ਸੌਰੀ ਡੈਡੀ ਮੈਂ ਕਾਬਿਲ ਨਹੀਂ ਬਣ ਸਕਿਆ: ਨੌਜਵਾਨ ਨੇ ਪ੍ਰਾਈਵੇਟ ਹਸਪਤਾਲ ’ਚ ਗਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ (ਵੀਡੀਓ ਵੀ ਦੇਖੋ)
ਰਵਿੰਦਰ ਢਿੱਲੋਂ
ਮਾਛੀਵਾੜਾ, 11 ਅਕਤੂਬਰ 2024 - ਮਾਛੀਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦੇ ਨੌਜਵਾਨ ਜਸਪ੍ਰੀਤ ਸਿੰਘ ਜੱਸ (23 ਸਾਲਾ) ਵਾਸੀ ਰਾਣਵਾਂ ਨੇ ਹਸਪਤਾਲ ਵਿਚ ਹੀ ਗਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਮਾਛੀਵਾਡ਼ਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦਾ ਸੀ ਅਤੇ ਅੱਜ ਸਵੇਰੇ ਜਦੋਂ ਡਾਕਟਰ ਆਪਣੇ ਕਲੀਨਿਕ ਵਿਚ ਆਇਆ ਤਾਂ ਉਸਨੇ ਦੇਖਿਆ ਕਿ ਜਸਪ੍ਰੀਤ ਸਿੰਘ ਨੇ ਪੱਖੇ ਨਾਲ ਗਲ ਫਾਹਾ ਲੈ ਕੇ ਆਤਮ-ਹੱਤਿਆ ਕੀਤੀ ਹੋਈ ਸੀ। ਡਾਕਟਰ ਨੇ ਜਾਂਚ ਕੀਤੀ ਤਾਂ ਉਸ ਦੇ ਕੁਝ ਸਾਹ ਚੱਲ ਰਹੇ ਜਿਸ ਨੂੰ ਤੁਰੰਤ ਲਾਹ ਕੇ ਇਲਾਜ ਲਈ ਹੋਰ ਹਸਪਤਾਲ ਲੈ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1055613142434904
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਆਤਮ ਹੱਤਿਆ ਕਰਨ ਤੋਂ ਪਹਿਲਾਂ ਨੌਜਵਾਨ ਜਸਪ੍ਰੀਤ ਸਿੰਘ ਨੇ ਸੁਸਾਇਡ ਨੋਟ ਲਿਖਿਆ ਜਿਸ ਵਿਚ ਉਸਨੇ ਕਿਹਾ ਕਿ ‘ਉਹ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਹੈ ਜਿਸ ਕਾਰਨ ਉਹ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਰਿਹਾ ਹੈ। ਉਸਨੇ ਲਿਖਿਆ ਕਿ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਤੇ ਨਾ ਹੀ ਕਿਸੇ ’ਤੇ ਕੋਈ ਇਲਜ਼ਾਮ ਲਗਾਇਆ ਜਾਵੇ। ਸੁਸਾਇਡ ਨੋਟ ਦੇ ਅਖੀਰ ਵਿਚ ਉਸਨੇ ਕਿਹਾ ਕਿ ਡੈਡੀ ਸੌਰੀ ਮੈਂ ਕਾਬਿਲ ਨਹੀਂ ਬਣ ਸਕਿਆ’।