ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਦੀ ਅਣਥੱਕ ਸੇਵਾ ਕਰ ਰਹੀ ਯੂਨਾਈਟਿਡ ਸਿੱਖਸ
ਚੰਡੀਗੜ੍ਹ 25 ਜੁਲਾਈ 2023 - ਪਿਛਲੇ ਦਿਨੀਂ ਭਾਰੀ ਮੀਂਹ ਦੇ ਚਲਦਿਆਂ ਹੜ੍ਹਾਂ ਦੇ ਮਾਰ ਦਾ ਸੰਤਾਪ ਚੱਲ ਰਹੇ ਪੰਜਾਬ ਦੇ ਭਾਈਚਾਰੇ ਲਈ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਆਪਣੀਆਂ ਟੀਮਾਂ ਨਾਲ ਦਿਨ-ਰਾਤ ਅਣਥੱਕ ਸੇਵਾਵਾਂ ਨਿਭਾ ਰਹੇ ਹਨ। ਜਿੱਥੇ ਕਿਤੇ ਵੀ ਲੋੜ ਪੈ ਰਹੀ ਹੈ ਬਿਨਾਂ ਪਾਣੀ ਦੀ ਡੂੰਘਾਈ ਦੀ ਪਰਵਾਹ ਕੀਤਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋੜਵੰਦਾਂ ਚਾਹੇ ਉਹ ਪੇਂਡੂ ਖੇਤਰ ਹੋਵੇ ਜਾਂ ਫਿਰ ਸ਼ਹਿਰੀ , ਉਨ੍ਹਾਂ ਲਈ ਰਾਸ਼ਨ, ਪਾਣੀ, ਸੁਰੱਖਿਆ, ਬੁਨਿਆਦੀ ਸਹੂਲਤਾਂ ਅਤੇ ਡਾਕਟਰੀ ਸੇਵਾਵਾਂ ਦਾ ਪ੍ਰਬੰਧ ਕਰ ਰਹੇ ਹਨ ।
ਉਨ੍ਹਾਂ ਦੀਆਂ ਟੀਮਾਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋੜਵੰਦਾਂ ਨੂੰ ਨਾਜ਼ੁਕ ਹਲਾਤਾਂ ਵਿੱਚੋਂ ਕੱਢਣ ਦੇ ਨਾਲ-ਨਾਲ ਡਾਕਟਰੀ ਸਹਾਇਤਾ ਜੰਗੀ ਪੱਧਰ 'ਤੇ ਪਹੁੰਚਾ ਰਹੀਆਂ ਹਨ। ਇੰਨਾ ਹੀ ਨਹੀਂ ਉਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਬੇਜ਼ੁਬਾਨ ਪਸ਼ੂਆਂ ਨੂੰ ਵੀ ਸੁਰੱਖਿਆ ਅਤੇ ਚਾਰੇ ਦੀ ਸਪਲਾਈ ਕਰ ਰਹੀਆ ਹਨ।
ਹੜ੍ਹਾਂ ਤੋਂ ਬਾਅਦ ਪੈਦਾ ਹੋਈ ਸਥਿਤੀ ਵਿੱਚ ਬਿਮਾਰੀਆਂ ਫੈਲਣ ਦੇ ਖ਼ਤਰੇ ਜਿਵੇਂ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਤੋਂ ਬਚਾਅ ਲਈ ਦਵਾਈਆਂ ਦਾ ਛਿੜਕਾਅ ਅਤੇ ਜ਼ਰੂਰੀ ਡਾਕਟਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਹੜਾਂ ਤੋਂ ਬਾਅਦ ਪੈਦਾ ਹੋਣ ਵਾਲੇ ਨਾਚੁਕ ਹਾਲਾਤਾਂ ਨੂੰ ਭਾਪਦੇ ਹੋਏ ਬਿਮਾਰੀਆਂ ਤੋਂ ਬਚਾਅ ਲਈ ਅਤੇ ਠੀਕ ਕਰਨ ਲਈ ਜ਼ਰੂਰੀ ਡਾਕਟਰੀ ਸਹਾਇਤਾ ਅਤੇ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਇੰਨਾ ਜਤਨਾਂ ਦਾ ਉਦੇਸ਼ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨਾ ਤੇ ਬਿਹਤਰ ਸਿਹਤ ਸੇਵਾਵਾ ਦੇਣਾ ਹੈ।
ਸਾਡੀਆਂ ਟੀਮਾਂ ਨੇ ਰੂਪਨਗਰ ਜ਼ਿਲ੍ਹੇ ਵਿੱਚ ਪੈਂਦੇ ਬਸੰਤ ਨਗਰ, ਗੁਰੂ ਨਗਰ, ਕੋਟਲਾ, ਸਦਵਰਤ, ਦੇ ਨਾਲ ਨਾਲ ਰੂਪਨਗਰ ਦੇ ਨਾਲ ਨਾਲ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੇ ਚਮਕੌਰ ਸਾਹਿਬ ਵਿੱਚ ਪੈਂਦੇ ਪਿੰਡਾਂ ਵਿੱਚ ਅਣਥੱਕ ਸੇਵਾਵਾਂ ਕਰਕੇ ਦਵਾਈਆਂ ਅਤੇ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਹੈ। ਕੁਝ ਪਿੰਡਾਂ ਦੇ ਨਾਮ ਹਨ ਸੁਰਤਾਨਪੁਰ ਮੰਡ, ਛੋਟੇਪੁਰ, ਚੌਂਤਾ, ਸਿੰਘ, ਸਿੰਘਪੁਰਾ, ਭਗਵੰਤਪੁਰ, ਘਰਾਟਣ, ਘੁੱਦੂਪੁਰ, ਗੱਜਪੁਰ, ਛੋਟੇ ਗੰਡੋ, ਲਖਮੀਪੁਰ, ਬਸੰਤਪੁਰ, ਬਸੰਤ, ਮਾਹਲਾਂ, ਗੜ੍ਹੀ, ਰਣਜੀਤਪੁਰ, ਗੰਢੀਪੁਰ, ਉਦੂ, ਬੂੜਮਾਜਰਾ, ਮੰਡੂਵਾਲ, ਪਟਿਆਲ, ਚੌਂਤਾ ਪੈਣੀ, ਬੁਰਜਪੁਰ, ਬਰਸਾਦਾ, ਸਲਾਰਪੁਰ, ਛੋਟਾ ਗੰਢੋ, ਰਾਜੇ ਮਾਜਰਾ, ਧੋਨਾ, ਸਿੰਬਲਚੈਲੀਆਂ, ਬਧਵਾ, ਹਰੀਪੁਰ, ਲਾਲਪੁਰ, ਬੱਸੀ, ਮੰਡ, ਹਰਿਆਲਪੁਰ, ਚਨੌਲੀ, ਭਾਉਵਾਲ, ਮੰਡ, ਹਰਿਆਲਪੁਰ, ਚਨੌਲੀ, ਭਾਉਵਾਲ, ਨੂਰਮਾਜਰਾ, ਗੜ੍ਹਮਾਜਰਾ, ਧਾੜਮਾਜਰਾਪੁਰ ਖਾਨਪੁਰ, ਗਰੀਨ ਐਵੀਨਿਊ, ਆਦਰਸ਼ ਨਗਰ, ਮਾਧੋਦਾਸ ਕਲੋਨੀ, ਸ਼ਾਮਪੁਰਾ ਬੇਲਾ, ਗੋਬਿੰਦਪੁਰਾ, ਮਾਵਾ, ਕਮਾਲਪੁਰ, ਖਾਨਪੁਰ, ਲੋਧੀਪੁਰ ਬੁਰਜ, ਬੁੰਗਾ ਸਾਹਿਬ, ਫਤਿਹਪੁਰ, ਜੰਡ ਸਾਹਿਬ, ਸ਼ਾਹਪੁਰ ਬੇਲਾ, ਹਰਿਅਲ ਬੇਲਾ ਪਿੰਡ ਅਤੇ ਹੋਰ ਹੜ੍ਹ ਪ੍ਰਭਾਵਤ ਪਿੰਡਾਂ ਵਿੱਚ ਦਵਾਈਆਂ ਤੇ ਜ਼ਰੂਰੀ ਵਸਤਾਂ ਦੀ ਸੇਵਾ ਕੀਤੀ। ਪਟਿਆਲ਼ੇ ਵਿਖੇ ਦੇ ਪਿੰਡ ਤੇਜਪੁਰ, ਗੁਰੂ ਨਾਨਕ ਪੁਰਾ, ਮਟੌਲੀ, ਢਾਬੇ, ਧਰਮਹੇੜੀ, ਘਿਓੜਾ, ਕਮਾਸਪੁਰ, ਧਨੌਰੀ, ਨਵਾਂ ਗਾਓਂ, ਬੀਬੀਪੁਰ, ਗਾਜੀਸਲਰ, ਰਾਜਲਾ, ਡਰੌਲਾ, ਡਰੌਲੀ, ਭਾਨੜਾ, ਭਾਨੜਾ, ਸੰਗਰਾਵਾਂ, ਸਮਰਾਟੀਆਂ, ਗੁ:ਸਰਾਂ, ਪਟਿਆਲੇ ਤੱਕ ਪਹੁੰਚ ਕੀਤੀ। , ਕਮਾਸਪੁਰ , ਧਨੌਰੀ , ਨਵਾਂ ਗਾਓ , ਬੀਬੀਪੁਰ , ਗਾਜੀਸਲਰ , ਰਾਜਲਾ , ਡਰੌਲਾ , ਡਰੌਲੀ , ਭਾਨੜਾ , ਭਾਨੜੀ , ਮੇਨ , ਸੱਸਾ ਗੁੱਜਰਾਂ , ਮਾਂਗਟਨ , ਸਮਸਪੁਰ , ਭਗਵਾਨਪੁਰਾ , ਸੱਸੀ ਬ੍ਰਾਹਮਣਾ ਵਿੱਚ ਲੋੜਵੰਦਾਂ ਨੂੰ ਸੇਵਾਵਾਂ ਪਹੁੰਚਾਈਆਂ ਹਨ।
ਸਾਡੇ ਵਲੰਟੀਅਰਾਂ ਦੀਆਂ ਟੀਮਾਂ ਨੇ ਜਲੰਧਰ ਤੇ ਹੜ੍ਹਾਂ ਦੀ ਮਾਰ ਝੱਲ ਰਹੇ ਸ਼ਾਹਕੋਟ ਦੇ ਪਿੰਡਾਂ ਜਿਵੇਂ ਕਿ ਜਾਨੀਆ, ਮਹਿਰਾਜਪੁਰ, ਗੱਟਾ ਮੁੰਡੀ ਕਾਸੂ, ਭੜੋਆਣਾ, ਗਿੱਦੜਵਿੰਡੀ, ਸਰੂਪਵਾਲ, ਬੰਡਾਲਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਯੂਨਾਈਟਿਡ ਸਿੱਖਸ ਦੇ ਵਲੰਟੀਅਰਾਂ ਨੇ ਦਵਾਈਆਂ ਅਤੇ ਜ਼ਰੂਰੀ ਸਮਾਨ ਹੜ੍ਹ ਪੀੜਤਾਂ ਤੱਕ ਪਹੁੰਚ ਕੀਤੀ। ਏਸੇ ਤਰ੍ਹਾਂ ਮਾਨਸੇ ਦੇ ਪਿੰਡਾਂ ਦੇ ਨਾਲ ਨਾਲ ਮਾਛੀਵਾੜੇ ਦੇ ਪਿੰਡਾਂ ਵਿੱਚ ਵੀ ਵਿੱਚ ਪਹੁੰਚ ਕੇ ਦਵਾਈਆਂ ਤੇ ਜ਼ਰੂਰੀ ਸਮਾਨ ਪਹੁੰਚ ਕੇ ਦਵਾਈਆਂ ਨਾਲ ਪਹੁੰਚ ਕੇ ਮੱਦਦ ਕੀਤੀ।
ਪਿੰਡ ਜਾਣੀਆ ਦੇ ਸਤਨਾਮ ਸਿੰਘ ਨੇ ਯੂਨਾਈਟਿਡ ਸਿੱਖਸ ਦੀ ਟੀਮ ਨਾਲ ਗੱਲ ਕਰਦਿਆਂ ਕਿਹਾ, “ਹੜ੍ਹ ਦੇ ਪਾਣੀ ਕਾਰਨ ਦਸਤ ਅਤੇ ਚਮੜੀ ਦੇ ਲਾਗ ਵਰਗੀਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਸਾਡੇ ਕੋਲ ਡਾਕਟਰੀ ਸਹੂਲਤ ਘੱਟ ਪਹੁੰਚ ਰਹੀ ਹੈ। ਅਸੀਂ ਤੁਹਾਡੇ ਧੰਨਵਾਦੀ ਹਾਂ,ਜੋ ਤੁਸੀਂ ਸਾਨੂੰ ਜ਼ਰੂਰੀ ਦਵਾਈਆਂ ਪਹੁੰਚਾਈਆਂ ਜਿਨ੍ਹਾਂ ਨਾਲ ਅੱਗੇ ਕਠਿਨ ਸਮੱਸਿਆਵਾਂ ਤੋਂ ਬਚਾਅ ਅਤੇ ਉਸ ਦਾ ਹੱਲ ਹੋ ਸਕਦਾ ਹੈ। ਇਸੇ ਤਰ੍ਹਾਂ ਸ਼ਾਹਪੁਰ ਬੇਲਾ ਪਿੰਡ ਦੀ ਸਤਵੰਤ ਕੌਰ ਨੇ ਕਿਹਾ, “ਅਸੀਂ ਪਹਿਲਾਂ ਹੀ ਜ਼ਿੰਦਗੀ ਲਈ ਕਠਿਨ ਸੰਘਰਸ਼ ਕਰ ਰਹੇ ਸੀ, ਪਰ ਇਨ੍ਹਾਂ ਹੜ੍ਹਾਂ ਨੇ ਸਾਡਾ ਲੱਕ ਪੂਰੀ ਤਰ੍ਹਾਂ ਤੋੜ ਦਿੱਤਾ ਹੈ।
ਯੂਨਾਈਟਿਡ ਸਿੱਖਸ ਨੇ ਹੜ੍ਹ ਪ੍ਰਭਾਵਿਤ ਲਈ ਨਾ ਸਿਰਫ਼ ਜ਼ਰੂਰੀ ਸਮਾਨ ਅਤੇ ਰਾਸ਼ਨ ਦਾ ਪ੍ਰਬੰਧ ਕਰ ਰਹੀ ਹੈ ਬਲਕਿ ਬੇਜ਼ੁਬਾਨ ਪਸ਼ੂਆਂ ਲਈ ਤੂੜੀ ਤੇ ਚਾਰੇ ਦਾ ਪ੍ਰਭੰਧ ਵੀ ਕਰ ਰਹੀ ਹੈ।
ਪਿੰਡਾਂ ਦੇ ਵਸਨੀਕਾਂ ਆਖਿਆ ਕਿ ਯੂਨਾਈਟਿਡ ਸਿੱਖਸ ਦੇ ਵਲੰਟੀਅਰਾਂ ਨੇ ਮੁਸ਼ਕਲਾਂ ਦੇ ਵਿਚ ਵੀ ਓਹਨਾ ਨੂੰ ਮਦਦ ਪਹੁੰਚਾਈ ਹੈ, ਤੇ ਓਹ ਯੂਨਾਇਟਡ ਸਿੱਖਸ ਦੇ ਧੰਨਵਾਦੀ ਹਨ।
ਮਨੁੱਖਤਾ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦੇ ਯੂਨਾਈਟਿਡ ਸਿੱਖਸ ਇੰਟਰਨੈਸ਼ਨਲ ਹਿਊਮੈਨਟੇਰੀਅਨ ਏਡ ਦੇ ਡਾਇਰੈਕਟਰ ਗੁਰਵਿੰਦਰ ਸਿੰਘਨੇ ਕਿਹਾ ਕਿ, “ਅਸੀਂ ਹੜ੍ਹਾਂ ਤੋਂ ਪ੍ਰਭਾਵਿਤ ਆਪਣੇ ਭਾਈਚਾਰੇ ਦੀ ਸਹਾਇਤਾ ਲਈ ਕੀਤੇ ਜਾ ਰਹੇ ਵਿਆਪਕ ਪੱਧਰ ਦੇ ਯਤਨਾਂ ਪ੍ਰਤੀ ਵਚਨਵੱਧ ਹਾਂ। ਅਸੀਂ ਬਿਨਾਂ ਕਿਸੇ ਭੇਦ ਭਾਵ ਦੇ ਲੋੜਵੰਦਾਂ ਲਈ ਦਵਾਈਆਂ, ਰਾਸ਼ਨ, ਬੁਨਿਆਦੀ ਲੋੜਾਂ ਅਤੇ ਪਸ਼ੂਆਂ ਲਈ ਚਾਰੇ ਤੋਂ ਲੈ ਕੇ ਹਰ ਲੋੜੀਂਦੀਆਂ ਵਸਤਾਂ ਦੀ ਪੂਰਤੀ ਕਰਦੇ ਰਹਾਂਗੇ। ਇਹ ਸਾਰਾ ਕੁੱਝ ਆਪ ਸਭ ਦੇ ਸਹਿਯੋਗ ਸਦਕਾ ਹੀ ਸੰਭਵ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਮੁਸ਼ਕਲ ਘੜੀ ਵਿੱਚ ਆਪਣਾ ਵੱਧ ਤੋਂ ਵੱਧ ਸਮਰਥਨ ਅਤੇ ਸਹਿਯੋਗ ਦਿਓ। ਤਾਂ ਕਿ ਤਕਲੀਫ਼ਾਂ ਵਿਚੋਂ ਗੁਜ਼ਰ ਰਹੇ ਲੋੜਵੰਦਾਂ ਸਹਾਇਤਾ ਹੋ ਸਕੇ।"