ਵੀਡੀਓ: ਨਵੇਂ ਐਡਵੋਕੇਟ ਜਨਰਲ ਦਿਓਲ ਦੀ ਪਹਿਲੀ ਇੰਟਰਵਿਊ, ਕਿਵੇਂ ਹੋਈ ਚੋਣ ? ਦੇਖੋ ਸੈਣੀ ਬਾਰੇ ਕੀ ਬੋਲੇ ?
ਹਾਈ ਕਮਾਂਡ ਨੇ ਕੀਤੀ ਮੇਰੀ ਚੋਣ
ਚੰਡੀਗੜ੍ਹ, 27 ਸਤੰਬਰ 2021 - ਪੰਜਾਬ ਦੀ ਚੰਨੀ ਸਰਕਾਰ ਵੱਲੋਂ ਨਾਮਵਰ ਸੀਨੀਅਰ ਵਕੀਲ ਏ ਪੀ ਐਸ ਦਿਓਲ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਲਾਇਆ ਗਿਆ ਹੈ। ਸਾਡੇ ਦੇ ਬਾਬੂਸ਼ਾਹੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਅੱਗੇ ਜੋ ਵੀ ਚੈਲੰਜ਼ ਆਏਗਾ ਉਸ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਸਗੋਂ ਆਪਣੀ ਅਬਿਲਟੀ ਦੇ ਆਧਾਰ 'ਤੇ ਉਸ ਨੂੰ ਹੱਲ ਕੀਤਾ ਜਾਏਗਾ ਅਤੇ ਸਟੇਟ ਦਾ ਇੰਟਰਸਟ ਕਦੇ ਵੀ ਕੰਪਰੋਮਾਈਜ਼ ਨਹੀਂ ਹੋਏਗਾ।
ਅੱਗੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੀਨੀਅਰ ਐਡਵੋਕੇਟਸ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉਨ੍ਹਾਂ ਦੀ ਟੀਮ ਦਾ ਹਿੱਸਾ ਬਣਨ, ਪਰ ਪਤਾ ਨਹੀਂ ਪਹਿਲਾਂ ਕਿਉਂ ਕੋਈ ਸੀਨੀਅਰ ਡੇਜੀਗਨੇਸ਼ਨ ਟੀਮ 'ਚ ਨਹੀਂ ਸੀ, ਪਰ ਹੁਣ ਇੱਥੇ ਉਲਟ ਹੋਏਗਾ, ਹੁਣ ਅਸੀ ਬੇਨਤੀ ਕਰਾਂਗੇ ਕਿ ਸਾਡੇ ਦਫਤਰ ਆਓ, ਇਸ ਤਰ੍ਹਾਂ ਨਹੀਂ ਹੈ ਕਿ ਲੋਕ ਥੋਡੇ ਪਿੱਛੇ ਸਿਫਾਰਸ਼ਾਂ ਨਾਲ ਲੱਗਣਗੇ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਹੋਏਗੀ ਕਿ ਉਨ੍ਹਾਂ ਨੂੰ ਮੈਰਿਟ ਦੇ ਆਧਾਰ 'ਤੇ ਕੰਮ ਸੰਭਾਲੀਏ ਅਤੇ ਪੈਂਡਿੰਗ ਪਏ ਕੇਸਾਂ ਦਾ ਪਿਪਟਾਰਾਂ ਹੋ ਸਕੇ। ਨਾਲ ਹੀ ਕਿਹਾ ਕਿ ਪਹਿਲ ਇਹ ਹੋਏਗੀ ਕਿ ਇੱਥੋਂ ਦੇ ਵਕੀਲਾਂ ਨੂੰ ਹੀ ਪਹਿਲ ਦਿੱਤੀ ਜਾਵੇ ਅਤੇ ਸਟੇਟ ਦਾ ਕੋਈ ਮਸਲਾ ਬਾਹਰਲੇ ਵਕੀਲਾਂ ਦੇ ਹੱਥ ਨਾ ਜਾਵੇ। ਨਾਲ ਹੀ ਕਿਹਾ ਕਿ ਬਾਹਰਲੇ ਵਕੀਲਾਂ ਦਾ ਖਰਚਾ ਬਹੁਤ ਪੈਂਦਾ ਹੈ ਦੂਜਾ ਬਾਹਰਲੇ ਵਕੀਲਾਂ ਦੀ ਕਮਿਟਮੈਂਟ ਕੇਸ ਨਾਲ ਉਨ੍ਹੀਂ ਨਹੀਂ ਹੁੰਦੀ ਜਿੰਨੀ ਕਿ ਸਾਡੇ ਚੁਣੇ ਹੋਏ ਵਕੀਲਾਂ ਦੀ ਹੁੰਦੀ ਹੈ।
ਸੁਮੇਧ ਸੈਣੀ ਦੇ ਕੇਸ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਫਾਈਲਾਂ ਵਾਪਿਸ ਕਰ ਦਿੱਤੀਆਂ ਗਈਆਂ ਹਨ। ਐਡਵੋਕੇਟ ਜਨਰਲ ਬਣਨ ਤੋਂ ਬਾਅਦ ਹੁਣ ਉਨ੍ਹਾਂ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰਿਹਾ ਕਿਉਂਕਿ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਸਟੇਟ ਦੀ ਹੈ।
ਦਿਓਲ ਦਾ ਕਹਿਣਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਪੈਨਲ ਵਿਚੋਂਛਾਂਟੀ ਕਰ ਕੇ ਉਹਨਾਂ ਦੇ ਨਾਂ ਦੀ ਨਿਯੁਕਤੀ ਨੁੰ ਮਨਜ਼ੂਰੀ ਦਿੱਤੀ ਹੈ ਜਿਸ ਬਦੌਲਤ ਉਹ ਐਡਵੋਕੇਟ ਜਨਰਲ ਨਿਯੁਕਤ ਹੋਏ ਹਨ।
ਪੂਰੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਦਿਓਲ ਨੇ ਕਿਹਾਕਿ ਉਹਨਾਂ ਕਦੇ ਵੀ ਸਰਕਾਰ ਵਾਸਤੇ ਸੇਵਾਵਾਂ ਨਹੀਂ ਦਿੱਤੀਆਂ ਸਿਵਾਏ ਕਿ ਇਕ ਮੌਕੇ ਦੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੁੰ ਸਪੈਸ਼ਨ ਪ੍ਰੋਸੀਕਿਊਟਰ ਲਗਾਇਆ ਸੀ। ਉਹਨਾਂ ਕਿਹਾ ਕਿ ਉਹਨਾਂ ਹਮੇਸ਼ਾ ਪ੍ਰੋਫੈਸ਼ਨਲ ਤਰੀਕੇ ਨਾਲ ਕੇਸ ਲੜੇ ਹਨ ਭਾਵੇਂ ਉਹ ਸਰਕਾਰਾਂ ਦੇ ਖਿਲਾਫ ਜਾਂ ਹੱਕ ਹੋਣ ਤੇ ਹੁਣ ਵੀ ਆਪਣੀ ਪ੍ਰੋਫੈਸ਼ਨਲ ਡਿਊਟੀ ਇਸੇ ਹਿਸਾਬ ਨਾਲ ਨਿਭਾਉਣਗੇ।
ਅੱਗੇ ਉਨ੍ਹਾਂ ਨੇ ਆਪਣੇ ਕੰਮ ਦੇ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਸਭ ਨੂੰ ਕਹਿ ਦਿੱਤਾ ਹੈ ਕਿ ਦਫਤਰ ਆ ਕੇ ਕੰਮ ਕਰੋ ਅਤੇ ਕੈਂਪ ਆਫਿਸ ਵਾਲਾ ਕਲਚਰ ਹੁਣ ਖਤਮ ਕਰੋ।
https://www.facebook.com/BabushahiDotCom/videos/227103276125638