ਪੰਜਾਬ ਸਰਕਰ ਨੇ ਪਾਣੀ ਦੇ ਬਿੱਲਾਂ ਨੂੰ ਲੈ ਕੇ ਕੀਤੇ ਨਵੇਂ ਹੁਕਮ, ਪੜ੍ਹੋ ਕੀ ?
ਚੰਡੀਗੜ੍ਹ, 21 ਅਕਤੂਬਰ 2021 - ਪੰਜਾਬ ਸਰਕਾਰ ਵੱਲੋਂ 125 ਸਕੁਏਅਰ ਯਾਰਡ ਤੋਂ ਘੱਟ ਪਲਾਟਾਂ ਦੇ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ ਅਤੇ ਇਸ ਦੇ ਨਾਲ ਹੀ 125 ਸਕੁਏਅਰ ਯਾਰਡ ਤੋਂ ਜ਼ਿਆਦਾ ਦੇ ਮਕਾਨਾਂ ਦੇ ਬਿੱਲ 50 ਰੁਪਏ ਪ੍ਰਤੀ ਮਹੀਨਾ ਤੈਅ ਕਰ ਦਿੱਤੇ ਗਏ ਹਨ।
ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਹੁਣ ਤੋਂ ਸ਼ਹਿਰੀ ਖੇਤਰਾਂ ਦੀਆਂ ਜਲ ਸਪਲਾਈ ਸਕੀਮਾਂ ਦੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਸਰਕਾਰ ਸਿੱਧੇ ਪੀਐਸਪੀਸੀਐਲ ਨੂੰ ਕਰੇਗੀ। ਇਸ ਤੋਂ ਇਲਾਵਾ, ਮਿਤੀ 21.10.2021 ਨੂੰ ਘਰੇਲੂ ਕੁਨੈਕਸ਼ਨਾਂ (ਮੁੱਖ ਰਕਮ, ਵਿਆਜ ਅਤੇ ਜੁਰਮਾਨੇ ਸਮੇਤ) ਲਈ ਪਾਣੀ ਦੀ ਸਪਲਾਈ ਅਤੇ ਸੀਵਰੇਜ ਉਪਭੋਗਤਾ ਖਰਚਿਆਂ ਦੇ ਬਕਾਏ ਵੀ ਮੁਆਫ ਕਰ ਦਿੱਤੇ ਗਏ ਹਨ।