ਪੈਰਿਸ ਓਲੰਪਿਕਸ ਦੇ ਵਿੱਚ ਹਾਕੀ ਟੀਮ ਵੱਲੋਂ ਬਰੋਂਜ ਮੈਡਲ ਜਿੱਤਣ ਤੋਂ ਬਾਅਦ ਗੁਰਜੰਟ ਦੇ ਘਰ ਹੋਈ ਆਤਿਸ਼ਬਾਜੀ
ਗੁਰਪ੍ਰੀਤ ਸਿੰਘ
- ਪਰਵਾਰ ਵੱਲੋਂ ਮੂੰਹ ਮਿੱਠਾ ਕਰਾ ਅਤੇ ਪਟਾਕੇ ਚਲਾ ਕੇ ਮਨਾਈ ਜਿੱਤ ਦੀ ਖੁਸ਼ੀ
ਅੰਮ੍ਰਿਤਸਰ, 8 ਅਗਸਤ 2024 - ਪੈਰਿਸ ਓਲੰਪਿਕ ਦੇ ਵਿੱਚ ਹਾਕੀ ਟੀਮ ਵੱਲੋਂ ਆਪਣਾ ਵਧੀਆ ਪ੍ਰਦਰਸ਼ਨ ਦਿਖਾਉਂਦੇ ਹੋਏ ਇੱਕ ਵਾਰ ਫਿਰ ਤੋਂ ਬਰੋਂਜ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿੱਚ ਪਾ ਦਿੱਤਾ ਹੈ ਅਤੇ ਇਹ ਦੂਸਰੀ ਵਾਰ ਹੈ ਕਿ ਓਲੰਪਿਕਸ ਦੇ ਵਿੱਚ ਲਗਾਤਾਰ ਦੋ ਵਾਰ ਹਾਕੀ ਟੀਮ ਵੱਲੋਂ ਬਰਾਉਨ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਪਾਇਆ ਗਿਆ ਹੋਵੇ ਜਿਸ ਨੂੰ ਲੈ ਕੇ ਹਾਕੀ ਟੀਮ ਦੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਜੰਟ ਸਿੰਘ ਦੇ ਪਰਿਵਾਰ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਲੱਡੂ ਵੰਡ ਗਿੱਧਾ ਪਾ ਅਤੇ ਆਤਿਸ਼ਬਾਜ਼ੀ ਚਲਾ ਕੇ ਆਪਣੇ ਬੱਚੇ ਦੀ ਅਤੇ ਭਾਰਤ ਦੇ ਹਾਕੀ ਟੀਮ ਨੂੰ ਬਰਾਉਨ ਮੈਡਲ ਮੈਨੂੰ ਲੈ ਕੇ ਖੁਸ਼ੀ ਜਾਹਰ ਕੀਤੀ ਗਈ ਹੈ।
ਪੈਰਿਸ ਵਿੱਚ ਇਹ ਹੋ ਰਹੀ ਓਲੰਪਿਕਸ ਨੂੰ ਲੈ ਕੇ ਲਗਾਤਾਰ ਹੀ ਸਾਰਿਆਂ ਦੀ ਨਜ਼ਰ ਹਾਕੀ ਟੀਮ ਵੱਲ ਬਣੀ ਹੋਈ ਸੀ ਉੱਥੇ ਹੀ ਅੱਜ ਹਾਕੀ ਦੇ ਬਰਾਉਨ ਮੈਡਲ ਨੂੰ ਲੈ ਕੇ ਇੰਡੀਆ ਵਰਸਿਜ ਜਰਮਨੀ ਦਾ ਮੈਚ ਹੋ ਰਿਹਾ ਸੀ ਜਿਸ ਵਿੱਚ ਇੰਡੀਆ ਨੇ ਦੋ ਏਕ ਨਾਲ ਇਸ ਜਿੱਤ ਪ੍ਰਾਪਤ ਕੀਤੀ ਉਥੇ ਹੀ ਜਿੱਤ ਮਿਲ ਤੋਂ ਬਾਅਦ ਅੰਮ੍ਰਿਤਸਰ ਵਿੱਚ ਗੁਰਜੰਟ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਪਟਾਕੇ ਚਲਾ ਕੇ ਮੂੰਹ ਮਿੱਠਾ ਕਰਾ ਕੇ ਅਤੇ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਹੀ ਗੁਰਜੰਟ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਜਿੱਥੇ ਉਹਨਾਂ ਦੇ ਪੁੱਤਰ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉੱਥੇ ਸਾਡਾ ਨਾਮ ਅਤੇ ਸਾਡੇ ਪਿੰਡ ਦਾ ਨਾਮ ਹੀ ਰੋਸ਼ਨ ਕੀਤਾ ਹੈ।
ਗੁਰਜੰਟ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਜਦੋਂ ਉਹ ਦਿੱਲੀ ਏਅਰਪੋਰਟ ਤੇ ਪਹੁੰਚਣਗੇ ਤਾਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਅਸੀਂ ਵੀ ਉਹਨਾਂ ਦਾ ਵਧੀਆ ਢੰਗ ਨਾਲ ਸਵਾਗਤ ਜਰੂਰ ਕਰਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਜਿਨਾਂ ਨੇ ਇਡੀ ਵੱਡੀ ਜਿੱਤ ਦੂਸਰੀ ਵਾਰ ਭਾਰਤ ਦੀ ਜਿੱਤ ਝੋਲੀ ਵਿੱਚ ਪਾਈ ਹੈ ਅਤੇ ਸਾਨੂੰ ਆਹ ਸੀ ਕਿ ਭਾਰਤ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚੇਗਾ ਲੇਕਿਨ ਇੱਕ ਵਾਰ ਫਿਰ ਤੋਂ ਉਹਨਾਂ ਵੱਲੋਂ ਕਾਂਸਾ ਤਗਮਾ ਜਿੱਤਣ ਤੋਂ ਬਾਅਦ ਬੇਸ਼ੱਕ ਦੇਸ਼ ਦੇ ਝੋਲੀ ਦੇ ਵਿੱਚ ਇੱਕ ਹੋਰ ਮੈਡਲ ਭਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਘਰ ਜਿੱਥੇ ਖੁਸ਼ੀ ਦੀ ਲਹਿਰ ਹੈ ਉਥੇ ਪੂਰੇ ਦੇਸ਼ ਵਿੱਚ ਵੀ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ