Punjab 'ਚ ਵਿਆਹ ਕਰਨ ਆਏ NRI ਪਰਿਵਾਰ ਨੇ ਮੁੜ ਪੰਜਾਬ ਆਉਣ ਤੋਂ ਕੀਤੀ ਤੋਬਾ, ਪੜ੍ਹੋ ਕਿਉਂ
- ਪੰਜਾਬ ਚ ਲਾਅ ਐਨ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ NRI's ਨੇ ਪੰਜਾਬ ਚ ਆਉਣ ਤੋਂ ਕੀਤਾ ਕਿਨਾਰਾ
- ਅੰਮ੍ਰਿਤਸਰ ਚ NRI's ਦੇ ਇੱਕ ਵਿਆਹ ਸਮਾਗਮ ਚ ਤੇਜ਼ਧਾਰ ਹਥਿਆਰਾਂ ਨਾਲ ਸੈਂਕੜੇ ਵਿਅਕਤੀਆਂ ਨੇ ਕੀਤਾ ਹਮਲਾ
- ਪੁਲਸ ਨੇ ਨਹੀਂ ਕੀਤੀ ਕੋਈ ਕਾਰਵਾਈ ਦੋਸ਼ੀਆਂ ਨੂੰ ਫੜਨ ਦੀ ਬਜਾਏ NRI's 'ਤੇ ਕੀਤਾ ਮਾਮਲਾ ਦਰਜ
- ਵਿਆਹ ਸਮਾਗਮ ਚ ਅਜਿਹਾ ਲੱਗ ਰਿਹਾ ਸੀ ਜਿਵੇਂ 1984 ਦਾ ਦੌਰ ਵਾਪਸ ਆ ਗਿਆ - NRI's ਪਰਿਵਾਰ
ਅੰਮ੍ਰਿਤਸਰ, 7 ਨਵੰਬਰ 2022 - ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਅੰਮ੍ਰਿਤਸਰ ਬਾਈਪਾਸ ਦੇ ਇੱਕ ਨਿੱਜੀ ਰਿਜ਼ੋਰਟ ਦੇ ਵਿੱਚ NRI's ਪਰਿਵਾਰ ਦਾ ਵਿਆਹ ਸਮਾਗਮ ਚੱਲ ਰਿਹਾ ਸੀ ਇਸ ਵਿਆਹ ਸਮਾਗਮ ਦੇ ਵਿੱਚ ਕੁੱਝ ਵਿਅਕਤੀਆਂ ਵਲੋਂ ਆ ਕੇ ਗੋਲੀਆਂ ਚਲਾਈਆਂ ਗਈਆਂ ਤੇ ਹਫੜਾ ਦਫੜੀ ਵਿਚ NRI's ਪਰਿਵਾਰ ਵੱਲੋਂ ਵੀ ਉਨ੍ਹਾਂ ਵਿਅਕਤੀਆਂ ਤੇ ਜਵਾਬੀ ਹਮਲਾ ਦਿਤਾ ਗਿਆ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਸ ਵਲੋਂ NRI's ਪਰਿਵਾਰਾਂ ਦੇ ਵੀ ਬਿਆਨ ਲਿਤੇ ਗਏ ਅਤੇ ਖਾਸ ਮੁਖ਼ਬਰ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਵੱਲੋਂ ਇਨ੍ਹਾਂ NRI's ਪਰਿਵਾਰਾਂ ਉੱਪਰ ਵੀ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅੱਜ NRI's ਪਰਿਵਾਰ ਵਲੋਂ ਪ੍ਰੈੱਸ ਵਾਰਤਾ ਕੀਤੀ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
Punjab 'ਚ ਵਿਆਹ ਕਰਨ ਆਏ NRI ਪਰਿਵਾਰ ਨੇ ਮੁੜ ਪੰਜਾਬ ਆਉਣ ਤੋਂ ਕੀਤੀ ਤੋਬਾ, ਪੜ੍ਹੋ ਕਿਉਂ (ਵੀਡੀਓ ਵੀ ਦੇਖੋ)
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਵਿਆਹ ਸਮਾਗਮ ਦੌਰਾਨ ਇਕ ਨੰਬਰ ਦੇ ਸ਼ਰਾਬ ਖਰੀਦੀ ਗਈ ਸੀ ਲੇਕਿਨ ਕੁਝ ਲੋਕ ਉਨ੍ਹਾਂ ਨੂੰ ਜੈਂਤੀਪੁਰ ਦੇ ਲੋਕ ਆਪਣੇ ਕੋਲੋਂ ਸ਼ਰਾਬ ਖ਼ਰੀਦਣ ਲਈ ਗੱਲ ਕਰ ਰਹੇ ਸਨ ਜਿਸ ਕਰਕੇ ਉਨ੍ਹਾਂ ਵੱਲੋਂ ਵਿਆਹ ਸਮਾਗਮ ਵਿਚ ਆ ਕੇ ਮਾਹੌਲ ਨੂੰ ਖ਼ਰਾਬ ਕੀਤਾ ਗਿਆ ਅਤੇ ਗੋਲੀਆਂ ਵੀ ਚਲਾਈਆਂ ਗਈਆਂ। NRI's ਪਰਿਵਾਰ ਨੇ ਕਿਹਾ ਕਿ ਇੰਨੇ ਪਟਾਕੇ ਤਾਂ ਦੀਵਾਲੀ ਤੇ ਨਹੀਂ ਚੱਲੇ ਹੁਣੇ ਜਿੰਨੀਆਂ ਗੋਲੀਆਂ ਸ਼ਰਾਰਤੀ ਅਨਸਰਾਂ ਨੇ ਵਿਆਹ ਸਮਾਗਮ ਦੌਰਾਨ ਆ ਕੇ ਚਲਾ ਕੇ ਵਿਆਹ ਸਮਾਗਮ ਖ਼ਰਾਬ ਕਰ ਦਿੱਤਾ ਅਤੇ ਇਸ ਸਾਰੇ ਮਾਮਲੇ ਵਿਚ ਹੁਣ ਪੁਲਸ ਵੀ ਉਨ੍ਹਾਂ ਤੇ ਦਬਾਅ ਬਣਾ ਕੇ ਰਾਜ਼ੀਨਾਮਾ ਕਰਨ ਲਈ ਕਹਿ ਰਹੀ ਹੈ।
ਪੀੜਤ NRI's ਪਰਿਵਾਰ ਨੇ ਕਿਹਾ ਕਿ ਹੁਣ ਤਾਂ ਅਸੀਂ ਵਿਦੇਸ਼ਾਂ ਵਿੱਚ ਬੈਠੇ NRI's ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਆ ਕੇ ਕੋਈ ਵੀ ਸਮਾਗਮ ਫੰਕਸ਼ਨ ਨਾ ਕਰਵਾਉਣਾ ਨਹੀਂ ਤੇ ਉਨ੍ਹਾਂ ਤੇ ਵੀ ਇਸ ਤਰੀਕੇ ਨਾਲ ਪੁਲਸ ਤੇ ਦਬਾਅ ਬਣਾ ਕੇ ਮਾਮਲਾ ਦਰਜ ਕਰ ਦਿੱਤੀ ਹੈ ਪਰਿਵਾਰ ਨੇ ਕਿਹਾ ਕਿ ਜਦੋਂ ਸ਼ਰਾਰਤੀ ਅਨਸਰਾਂ ਵੱਲੋਂ ਪੈਲੇਸ ਜਾ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ 1984 ਵਾਲਾ ਦੌਰ ਵਾਪਸ ਆ ਗਿਆ ਹੋਵੇ।
ਪਰਿਵਾਰ ਵੱਲੋਂ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਗਈ ਕਿ ਉਨ੍ਹਾਂ ਨੇ NRI's ਲੋਕਾਂ ਨੇ ਮਦਦ ਨਾਲ ਉਹ ਸੱਤਾ ਵਿੱਚ ਆਏ ਹਨ ਲੇਕਿਨ ਅਗਰ NRI's ਦੇ ਉੱਪਰ ਹੀ ਇਹ ਹਮਲੇ ਹੋਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਭਗਵੰਤ ਸਿੰਘ ਮਾਨ ਦੀ ਸਰਕਾਰ ਇਹ ਨਹੀਂ ਚਾਹੇਗਾ ਉਨ੍ਹਾਂ ਕਿਹਾ ਕਿ ਅਗਰ ਜ਼ਰੂਰਤ ਪਈ ਤਾਂ ਉਹ ਗੁਜਰਾਤ ਦੀਆਂ ਚੋਣਾਂ ਵਿਚ ਜਾ ਕੇ ਵੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨਗੇ।