ਚੰਨੀ ਨੇ ਸਸਤੀ ਬਿਜਲੀ ਦੇਣ, ਪਾਣੀ ਦੇ ਬਿੱਲ ਮੁਆਫ ਕਰਨ ਅਤੇ ਹੋਰ ਕੀਤੇ ਵੱਡੇ ਐਲਾਨ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ
ਰਵੀ ਜੱਖੂ
ਚੰਡੀਗੜ੍ਹ, 20 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਵਜੋਂ ਚਾਰਜ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪੰਜਾਬੀਆਂ ਨੂੰ ਸਸਤੀ ਬਿਜਲੀ ਦੇਣ ਅਤੇ ਬਕਾਇਆ ਪਏ ਪਾਣੀ ਦੇ ਬਿੱਲ ਮੁਆਫ ਕਰਨ ਦਾ ਐਲਾਨ ਕੀਤਾ ਹੈ।
ਇਥੇ ਸਕੱਤਰੇਤ ਵਿਚ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨੁੰ ਸਸਤੀ ਬਿਜਲੀ ਪ੍ਰਦਾਨਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿਚ ਜਿਹੜੇ ਪਾਣੀ ਦੇ ਬਿੱਲ ਬਕਾਇਆ ਹਨ, ਉਹ ਵੀ ਮੁਆਫ ਕੀਤੇ ਜਾਣਗੇ।
ਉਹਨਾਂ ਨੇ ਸੰਘਰਸ਼ ਕਰ ਰਹੇ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੀ ਡਿਊਟੀ ’ਤੇ ਪਰਤ ਆਉਣ ਤੇ ਉਹਨਾਂ ਨੁੰ ਸਿਰਫ ਥੋੜ੍ਹਾ ਜਿਹਾ ਸਮਾਂ ਦੇ ਦੇਣ ਤਾਂ ਉਹ ਮੁਲਾਜ਼ਮਾਂ ਦੇ ਸਾਰੇ ਮਸਲੇ ਹੱਲ ਕਰ ਦੇਣਗੇ।
ਚੰਨੀ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾਕਿ ਕਾਂਗਰਸ ਨੇ ਇਕ ਗਰੀਬ ਨੁੰ ਮੁੱਖ ਮੰਤਰੀ ਬਣਾ ਕੇ ਵੱਡਾ ਮਾਣ ਦਿੱਤਾਹੈ। ਉਹਨਾਂ ਨੇ ਸਮੁੱਚੀ ਲੀਡਰਸ਼ਿਪ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ।
ਚੰਨੀ ਨੇ ਸਸਤੀ ਬਿਜਲੀ ਦੇਣ, ਪਾਣੀ ਦੇ ਬਿੱਲ ਮੁਆਫ ਕਰਨ ਅਤੇ ਹੋਰ ਕੀਤੇ ਵੱਡੇ ਐਲਾਨ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ
ਉਹਨਾਂ ਇਹ ਵੀ ਕਿਹਾ ਕਿ ਮੈਂ ਗ਼ਰੀਬਾਂ ਦਾ ਨੁਮਾਇੰਦਾ ਆ, ਚਾਹੇ ਉਹ ਕਿਸਾਨ ਹਨ, ਦੁਕਾਨਦਾਰ, ਜਾ ਮਜ਼ਦੂਰ ਹਨ। ਉਹਨਾਂ ਕਿਹਾ ਕਿ ਮੈਂ ਆਪ ਰਿਕਸ਼ਾ ਚਲਾਇਆ ਹੈ।
ਉਹਨਾਂ ਕਿਹਾ ਕਿ ਪੰਜਾਬ ਨੁੰ ਖੁਸ਼ਹਾਲ ਕਰਨਾ ਸਾਡਾ ਟੀਚਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੀ ਕਿਸਾਨੀ ‘ਤੇ ਆਂਚ ਆਈ ਤਾਂ ਆਪਣਾ ਗਲ਼ ਵੱਢ ਕੇ ਦੇ ਦੇਵਾਂਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਦੇ ਨਾਲ ਹੈ ਅਤੇ ਮੈਂ ਕਿਸਾਨੀ ਸ਼ੰਘਰਸ਼ ਦਾ ਸਮਰਥਨ ਕਰਦੇ ਹਾਂ । ਉਹਨਾਂ ਕਿਹਾ ਕਿ ਮੈਂ ਬਿਨਾ ਕਿਸੇ ਵੀ ਲਾਲਚ ਤੋਂ ਕਿਸਾਨਾਂ ਦੇ ਨਾਲ ਹਾਂ।
ਉਹਨਾਂ ਕਿਹਾ ਕਿ ਰੇਤ ਮਾਫ਼ੀਆਂ ਦਾ ਅੱਜ ਹੀ ਫੈਸਲਾ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਰੇਤੇ ਦਾ ਬਿਜ਼ਨਸ ਕਰਨ ਵਾਲੇ ਮੈਨੁੰ ਨਾ ਮਿਲਣ।
ਉਹਨਾਂ ਕਿਹਾ ਕਿ 200-150 ਗਾਜ ਤੱਕ ਦੇ ਪਾਣੀ ਸੀਵਰੇਜ ਦੇ ਬਿੱਲ ਮੁਆਫ ਕੀਤੇ ਜਾਣਗੇ।
ਬਰਗਾੜੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਮੁੱਦੇ ਅੱਗੇ ਨਹੀਂ ਪਾਏ ਜਾਣਗੇ
ਜਲਦ ਹੱਲ ਕੀਤੇ ਜਾਣਗੇ ਤੇ ਜੋ ਸੰਵਿਧਾਨ ਦੇ ਅਨੁਸਾਰ ਹੀ ਹੋਵੇਗਾ, ਉਹੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਾਰਦਰਸ਼ੀ ਸਰਕਾਰ ਦਿੱਤੀ ਜਾਵੇਗੀ ਅਤੇ ਦੋਸ਼ੀ ਜੇਲ੍ਹਾਂ ਵਿਚ ਡੱਕੇ ਜਾਣਗੇ। ਉਹਨਾਂ ਕਿਹਾ ਕਿ ਕਾਨੂੰਨ ਸਭ ਲਈ ਇੱਕ ਹੋਣਗੇ।