ਕੈਨੇਡਾ: ਬੀ ਸੀ ਨਵੀਂ ਡੇਵਿਡ ਵਜ਼ਾਰਤ 'ਚ ਪੰਜਾਬੀਆਂ ਦੀ ਬੱਲੇ ਬੱਲੇ -ਹੈਰੀ ਬੈਂਸ, ਰਚਨਾ ਸਿੰਘ, ਰਵੀ ਕਾਹਲੋਂ, ਜਗਰੂਪ ਬਰਾੜ ਅਤੇ ਨਿੱਕੀ ਸ਼ਰਮਾ ਨੇ ਵੀ ਹਲਫ਼ ਲਿਆ-ਪੜ੍ਹੋ ਵੇਰਵਾ
ਵਿਕਟੋਰੀਆ, 7 ਦਸੰਬਰ, 2022: ਕੈਨੇਡਾ ਦੇ ਬੀ ਸੀ ਪ੍ਰੋਵਿੰਸ ਦੀ ਨਵੀਂ 27 ਮੈਂਬਰੀ ਵਜ਼ਾਰਤ ਨੂੰ ਅੱਜ ਇਥੇ ਸਹੁੰ ਚੁਕਾਈ ਗਈ . ਇਸ ਵਿਚ 23 ਕੈਬਨਿਟ ਅਤੇ 4 ਰਾਜ ਮੰਤਰੀ ਸ਼ਾਮਲ ਹਨ .ਇਸ ਵਜ਼ਾਰਤ ਵਿਚ ਪੰਜਾਬੀ / ਭਾਰਤੀ ਮੂਲ ਦੇ 5 MLAs ਨੂੰ ਥਾਂ ਮਿਲੀ ਹੈ . ਹੈਰੀ ਬੈਂਸ, ਰਵਿ ਕਾਹਲੋਂ ਅਤੇ ਰਚਨਾ ਸਿੰਘ ਮੰਤਰੀ ਵਜੋਂ ਅਤੇ ਜਗਰੂਪ ਬਰਾੜ ਨੂੰ ਰਾਜ ਮੰਤਰੀ ਵਜੋਂ ਹਲਫ਼ ਦਿਵਾਇਆ ਗਿਆ . ਇਸੇ ਤਰ੍ਹਾਂ ਨਿੱਕੀ ਸ਼ਰਮਾ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਹੈ .
ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ , ਹੈਰੀ ਬੈਂਸ ਨੂੰ ਲੇਬਰ ਅਤੇ ਜਗਰੂਪ ਬਰਾੜ ਨੂੰ ਟਰੇਡ ਰਾਜ ਮੰਤਰੀ ਬਣਾਇਆ ਗਿਆ ਹੈ . ਉਹ ਪਹਿਲੀ ਵਾਰ ਮੰਤਰੀ ਬਣੇ ਹਨ .ਰਵੀ ਕਾਹਲੋਂ ਨੂੰ ਹਾਉਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬੰਨਾਈ ਗਿਆ ਹੈ । ਚੇਤੇ ਰਹੇ ਕਿ ਇਸ ਤੋਂ ਪਹਿਲਾਂ ਪੰਜਾਬੀ MLA ਰਾਜ ਚਾਊਆਹਾਂ ਬੀ ਸੀ ਅਸੈਂਬਲੀ ਦੇ ਸਪੀਕਰ ਹਨ .
ਕੈਨੇਡਾ: ਪੰਜਾਬ ਦੇ ਟਿੱਬਿਆਂ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ 'ਚ ਮੰਤਰੀ ਬਣੇ , ਨਵੀਂ ਡੇਵਿਡ ਕੈਬਿਨੇਟ ਨੇ ਹਾਫ ਲਿਆ
ਨਵੀਂ ਕੈਬਨਿਟ ਦੀ ਬਾਕੀ ਲਿਸਟ ਇਸ ਪ੍ਰਕਾਰ ਹੈ :
Harry Bains, Rachna Singh sworn in as Ministers and Nikki Sharma is new Attorney General of BC