← ਪਿਛੇ ਪਰਤੋ
ਧੀਰੇਂਦਰ ਕੇ ਓਝਾ ਕੇਂਦਰ ਸਰਕਾਰ ਦੇ ਨਵੇਂ ਪ੍ਰਮੁੱਖ ਬੁਲਾਰਾ ਨਿਯੁਕਤ ਨਵੀਂ ਦਿੱਲੀ, 5 ਜੁਲਾਈ, 2024: ਸੀਨੀਅਰ ਇੰਡੀਅਨ ਇਨਫਰਮੇਸ਼ਨ ਸਰਵਿਸ (ਆਈ ਆਈ ਐਸ) ਅਫਸਰ ਧੀਰੇਂਦਰ ਕੇ ਓਝਾ ਨੂੰ ਕੇਂਦਰ ਸਰਕਾਰ ਦਾ ਨਵਾਂ ਪ੍ਰਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ। 1990 ਬੈਚ ਦੇ ਅਫਸਰ ਓਝਾ ਕੋਲ ਪ੍ਰਿੰਸੀਪਲ ਡਾਇਰੈਕਟਰ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀ ਆਈ ਬੀ) ਦਾ ਚਾਰਜ ਵੀ ਰਹੇਗਾ। ਓਝਾ ਇਸ ਅਹੁਦੇ ’ਤੇ ਸ਼ੇਫਾਲੀ ਬੀ ਸ਼ਰਨ ਦੀ ਥਾਂ ਲੈਣਗੇ ਜਿਹਨਾਂ ਨੂੰ ਪਬਲੀਕੇਸ਼ਨਜ਼ ਡਵੀਜ਼ਨ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਸ਼ਰਨ ਵੀ 1990 ਬੈਚ ਦੇ ਅਫਸਰ ਹਨ ਜਿਹਨਾਂ ਨੂੰ ਇਸ ਸਾਲ 1 ਅਪ੍ਰੈਲ ਨੂੰ ਪ੍ਰਿੰਸੀਪਲ ਡਾਇਰੈਕਟਰ ਜਨਰਲ ਪੀ ਆਈ ਬੀ ਦਾ ਚਾਰਜ ਦਿੱਤਾ ਗਿਆ ਸੀ। ਓਝਾ ਇਸ ਤੋਂ ਪਹਿਲਾਂ ਸੈਂਟਰ ਬਿਊਰੋ ਆਫ ਕਮਿਊਨਿਕੇਸ਼ਨਜ਼ ( ਸੀ ਬੀ ਸੀ) ਦੇ ਡਾਇਰੈਕਟਰ ਜਨਰਲ ਰਹਿ ਚੁੱਕੇ ਹਨ।
Total Responses : 24713