ਚੰਡੀਗੜ੍ਹ, 23 ਸਤੰਬਰ 2018 - ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀ ਅੱਜ ਆਏ ਨਤਜਿਆ ਵਿੱਚ ਕਾਂਗਰਸ ਪਾਰਟੀ ਭਾਰੀ ਬਹੁਮਤ ਮਿਲਿਆ ਹੈ।
ਜ਼ਿਲ਼੍ਹਾ ਪ੍ਰੀਸ਼ਦ ਦੇ ਨਤੀਜਿਆਂ ਅਨੁਸਾਰ ਫ਼ਤਿਹਗੜ੍ਹ ਸਾਹਿਬ ਵਿੱਚ 10 ਦੇ 10 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਇਸੇ ਤਰ੍ਹਾਂ ਫਾਜ਼ਿਲਕਾ ਵਿੱਚ 15 ਜ਼ੋਨਾਂ ਵਿੱਚੋਂ ਕਾਂਗਰਸ ਨੇ 11 ਅਤੇ ਸ਼੍ਰੋਮਣੀ ਅਕਾਲੀ ਦਲ ਨੇ 4, ਗੁਰਦਾਸਪੁਰ ਦੇ 25 ਜੋਨਾਂ ਵਿੱਚੋਂ 25, ਜਲੰਧਰ 21 ਜ਼ੋਨਾਂ ਵਿੱਚੋਂ 20 ਕਾਂਗਰਸ ਅਤੇ 01 ਅਜਾਦ , ਮਾਨਸਾ 11 ਜ਼ੋਨਾਂ ਦੇ 11 ਵਿੱਚ ਕਾਂਗਰਸ , ਪਟਿਆਲਾ 25 ਜ਼ੋਨਾਂ ਵਿਚੋਂ 25 ਕਾਂਗਰਸ, ਅਤੇ ਪਠਾਨਕੋਟ ਵਿੱਚ 10 ਜ਼ੋਨਾਂ ਵਿਚੋਂ 09 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਅਤੇ 01 ਜ਼ੋਨ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜ਼ਿੱਤ ਦਰਜ ਕੀਤੀ ਹੈ।
ਇਸੇ ਤਰ੍ਹਾਂ ਪੰਚਾਇਤ ਸੰਮਤੀਆ ਵਿੱਚ ਬਠਿੰਡਾ ਦੀਆਂ ਕੁਲ 09 ਪੰਚਾਇਤ ਸੰਮਤੀਆਂ ਦੇ 148 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 121,ਆਮ ਆਦਮੀ ਪਾਰਟੀ 05, ਸ਼੍ਰੋਮਣੀ ਅਕਾਲੀ ਦਲ 15, ਅਤੇ 07 ਅਜਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ ਫ਼ਤਿਹਗੜ੍ਹ ਸਾਹਿਬ ਦੀਆਂ ਕੁਲ 05 ਪੰਚਾਇਤ ਸੰਮਤੀਆਂ ਦੇ 77 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 62, ਸ਼੍ਰੋਮਣੀ ਅਕਾਲੀ ਦਲ 12, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 01 ਅਤੇ 2 ਅਜਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ।ਫ਼ਿਰੋਜ਼ਪੁਰ ਦੀਆਂ ਕੁਲ 06 ਪੰਚਾਇਤ ਸੰਮਤੀਆਂ ਦੇ 119 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 118, ਅਤੇ 01 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ ।ਗੁਰਦਾਸਪੁਰ ਦੀਆਂ ਕੁਲ 11 ਪੰਚਾਇਤ ਸੰਮਤੀਆਂ ਦੇ 213 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 212 ਅਤੇ 01 ਅਜਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ, ਜਲੰਧਰ ਦੀਆਂ ਕੁਲ 11 ਪੰਚਾਇਤ ਸੰਮਤੀਆਂ ਦੇ 191 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 132, ਸ਼੍ਰੋਮਣੀ ਅਕਾਲੀ ਦਲ 34 ਅਤੇ 25 ਅਜਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ, ਮਾਨਸਾ ਦੀਆਂ ਕੁਲ 05 ਪੰਚਾਇਤ ਸੰਮਤੀਆਂ ਦੇ 89 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 69, ਆਮ ਆਦਮੀ ਪਾਰਟੀ 03, ਸ਼੍ਰੋਮਣੀ ਅਕਾਲੀ ਦਲ 13 ਅਤੇ 04 ਅਜਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ, ਪਟਿਆਲਾ ਦੀਆਂ ਕੁਲ 09 ਪੰਚਾਇਤ ਸੰਮਤੀਆਂ ਦੇ193 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 181, ਸ਼੍ਰੋਮਣੀ ਅਕਾਲੀ ਦਲ 10 ਅਤੇ 1 ਅਜਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ, ਅਤੇ ਪਠਾਨਕੋਟ ਵਿੱਚ ਦੀਆਂ ਕੁਲ 05 ਪੰਚਾਇਤ ਸੰਮਤੀਆਂ ਦੇ 77 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 62, ਸ਼੍ਰੋਮਣੀ ਅਕਾਲੀ ਦਲ 12, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 01 ਅਤੇ 2 ਅਜਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ ਤਰਨਤਾਰਨ ਦੇ ਦੀਆਂ ਕੁਲ 08 ਪੰਚਾਇਤ ਸੰਮਤੀਆਂ ਦੇ 160 ਜ਼ੋਨਾਂ ਵਿੱਚ ਕਾਂਗਰਸ ਪਾਰਟੀ ਨੇ 144, ਆਮ ਆਦਮੀ ਪਾਰਟੀ 01 , ਸ਼੍ਰੋਮਣੀ ਅਕਾਲੀ ਦਲ 13, ਅਤੇ 02 ਅਜਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ।