2 ਕਿਲੋ ਵਾਟ ਤੱਕ ਦੇ ਬਿਜਲੀ ਬਿੱਲਾਂ ਦਾ ਹੁਣ ਤੱਕ ਦਾ ਬਕਾਇਆ ਮੁਆਫ ਹੋਏਗਾ- ਮੁੱਖ ਮੰਤਰੀ ਚੰਨੀ
ਚੰਡੀਗੜ੍ਹ, ਬਾਬੂਸ਼ਾਹੀ ਨੈੱਟਵਰਕ, 29 ਸਤੰਬਰ 2021- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸੂਬੇ ਵਿੱਚ 55000 ਤੋਂ 1 ਲੱਖ ਤੱਕ ਲੋਕਾਂ ਦੇ ਬਿਜਲੀ ਦੇ ਬਿੱਲ ਨਾ ਦੇਣ ਕਰਕੇ ਕਨੈਕਸ਼ਨ ਕੱਟੇ ਗਏ ਹਨ ਅਤੇ 2 ਕਿਲੋ ਵਾਟ ਤੱਕ ਦੇ ਸਾਰੇ ਬਕਾਏ ਮੁਆਫ ਕੀਤੇ ਗਏ ਹਨ। ਇਹ ਬਕਾਏ ਪੰਜਾਬ ਸਰਕਾਰ ਭਰੇਗੀ। ਜੋ ਕਿ ਕਰੀਬ 80 ਫੀਦੀ ਹਨ। ਚੰਨੀ ਨੇ ਕਿਹਾ ਕਿ ਬਿਜਲੀ ਦੇ ਕੱਟੇ ਗਏ ਕਨੈਕਸ਼ਨ ਮੁੜ ਲਗਾਏ ਜਾਣਗੇ । ਉਨ੍ਹਾਂ ਕਿਹਾ ਕਿ ਜਿਨਾ ਮਰਜ਼ੀ ਸਾਲ ਦਾ ਬਕਾਇਆ ਹੋਏ ਉਹ ਪੰਜਾਬ ਸਰਕਾਰ ਬਕਾਇਆ ਭਰੇਗੀ। ਹਰ ਤਹਿਸੀਲ ਪੱਧਰ ਤੇ ਕਮੇਟੀ ਬਣਾਈ ਜਾਵੇਗੀ ਜੋ ਦੇਖੇਗੀ 2 ਕਿੱਲੋ ਵਾਟ ਤੱਕ ਦੇ ਲੋਡ ਦੇ ਬਿੱਲ ਮੁਆਫ ਕੀਤੇ ਜਾਣਗੇ ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰੇਤ ਮਾਫ਼ੀਆ ਦਾ ਵੀ ਜਲਦ ਖ਼ਾਤਮਾ ਕੀਤਾ ਜਾਏਗਾ ਅਤੇ ਪੰਜਾਬ ਸਰਕਾਰ ਨਵੀਂ ਪਾਲਸੀ ਲੈ ਕੇ ਆਏਗੀ।
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਬਾਰੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਪਾਰਟੀ ਦਾ ਪ੍ਰਧਾਨ ਪਾਰਟੀ ਦਾ ਮੁਖੀ ਹੁੰਦਾ ਹੈ । ਅੱਜ ਵੀ ਮੈਂ ਸਿੱਧੂ ਨਾਲ ਫ਼ੋਨ ਤੇ ਗੱਲ-ਬਾਤ ਕੀਤੀ, ਜੋ ਕੁਝ ਗਲਤੀ ਲੱਗਦੀ ਹੈ ਤਾਂ ਠੀਕ ਕੀਤੀ ਜਾ ਸਕਦੀ ਹੈ ਅਤੇ ਇੱਕ-ਦੋ ਦਿਨਾਂ ਤੱਕ ਗੱਲ ਹੋ ਸਕਦੀ ਹੈ। ਚੰਨੀ ਨੇ ਕਿਹ ਕਿ ਸਿੱਧੂ ਮੈਨੂਂੰ ਮੀਟਿੰਗ ਲਈ ਸਮਾਂ ਦੇਏਗਾ।