ਜੀ ਐੱਸ ਪੰਨੂ
ਪਟਿਆਲਾ, 18 ਸਤੰਬਰ 2018
ਚੋਣ ਅਮਲੇ ਦੀਆਂ 1385 ਪੋਲਿੰਗ ਪਾਰਟੀਆਂ ਨੂੰ1385 ਪੋਲਿੰਗ ਬੂਥਾਂ 'ਤੇ ਵੋਟਾਂ ਪੁਆਉਣ ਲਈ ਰਿਟਰਨਿੰਗ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ਤੋਂ ਚੋਣ ਸਮੱਗਰੀ ਦੇ ਕੇ ਪਟਿਆਲਾ ਜ਼ਿਲੇ ਦੀਆਂ 9 ਪੰਚਾਇਤ ਸਮਿਤੀਆਂ ਅਤੇ ਜ਼ਿਲਾ ਪ੍ਰੀਸ਼ਦ ਲਈ19 ਸਤੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਉਣ ਲਈ ਰਵਾਨਾ ਕਰ ਦਿੱਤਾ ਗਿਆ।ਅਤੇ ਚੋਣਾਂ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚੜਾਉਣ ਲਈ 7000 ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ। ਕੁਮਾਰ ਅਮਿਤ ਨੇ ਦਸਿਆ ਕਿ ਜ਼ਿਲਾ ਪ੍ਰਸ਼ਾਸਨ ਇਸ ਗੱਲੋਂ ਵਚਨਬੱਧ ਹੈ ਕਿ ਇਹ ਚੋਣ ਪੁਰ ਅਮਨ, ਨਿਰਪੱਖ ਤੇ ਪਾਰਦਰਸ਼ੀਢੰਗ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜਿਆ ਜਾਵੇ ਤੇ ਇਨਾਂ ਵੋਟਾਂ ਲਈ ਭੁੱਨਰਹੇੜੀ ਬਲਾਕ 'ਚ 166, ਘਨੌਰ ਬਲਾਕ 'ਚ 129, ਰਾਜਪੁਰਾ ਬਲਾਕ 'ਚ 152, ਸ਼ੰਭੂ ਕਲਾਂ 'ਚ 139, ਨਾਭਾ ਬਲਾਕ 'ਚ 215, ਪਾਤੜਾਂ ਬਲਾਕ 'ਚ 137, ਸਮਾਣਾਬਲਾਕ 'ਚ 136, ਸਨੌਰ ਬਲਾਕ 'ਚ 137 ਅਤੇ ਪਟਿਆਲਾ ਬਲਾਕ 'ਚ 174 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਜਾਬਤੇ ਦੀ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਸਾਰੇ ਇਹ ਚੋਣ ਅਮਲ ਪੂਰੀ ਨਿਰਪੱਖਤਾ,ਪਾਰਦਰਸ਼ਤਾ ਤੇ ਨਿਰਵਿਘਨਤਾ ਨਾਲ ਨੇਪਰੇ ਚਾੜਨ ਸਮੇਤ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਸ੍ਰੀ ਕੁਮਾਰ ਅਮਿਤ ਨੇ ਸਮੂਹ ਵੋਟਰਾਂ ਨੂੰ ਬਿਨ ਕਿਸੇ ਡਰ ਭੈਅ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀਅਪੀਲ ਵੀ ਕੀਤੀ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਇਨਾਂ ਚੋਣਾਂ ਲਈ ਕੁਲ 878933 ਵੋਟਰ ਹਨ, ਜਿਨਾਂ 'ਚੋਂ 465084 ਮਰਦ ਅਤੇ 413839 ਔਰਤ ਵੋਟਰ ਹਨ ਜੋ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸ ਤਰਾ ਪਟਿਆਲਾ ਬਲਾਕ ਵਿਖੇ ਔਰਤਾਂ62000 ਤੇ 68030 ਮਰਦ ਵੋਟਰ ਹਨ। ਜਦੋਂਕਿ ਭੁੱਨਰਹੇੜੀ ਬਲਾਕ ਔਰਤਾਂ 43513 ਤੇ 48399 ਮਰਦ, ਘਨੌਰ ਬਲਾਕ 'ਚ ਔਰਤਾਂ 32013 ਤੇ 37354 ਮਰਦ, ਰਾਜਪੁਰਾ ਬਲਾਕ 'ਚ ਔਰਤਾਂ 37924 ਤੇ 43973 ਮਰਦ, ਸ਼ੰਭੂ ਕਲਾਂ 'ਚਔਰਤਾਂ 35741 ਤੇ 42495 ਮਰਦ, ਨਾਭਾ ਬਲਾਕ 'ਚ ਔਰਤਾਂ 69988 ਤੇ 77828 ਮਰਦ, ਪਾਤੜਾਂ ਬਲਾਕ 'ਚ ਔਰਤਾਂ 45088 ਤੇ 50093 ਮਰਦ, ਸਮਾਣਾ ਬਲਾਕ 'ਚ ਔਰਤਾਂ 44461 ਤੇ 48927 ਮਰਦ ਅਤੇ ਸਨੌਰ ਬਲਾਕ 'ਚ ਔਰਤਾਂ43122 ਅਤੇ 47985 ਮਰਦ ਵੋਟਰ ਹਨ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਵੱਖ ਵੱਖ ਪੋਲਿੰਗ ਬੂਥਾਂ 'ਤੇ ਸੁਰੱਖਿਆ ਲਈ ਤਾਇਨਾਤ ਕੀਤੇ ਅਤੇ ਐਸ.ਪੀਜ ਤੇ ਡੀ.ਐਸ.ਪੀਜ ਸਮੇਤ ਐਸ.ਐਚ.ਓਜ ਨੂੰ ਜਰੂਰੀ ਹਦਾਇਤਾਂ ਦਿੱਤੀਆਂ। ਸ. ਸਿੱਧੂ ਨੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ'ਤੇ ਅਜ਼ਾਦਾਨਾ ਢੰਗ ਨਾਲ ਚੋਣਾਂ ਕਰਵਾਉਣ ਲਈ ਪੁਲਿਸ ਵੱਲੋਂ 3400 ਦੇ ਕਰੀਬ ਨਫ਼ਰੀ ਦੀ ਤਾਇਨਾਤੀ ਕੀਤੀ ਗਈ ਹੈ।