ਹਲਕਾ ਅਮਲੋਹ ਦੇ ਜੇਤੂ ਉਮੀਦਵਾਰਾਂ ਨੂੰ ਹੇਰਾਫੇਰੀ ਕਰਕੇ ਹਰਾਉਣ ਤੇ ਅਕਾਲੀ ਸਮਰਥਕ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਕਾਂਗਰਸ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕਰਦੇ ਹੋਏ।
ਅਮਲੋਹ, 22 ਸਤੰਬਰ,(ਦੀਦਾਰ ਗੁਰਨਾ ) ਅੱਜ ਅਮਲੋਹ ਵਿਖੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਸਮੇਂ ਹਲਕਾ ਵਿਧਾਇਕ ਅਮਲੋਹ ਦੀ ਸ਼ੈਅ ਤੇ ਕਾਂਗਰਸ ਪਾਰਟੀ ਵੱਲੋਂ ਤਾਨਾਸ਼ਾਹੀ ਰਵਇਆ ਅਪਣਾਉਂਦੇ ਹੋਏ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਲੋਕ ਤੰਤਰ ਦਾ ਘਾਣ ਕਰਦੇ ਹੋਏ ਅਮਲੋਹ ਦੀਆਂ ਕਈ ਬਲਾਕ ਸੰਮਤੀਆਂ ਜਿਹਨਾਂ ਉਪਰ ਪਹਿਲਾਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਸੀ ਪਰ ਹਲਕਾ ਵਿਧਾਇਕ ਦੇ ਕਹਿਣ ਤੇ ਪ੍ਰਸ਼ਾਸਨ ਵੱਲੋਂ ਮੁੜ ਗਿਣਤੀ ਦਾ ਬਹਾਨਾ ਕਰਕੇ ਅਕਾਲੀ ਉਮੀਦਵਾਰਾਂ ਨੂੰ ਹਾਰਿਆ ਘੋਸ਼ਿਤ ਕਰ ਦਿੱਤਾ ਗਿਆ। ਜਿਹੜਾ ਕਿ ਲੋਕਤੰਤਰ ਦਾ ਵੱਡਾ ਘਾਣ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਦੇ 17 ਜੋਨਾਂ ਤੋਂ ਉਮੀਦਵਾਰ ਬਲਾਕ ਸਮੰਤੀ ਲਈ ਖੜੇ ਸਨ ਜਿਹਨਾਂ ਵਿੱਚੋਂ ਪਹਿਲਾਂ ਹੀ ਕਾਂਗਰਸ ਨੇ 2 ਅਕਾਲ਼ੀ ਉਮੀਦਵਾਰਾਂ ਦੇ ਕਾਗਜ ਰਦ ਕਰਕੇ ਲੋਕਤੰਤਰ ਦਾ ਘਾਣ ਦਾ ਪ੍ਰੱਤਖ ਰੂਪ ਪੇਸ਼ ਕੀਤਾ ਸੀ ਇਸੇ ਤਰਾਂ ਜਿਲ੍ਹਾ ਪ੍ਰੀਸ਼ਦ ਦੇ ਸੋਂਟੀ ਜੋਨ ਤੋਂ ਉਮੀਦਵਾਰ ਦੇ ਕਾਗਜ ਵੀ ਕਾਂਗਰਸ ਵੱਲੋਂ ਬੋਖਲਾਹਟ ਵਿੱਚ ਆ ਕੇ ਰੱਦ ਕੀਤੇ ਗਏ ਸਨ ਪਰ ਅੱਜ ਗਿਣਤੀ ਸਮੇਂ ਜਦੋਂ ਸਾਡੇ ਪੋਲਿੰਗ ਏਜੰਟ ਗਿਣਤੀ ਕੇਂਦਰ ਵਿੱਚ ਅੰਦਰ ਜਾ ਰਹੇ ਸਨ ਉਸ ਸਮੇਂ ਵੀ ਉਹਨਾਂ ਨੂੰ ਕਾਂਗਸੀਆਂ ਵੱਲੋਂ ਇਹ ਕਿਹਾ ਗਿਆ ਕਿ ਅੰਦਰ ਜਾਣ ਦਾ ਕੋਈ ਫਾਇਦ ਨਹੀਂ ਕਿਉਂਕਿ ਜਿੱਤਣਾਂ ਤਾਂ ਕਾਂਗਰਸੀ ਉਮੀਦਵਾਰਾਂ ਨੇ ਹੀ ਹੈ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਅਕਾਲੀ ਦਲ ਦੇ ਕਈ ਜੇਤੂ ਉਮੀਦਵਾਰਾਂ ਦੇ ਬੈਲੇਟ ਪੇਪਰਾਂ ਤੇ ਸ਼ਰੇਆਮ ਡਬਲ ਮੋਹਰਾਂ ਲਗਾ ਕੇ ਜਿੱਥੇ ਅਕਾਲੀ ਦਲ ਦੀਆਂ ਵੱਡੇ ਪੱਧਰ ਤੇ ਵੋਟਾਂ ਕੈਂਸਲ ਕਰਕੇ ਕਾਂਗਰਸੀ ਉਮੀਦਵਾਰਾਂ ਦੇ ਪੱਖ ਵਿੱਚ ਕਾਂਗਰਸ ਦੀ ਸ਼ੈਅ ਤੇ ਪ੍ਰਸ਼ਾਸਨ ਵੱਲੋਂ ਕਾਂਗਰਸ ਦੇ ਹੱਕ ਵਿਚ ਨਤੀਜੇ ਘੋਸ਼ਿਤ ਕੀਤੇ ਗਏ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਸ਼ਰੇਆਮ ਧੱਕੇਸ਼ਾਹੀ ਦਾ ਸਬੂਤ ਦਿੰਦੇ ਹੋਏ ਇਹ ਨਵੀਂ ਪਿਰਤ ਪਾਈ ਗਈ ਹੈ ਜਿਸ ਦਾ ਸਮਾਂ ਆਉਣ ਤੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਤੇ ਜਿਹਨਾਂ ਅਧਿਕਾਰੀਆਂ ਵੱਲੋਂ ਕਾਂਗਰਸ ਦੇ ਹੱਕ ਵਿੱਚ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਅਕਾਲੀ ਉਮੀਦਵਾਰਾਂ ਨੂੰ ਹਰਾ ਕੇ ਕਾਂਗਰਸ ਨੂੰ ਜਿਤਾਇਆ ਗਿਆ ਹੈ ਉਹਨਾਂ ਨਾਲ ਵੀ ਸਮਾਂ ਆਉਣ ਤੇ ਨਜਿਠਿਆ ਜਾਵੇਗਾ ਤੇ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਮ ਤੇ ਅਹੁਦੇ ਲਿਖਤੀ ਰੂਪ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਦਿੱਤੇ ਜਾਣਗੇ। ਅੱਜ ਸਲਾਣੀ ਜੋਨ ਤੋਂ ਸ਼੍ਰੋਮਣੀ ਅਕਾਲ਼ੀ ਦਲ ਦੀ ਜੇਤੂ ਉਮੀਦਵਾਰ ਬੀਬੀ ਮਨਜੀਤ ਕੌਰ ਸਲਾਣੀ ਨੂੰ ਜਿੱਥੇ ਪਹਿਲਾਂ ਪ੍ਰਸ਼ਾਸਨ ਵੱਲੋਂ 36 ਵੋਟਾਂ ਤੇ ਜੇਤੂ ਐਲਾਨ ਕੀਤਾ ਗਿਆ ਸੀ ਉੱਥੇ ਕਾਂਗਰਸ ਦੇ ਦਬਾਅ ਕਾਰਨ ਮੁੜ ਵੋਟਾਂ ਦੀ ਗਿਣਤੀ ਵਿੱਚ ਹੇਰਾ ਫੇਰੀ ਕਰਕੇ ਕਾਂਗਰਸੀ ਉਮੀਦਵਾਰ ਨੂੰ ਪ੍ਰਸ਼ਾਸਨ ਵੱਲੌਂ ਜੇਤੂ ਕਰਾਰ ਦਿੱਤਾ ਗਿਆ ਜਿਹੜਾ ਕਿ ਪੂਰੇ ਹਲਕੇ ਅੰਦਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼੍ਰੌਮਣੀ ਅਕਾਲੀ ਦਲ ਦੀ ਸਲਾਣੀ ਜੋਨ ਤੋਂ ਉਮੀਦਵਾਰ ਦੇ ਸਮਰਥਕਾ ਵੱਲਂ ਅੱਜ ਭਾਂਰੀ ਮਿੰਹ ਵਿੱਚ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਮੌਜੂਦਗੀ ਵਿਚ ਹਲਕਾ ਵਿਧਾਇਕ, ਕਾਂਗਰਸ ਪਾਰਟੀ ਅਤੇ ਪ੍ਰਸ਼ਾਸਨ ਖਿਲਾਫ ਜਮਕੇ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਤੇ ਸੀਨੀ ਆਗੂ ਕਰਮਜੀਤ ਸਿੰਘ ਭਗੜਾਣਾ, ਜੱਥੇ ਹਰਬੰਸ ਸਿੰਘ ਬਡਾਲੀ, ਸੀਨੀ ਆਗੁ ਜਤਿੰਦਰ ਸਿੰਘ ਧਾਲੀਵਾਲ, ਜੱਥੇ ਜਰਨੈਲ ਸਿੰਘ ਮਾਜਰੀ, ਜੱਥੇ ਕੁਲਦੀਪ ਸਿੰਘ ਮੁਢੜੀਆਂ, ਨਿਰਭੈ ਸਿੰਘ ਵਿਰਕ, ਕੁਲਦੀਪ ਸਿੰਘ ਮਛਰਾਈ, ਜੱਥੇ ਹਰਿੰਦਰ ਸਿੰਘ ਦੀਵਾ, ਪਰਮਿੰਦਰ ਸਿੰਘ ਨੀਟਾ ਸੰਧੂ, ਮੋਹਨ ਸਿੰਘ ਚਤਰਪੁਰਾ, ਸ਼ਰਧਾ ਸਿੰਘ ਛੰਨਾ, ਜੱਥੇ ਪਰਮਜੀਤ ਸਿੰਘ ਖਨਿਆਣ, ਮਲਕੀਤ ਸਿੰਘ ਮਾਨਗੜ੍ਹ, ਕੈਪਟਨ ਜਸਵੰਤ ਸਿੰਘ ਬਾਜਵਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਸੇਵਾ ਸਿੰਘ ਤੂਰਾਂ, ਸੀਨੀ ਆਗੂ ਕੇਸਰ ਸਿੰਘ ਸਲਾਣਾ, ਸੰਤੋਖ ਸਿੰਘ ਖਨਿਆਣ, ਗੁਰਦੀਪ ਸਿੰਘ ਮੰਡੋਫਲ, ਕੁਲਵਿੰਦਰ ਸਿੰਘ ਸਲਾਣੀ, ਮੰਗਤਰਾਮ ਕਾਲੁ, ਲਾਲੀ ਬੁੱਗਾ, ਜਸਵਿੰਦਰ ਸਿੰਘ ਗਰੇਵਾਲ, ਭਿੰਦਰ ਸਿੰਘ ਮੰਡੀ, ਕਮਲਜੀਤ ਸਿੰਘ ਗਿੱਲ, ਅਮੋਲਕ ਸਿੰਘ ਵਿਰਕ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਤੇ ਆਗੂ ਹਾਜਰ ਸਨ।