ਲਾਈਵ ਦੇਖੋ : ਮੁੱਖ ਮੰਤਰੀ ਚਰਨਜੀਤ ਚੰਨੀ ਬਿਜਲੀ ਬਿਲਾਂ ਬਾਰੇ ਤੇ ਹੋਰ ਕੀਤੇ ਵੱਡੇ ਐਲਾਨ -ਕੈਬਿਨੇਟ ਨੇ ਕੀਤੇ ਫੈਸਲੇ
ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਾ ਐਲਾਨ ਕੀਤਾ ਚਰਨਜੀਤ ਚੰਨੀ ਨੇ
ਰਵੀ ਜੱਖੂ
ਚੰਡੀਗੜ੍ਹ, 29 ਸਤੰਬਰ , 2021: ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਰਾਜ ਦੇ ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ .ਉਨ੍ਹਾਂ ਕਿਹਾ ਕਿ 2 ਕਿੱਲੋਵਾਟ ਤੱਕ ਦੇ ਸਾਰੇ ਬਿਜਲੀ ਬਿੱਲਾਂ ਸਾਰੇ ਬਕਾਏ ਮਾਫ਼ ਕੀਤੇ ਜਾਣਗੇ ਭਾਵ ਰਾਜ ਸਰਕਾਰ ਖ਼ੁਦ ਅਦਾ ਕਰੇਗੀ .
ਇਹ ਫ਼ੈਸਲਾ ਅੱਜ ਇੱਥੇ ਪੰਜਾਬ ਕੈਬਨਿਟ ਦੀ ਮੀਟਿੰਗ ਚ ਕੀਤਾ ਗਿਆ .
ਅੱਜ ਇੱਥੇ ਕੀਤੀ ਪ੍ਰੈੱਸ ਕਾਨਫ਼ਰੰਸ ਦੀਆਂ ਮੁੱਖ ਝਲਕਾਂ ਇਹ ਹਨ :
ਸੂਬੇ ਵਿੱਚ 55000 ਤੋਂ 1 ਲੱਖ ਤੱਕ ਲੋਕਾਂ ਦੇ ਬਿਜਲੀ ਦੇ ਬਿੱਲ ਨਾ ਦੇਣ ਕਰਕੇ ਕਨੈੱਕਸ਼ਨ ਕੱਟੇ ਗਏ ਨੇ।
2 ਕਿੱਲੋ ਵਾਟ ਤੱਕ ਦੇ ਸਾਰੇ ਬਕਾਏ ਮਾਫ਼ ਕੀਤੇ ਇਹ ਬਕਾਇਆ ਸਰਕਾਰ ਭਰੇਗੀ-
ਇਹ ਗਿਣਤੀ 53 ਤੋਂ 55 ਲੱਖ ਬਣਦੀ ਹੈ .
ਜੋ ਕਿ ਕਰੀਬ 80ਫ਼ੀਸਦੀ ਹਨ।
ਬਿਜਲੀ ਦੇ ਕੁਨੈਕਸ਼ਨ ਮੁੜ ਲਗਾਏ ਜਾਣਗੇ ਬਿਨਾ ਕੋਈ ਫ਼ੀਸ ਭਰਿਆ ਜ਼ਿਕਰਯੋਗ ਹੈ ਕਿ 1500 ਦੇ ਕਰੀਬ ਫ਼ੀਸ ਹੈ
ਜਿਨ੍ਹਾਂ ਮਰਜ਼ੀ ਸਾਲ ਦਾ ਬਕਾਇਆ ਹੋਏ
ਪੰਜਾਬ ਸਰਕਾਰ ਬਕਾਇਆ ਭਰੇਗੀ
ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ
ਹਰ ਤਹਿਸੀਲ ਪੱਧਰ ਤੇ ਕਮੇਟੀ ਬਣਾਈ ਜਾਵੇਗੀ। ਜੋ ਦੇਖੇਗੀ 2 ਕਿੱਲੋ ਵਾਟ ਤੱਕ ਦੇ ਲੋਡ ਦੇ ਬਿੱਲ ਮਾਫ਼ ਕੀਤੇ ਜਾਣਗੇ
ਸਿਰਫ਼ ਬਕਾਇਆ ਬਿੱਲ ਮਾਫ਼ ਕੀਤਾ ਜਾਵੇਗਾ। ਹੁਣ ਦਾ ਬਿੱਲ ਨਹੀਂ
ਰੇਤ ਮਾਫ਼ੀਆਂ ਦਾ ਵੀ ਜਲਦ ਖ਼ਾਤਮਾ ਕੀਤਾ ਜਾਵੇਗਾ
ਪੰਜਾਬ ਸਰਕਾਰ ਜਲਦ ਨਵੀਂ ਪਾਲਿਸੀ ਲੈ ਆਵੇਗੀ
ਸਿੱਧੂ ਦੇ ਅਸਤੀਫ਼ੇ ਬਾਰੇ ਬੋਲਦਿਆਂ ਸੀ ਐੱਮ ਨੇ ਕਿਹਾ
ਪਾਰਟੀ ਦਾ ਪ੍ਰਧਾਨ ਪਾਰਟੀ ਦਾ ਮੁਖੀ ਹੁੰਦਾ ਹੈ । ਅ
ਜ ਵੀ ਮੈ ਸਿੱਧੂ ਨਾਲ ਫ਼ੋਨ ਤੇ ਗੱਲ-ਬਾਤ ਕੀਤੀ ਜੋ ਕੁਝ ਗ਼ਲਤੀ ਲੱਗਦੀ ਹੈ ਤਾਂ ਠੀਕ ਕੀਤੀ ਜਾ ਸਕਦੀ ਹੈ। ਇੱਕ-ਦੋ ਦਿਨਾਂ ਤੱਕ ਗੱਲ ਹੋ ਸਕਦੀ ਹੈ।