13 ਸਾਲ ਦੀ ਬੱਚੀ ਨਾਲ਼ ਹੋਏ ਜ਼ਬਰ ਜਨਾਹ ਦਾ ਮਾਮਲਾ: ਜਥੇਬੰਦੀਆਂ ਨੇ ਘੇਰਿਆ ਥਾਣਾ
ਰਿਪੋਰਟਰ::--- ਰੋਹਿਤ ਗੁਪਤਾ
ਗੁਰਦਾਸਪੁਰ, 16 ਸਤੰਬਰ 2022 - ਗੁਰਦਾਸਪੁਰ ਵਿੱਚ 3 ਮਹੀਨੇ ਪਹਿਲਾਂ 13 ਸਾਲ ਦੀ ਬੱਚੀ ਨਾਲ਼ ਹੋਵੇ ਜ਼ਬਰ ਜਨਾਹ ਮਾਮਲੇ ਵਿੱਚ ਆਰੋਪੀ ਦੀ ਗਿਰਫਤਾਰੀ ਅਤੇ ਮੁਲਜ਼ਮ ਦੀ ਪੁਸ਼ਤਪਨਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਸਮਾਜਿਕ ਜਥੇਬਦੀਆਂ ਨੇ ਥਾਣਾ ਸਿਟੀ ਗੁਰਦਾਸਪੁਰ ਅਗੇ ਧਰਨਾ ਲੱਗਾ ਕੇ ਰੋਸ਼ ਪ੍ਰਦਰਸਨ ਕੀਤਾ ਅੱਤੇ ਮੰਗ ਕੀਤੀ ਕੀ ਆਰੋਪੀ ਨੂੰ ਵਿਦੇਸ਼ ਭਜਾਉਣ ਵਿੱਚ ਜਿਹਨਾਂ ਪੁਲਿਸ ਕਰਮਚਰੀਆਂ ਦਾ ਹੱਥ ਹੈ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਹੀ ਤਾਂ ਓਹ ਸੰਘਰਸ਼ ਨੂੰ ਤੇਜ਼ ਕਰਨਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
13 ਸਾਲ ਦੀ ਬੱਚੀ ਨਾਲ਼ ਹੋਏ ਜ਼ਬਰ ਜਨਾਹ ਦਾ ਮਾਮਲਾ: ਜਥੇਬੰਦੀਆਂ ਨੇ ਘੇਰਿਆ ਥਾਣਾ (ਵੀਡੀਓ ਵੀ ਦੇਖੋ)
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਨਾ ਪ੍ਰਦਰਸ਼ਨ ਕਰ ਰਹੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਗੁਰਦਾਸਪੁਰ ਵਿੱਚ ਇੱਕ 13 ਸਾਲ ਦੀ ਬੱਚੀ ਨਾਲ ਇਕ ਵਿਅਕਤੀ ਵੱਲੋਂ ਜਬਰ ਜਨਾਹ ਕੀਤਾ ਗਿਆ ਸੀ ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਉਸ ਨੂੰ ਗਿਰਫ਼ਤਾਰ ਕਰਨ ਦੀ ਬਜਾਏ ਰਾਜਨੀਤਿਕ ਸ਼ਹਿ ਕਾਰਨ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਨੇ 25 ਜੂਨ ਨੂੰ ਪਰਚਾ ਦਰਜ਼ ਕਰਨ ਤੋਂ ਬਾਅਦ ਬਲਾਤਕਾਰ ਵਿੱਚ ਨਾਮਜ਼ਦ ਅਰਪੀ ਦੀ ਗਿਰਫਤਾਰੀ ਤੋਂ ਲਗਾਤਾਰ ਟਾਲਾ ਵੱਟਦੀ ਰਹੀ ਅੱਤੇ ਆਰੋਪੀ ਵਿਦੇਸ਼ ਭੱਜ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪੁਲਿਸਕਰਮਚਾਰੀਆ ਦੀ ਮਿਲੀ ਭੁਗਤ ਨਾਲ ਹੋਇਆ ਹੈ।
ਆਗੂਆਂ ਦੋਸ਼ ਲਾਇਆ ਹੈ ਕਿ ਪਰਚਾ ਦਰਜ਼ ਕਰਨ ਤੋਂ ਲੈਕੇ ਡੀ ਐਸ ਪੀ ਸਿਟੀ, ਐਸ ਐਚ ਓ ਗੁਰਦਾਸਪੁਰ ਅਤੇ ਤਫਤੀਸ਼ੀ ਅਫਸਰ ਨੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਕੇ ਹਰ ਸੰਭਵ ਢੰਗ ਨਾਲ ਮੁਲਜ਼ਮ ਨੂੰ ਭਜਾਉਣ ਲਈ ਯੋਗਦਾਨ ਪਾਇਆ ਹੈ। ਉਹਨਾ ਸਰਕਾਰ ਤੋਂ ਮੰਗ ਕੀਤੀ ਕੀ ਮੰਗ ਕੀਤੀ ਕੀ ਆਰੋਪੀ ਨੂੰ ਵਿਦੇਸ਼ ਭਜਾਉਣ ਵਿੱਚ ਜਿਹਨਾਂ ਪੁਲਿਸ ਕਰਮਚਰੀਆਂ ਦਾ ਹੱਥ ਹੈ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਹੀ ਤਾਂ ਓਹ ਸੰਘਰਸ਼ ਨੂੰ ਤੇਜ਼ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ ਰਿਪੂਤਾਪਨ ਸਿੰਘ ਨੇ ਦੱਸਿਆ ਕਿ ਬੱਚੀ ਨਾਲ ਹੋਏ ਜਬਰ ਜਨਾਹ ਮਾਮਲੇ ਵਿੱਚ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀ ਇਸ ਵਕਤ ਵਿਦੇਸ਼ ਵਿਚ ਹੈ ਉਨ੍ਹਾਂ ਕਿਹਾ ਕਿ ਇਸ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਅੱਤੇ ਇਸ ਆਰੋਪੀ ਬਾਰੇ ਜਾਨਕਾਰੀ ਇੰਡੀਅਨ ਐਂਬੈਸੀ ਨੂੰ ਵੀ ਭੇਜ ਦਿੱਤੀ ਗਈ ਹੈ ਜਦੋਂ ਵੀ ਆਰੋਪੀ ਕਿਸੇ ਏਅਰਪੋਰਟ ਤੇ ਉਤਰੇਗਾ ਓਸਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।