ਚੰਡੀਗੜ੍ਹ, 22 ਸਤੰਬਰ 2018 - ਪੰਜਾਬ ਵਿਚ ਸੱਤਾਧਾਰੀ ਕਾਂਗਰਸ ਨੇ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਸਭ ਤੋਂ ਵੱਧ ਸੀਟਾਂ ਜਿੱਤ ਲਈਆਂ ਹਨ ਪਰ ਹਾਲੇ ਵੀ ਵੋਟਾਂ ਦੀ ਗਿਣਤੀ ਜਾਰੀ ਹੈ। ਕੈਪਟਨ ਅਮਰਿੰਦਰ ਦੇ ਸ਼ਹਿਰ 'ਚ ਕਾਂਗਰਸ ਨੇ 43 ਪੰਚਾਇਤ ਸੰਮਤੀ ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਚਾਰ ਸੀਟਾਂ ਜਿੱਤੀਆਂ।
ਅਕਾਲੀਆਂ ਨੂੰ ਆਪਣੇ ਗੜ੍ਹ ਮੁਕਤਸਰ ਵਿਚ ਅਪਮਾਨਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਾਂਗਰਸ ਨੇ 13 ਵਿੱਚੋਂ 13 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜਿੱਤ ਲਏ। ਲੁਧਿਆਣਾ ਦੀਆਂ ਸਾਰੀਆਂ ਛੇ ਜ਼ਿਲਾ ਪ੍ਰੀਸ਼ਦ ਸੀਟਾਂ ਕਾਂਗਰਸ ਦੁਆਰਾ ਜਿੱਤੀਆਂ ਗਈਆਂ । ਕੁੱਲ 213 ਪੰਚਾਇਤ ਸੰਮਤੀ ਖੇਤਰਾਂ ਵਿਚੋਂ 154 ਨੂੰ ਜਿੱਤ ਕੇ ਗੁਰਦਾਸਪੁਰ ਵਿਚ ਕਾਂਗਰਸ ਨੇ ਬਹੁਮਤ ਹਾਸਲ ਕੀਤਾ। ਜ਼ਿਲਾ ਪ੍ਰੀਸ਼ਦ ਵਿੱਚ, ਕਾਂਗਰਸ ਨੇ 25 ਵਿੱਚੋਂ 15 ਸੀਟਾਂ ਜਿੱਤੀਆਂ ਸਨ ਅਤੇ ਉਹ ਬਾਕੀ ਸੀਟਾਂ 'ਤੇ ਅੱਗੇ ਸੀ।
ਬਠਿੰਡਾ ਵਿਚ ਪੰਚਾਇਤ ਸੰਮਤੀ ਦੇ ਕੁੱਲ 148 ਸੀਟਾਂ ਵਿਚੋਂ ਕਾਂਗਰਸ ਨੇ 31, ਅਕਾਲੀਆਂ ਨੇ ਚਾਰ ਅਤੇ ਆਮ ਆਦਮੀ ਪਾਰਟੀ ਅਤੇ ਤਿੰਨ-ਤਿੰਨ ਆਜ਼ਾਦ ਉਮੀਦਵਾਰ ਸਨ। 107 ਸੀਟਾਂ ਲਈ ਗਿਣਤੀ ਜਾਰੀ ਹੈ। ਕੁੱਲ 354 ਜ਼ਿਲਾ ਪ੍ਰੀਸ਼ਦ ਅਤੇ 2,900 ਪੰਚਾਇਤ ਸੰਮਤੀ ਮੈਂਬਰ ਚੁਣੇ ਜਾਣਗੇ। ਰਾਜ ਵਿਚ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸੰਮਤੀਆਂ ਹਨ।