ਜਗਦੀਸ਼ ਥਿੰਦ
ਜਲਾਲਾਬਾਦ 23 ਸਤੰਬਰ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਕਾਰ ਅਫਸਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੇ ਆਦੇਸ਼ਾਂ ਅਨੁਸਾਰ 19 ਸਤੰਬਰ 2018 ਨੂੰ ਹੋਈਆਂ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਗਏ। ਪੰਚਾਇਤ ਸਮਿਤੀ ਜਲਾਲਾਬਾਦ ਦੇ 25 ਜੋਨਾਂ ਵਿੱਚੋਂ ਕਾਂਗਰਸ 13, ਸ੍ਰੋਮਣੀ ਅਕਾਲੀ ਦਲ 11 ਤੇ ਆਜ਼ਾਦ ਨੇ 1 ਸੀਟ ਜਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤ ਸਮਿਤੀ ਜਲਾਲਾਬਾਦ ਦੇ ਜੋਨ ਜਲਾਲਾਬਾਦ ਰੂਰਲ ਤੋਂ ਗੁਰਦੀਪ ਸਿੰਘ (ਸ਼੍ਰੋਮਣੀ ਅਕਾਲੀ ਦਲ), ਗੁਮਾਨੀ ਵਾਲਾ ਤੋਂ ਸੁਭਾਸ਼ ਚੰਦਰ (ਆਜ਼ਾਦ), ਪ੍ਰਭਾਤ ਸਿੰਘ ਵਾਲਾ ਉਤਾੜ ਤੋਂ ਪਰਮਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਬੱਘੇ ਕੇ ਹਿਠਾੜ ਤੋਂ ਰਾਜ ਸਿੰਘ (ਸ਼੍ਰੋਮਣੀ ਅਕਾਲੀ ਦਲ), ਜੋਧਾ ਭੈਣੀ ਤੋਂ ਪ੍ਰਕਾਸ਼ ਕੌਰ (ਕਾਂਗਰਸ), ਸੁਖੇਰਾ ਬੋਦਲਾ ਤੋਂ ਰਤਨ ਸਿੰਘ(ਕਾਂਗਰਸ), ਚੱਕ ਲਮੋਚੜ ਤੋਂ ਰਾਜ ਰਾਣੀ (ਸ਼੍ਰੋਮਣੀ ਅਕਾਲੀ ਦਲ), ਬਾਹਮਣੀ ਵਾਲਾ ਤੋਂ ਫੁੰਮਣ ਸਿੰਘ (ਸ਼੍ਰੋਮਣੀ ਅਕਾਲੀ ਦਲ), ਮੋਹਕਮ ਅਰਾਈਆਂ ਤੋਂ ਠਾਕਰੋ ਬਾਈ (ਕਾਂਗਰਸ), ਚੱਕ ਬਲੋਚਾ ਤੋਂ ਅਸ਼ੋਕ ਕੁਮਾਰ(ਕਾਂਗਰਸ ), ਢਾਬ ਖੁਸ਼ਹਾਲ ਜੋਈਆਂ ਤੋਂ ਮਨਜੀਤ ਕੌਰ(ਕਾਂਗਰਸ), ਕਾਠਗੜ ਤੋਂ ਕੈਲਾਸ਼ ਰਾਣੀ (ਸ਼੍ਰੋਮਣੀ ਅਕਾਲੀ ਦਲ), ਚੱਕ ਜਾਨੀਸਰ ਤੋਂ ਬਲਜੀਤ ਕੌਰ(ਸ਼੍ਰੋਮਣੀ ਅਕਾਲੀ ਦਲ), ਚੱਕ ਸੁਹੇਲੇ ਵਾਲਾ ਤੋਂ ਰਛਪਾਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਖੁੁੜੰਜ ਤੋਂ ਰਣਜੀਤ ਕੌਰ(ਕਾਂਗਰਸ), ਨੁਕੇਰੀਆ ਤੋਂ ਸੁਰਿੰਦਰ ਕੌਰ(ਕਾਂਗਰਸ), ਹੌਜਖਾਸ ਤੋਂ ਸੁਨੀਲ ਸਿੰਘ(ਕਾਂਗਰਸ ), ਲੱਖੋਵਾਲੀ ਤੋਂ ਅਸ਼ੋਕ ਕੁਮਾਰ (ਕਾਂਗਰਸ), ਮੰਡੀ ਲਾਧੂਕਾ ਤੋਂ ਪ੍ਰਕਾਸ਼ ਕੌਰ(ਕਾਂਗਰਸ), ਲਾਧੂਕਾ ਪਿੰਡ ਤੋਂ ਕੁਲਵੰਤ ਸਿੰਘ(ਕਾਂਗਰਸ), ਭੰਬਾ ਵੱਟੂ ਉਤਾੜ ਤੋਂ ਆਸ਼ਾ ਰਾਣੀ(ਕਾਂਗਰਸ), ਚੱਕ ਖੀਵਾ ਤੋਂ ਰਛਪਾਲ ਸਿੰਘ(ਸ਼੍ਰੋਮਣੀ ਅਕਾਲੀ ਦਲ ), ਘੁਬਾਇਆ ਤੋਂ ਮਨਜੀਤ ਕੌਰ(ਸ਼੍ਰੋਮਣੀ ਅਕਾਲੀ ਦਲ), ਚੱਕ ਅਰਾਈਆਂ ਵਾਲਾ ਤੋਂ ਸੁਰਜੀਤ ਸਿੰਘ(ਸ਼੍ਰੋਮਣੀ ਅਕਾਲੀ ਦਲ), ਚੱਕ ਸੋਤਰੀਆਂ ਤੋਂ ਹਰਪ੍ਰੀਤ ਸਿੰਘ(ਕਾਂਗਰਸ) ਦੇ ਉਮੀਦਵਾਰ ਜੇਤੂ ਰਹੇ।