ਮੋਦੀ-ਚੰਨੀ ਪਲੇਠੀ ਮੀਟਿੰਗ- ਤੁਰੰਤ ਸ਼ੁਰੂ ਝੋਨੇ ਦੀ ਖਰੀਦ, ਖੇਤੀ ਕਨੂਨ ਤੇ ਕਰਤਾਰਪੁਰ ਲਾਂਘਾ ਰਹੇ ਚਰਚਾ ਦੇ ਮੁੱਦੇ
ਪਹਿਲੀ ਹੀ ਮੀਟਿੰਗ ’ਚ ਤਿੰਨ ਮੁੱਦੇ ਮੋਦੀ ਅੱਗੇ ਰੱਖੇ ਚੰਨੀ ਨੇ
ਨਵੀਂ ਦਿੱਲੀ, 1 ਅਕਤੁਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਪਲੇਠੀ ਮੀਟਿੰਗ ਵਿਚ ਤਿੰਨ ਮੁੱਦੇਪ੍ਰਧਾਨ ਮੰਤਰੀ ਅੱਗੇ ਰੱਖੀਆਂ ਹਨ।
ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਜ਼ੋਰ ਦਿੱਤਾ ਹੈ ਕਿ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰਵਾਈ ਜਾਵੇ। ਉਹਨਾਂ ਕਿਹਾ ਕਿ ਝੋਨੇ ਦੀ ਖਰੀਦ ਪਹਿਲਾ ਕਦੇ ਵੀ ਦੇਰ ਨਾਲ ਨਹੀਂ ਹੋਈ ਤੇ ਪੰਜਾਬ ਖੇਤੀ ਆਧਾਰਿਤ ਸੂਬਾ ਹੈ, ਇਸਦੀ ਮੁੱਖ ਆਮਦਨ ਖੇਤੀਬਾੜੀ ਹੈ, ਇਸ ਲਈ ਤੁਰੰਤ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਜਾਵੇ।
ਉਹਨਾਂ ਕਿਹਾ ਕਿ ਦੂਜਾ ਮੁੱਦਾ ਉਹਨਾਂ ਤਿੰਨ ਖੇਤੀ ਕਾਨੁੰਨ ਰੱਦ ਕਰਨ ਦੀ ਮੰਗ ਪ੍ਰਧਾਨ ਮੰਤਰੀ ਅੱਗੇ ਰੱਖੀ ਹੈ ਜਿਸਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾਕਿ ਉਹ ਵੀ ਇਹ ਮਸਲਾ ਹੱਲ ਕਰਨ ਲਈ ਯਤਨਸ਼ੀਲ ਹਨ। ਚੰਨੀ ਨੇ ਕਿਸਾਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ ਤੇ ਕਿਹਾ ਕਿ ਗੱਲਬਾਤ ਰਾਹੀਂ ਹੀ ਮਸਲਾਹੱਲ ਹੋ ਸਕਦਾ ਹੈ।
ਚੰਨੀ ਨੇ ਦੱਸਿਆ ਕਿ ਤੀਜਾ ਮਸਲਾ ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਣ ਦੀ ਮੰਗ ਦਾ ਰੱਖਿਆ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਸਾਰੇ ਧਾਰਮਿਕ ਸਥਾਨ ਖੁੱਲ੍ਹ ਗਏ ਹਨ ਪਰ ਕਰਤਾਰਪੁਰ ਸਾਹਿਬ ਲਾਂਘਾ ਹਾਲੇ ਵੀ ਬੰਦ ਹੈ। ਦੋਹਾਂ ਆਗੂਆਂ ਦਰਮਿਆਨ ਤਕਰੀਬਨ 40 ਮਿੰਟ ਗੱਲਬਾਤ ਹੋਈ।