ (ਵੀਡੀਓ ਵੀ ਦੇਖੋ)
ਚੰਡੀਗੜ੍ਹ, 5 ਮਈ 2022 - ਪੰਜਾਬ ਦੇ ਸਿੱਖਿਆ ਵਿਭਾਗ ਦੇ ਬੱਚਿਆਂ ਦੀ ਵਧਦੀ ਗਿਣਤੀ ਨੂੰ ਦੇਖ਼ਦੇ ਹੋਏ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਡਬਲਸ਼ਿਫਟ 'ਚ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਇਕ ਪੱਤਰ ਜਾਰੀ ਕਰਕੇ ਸ਼ਡਿਊਲ ਜਾਰੀ ਕੀਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਹੁਣ ਪੰਜਾਬ ਦੇ ਸਰਕਾਰੀ ਸਕੂਲ ਲੱਗਣਗੇ ਡਬਲ ਸ਼ਿਫਟ ‘ਚ (ਵੀਡੀਓ ਵੀ ਦੇਖੋ)
ਵਿਭਾਗ ਨੇ ਇਸ ਪੱਤਰ ਜ਼ਰੀਏ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਜ਼ਿਆਦਾ ਗਿਣਤੀ ਤੇ ਜਗ੍ਹਾ, ਕਮਰਿਆਂ ਅਤੇ ਹੋਰ ਇੰਫਰਾ ਸਟਰਕਚਰ ਦੀ ਘਾਟ ਹੋਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ।
- ਗਰਮੀ 'ਚ ਪਹਿਲੀ ਸ਼ਿਫਟ 'ਚ ਇਹ ਸਕੂਲ ਸਵੇਰੇ 7 ਵਜੇ ਤੋਂ 12:00 ਵਜੇ ਤੱਕ ਅਤੇ ਦੁਪਹਿਰ ਦੀ ਸ਼ਿਫਟ 'ਚ 12:30 ਤੋਂ ਸ਼ਾਮ 5:30 ਵਜੇ ਤੱਕ ਲੱਗਣਗੇ।
- ਸਰਦੀਆਂ 'ਚ ਪਹਿਲੀ ਸ਼ਿਫਟ 'ਚ ਇਹ ਸਕੂਲ ਸਵੇਰੇ 7:30 ਵਜੇ ਤੋਂ 12:30 ਵਜੇ ਤੱਕ ਅਤੇ ਦੁਪਹਿਰ ਦੀ ਸ਼ਿਫਟ 'ਚ 12:30 ਤੋਂ ਸ਼ਾਮ 5:15 ਵਜੇ ਤੱਕ ਲੱਗਣਗੇ।
ਆਰਡਰ ਦੀ ਕਾਪੀ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://drive.google.com/file/d/1GuJs1jNwBhQaBvx8qmT7F-0KuTFJcRs1/view?usp=sharing