ਸੁਰਜੀਤ ਸਿੰਘ ਰੱਖੜਾ , ਵਿਧਾਇਕ ਚੰਦੂਮਾਜਰਾ ਤੇ ਹੋਰ ਨੇਤਾ ਡੀ ਸੀ ਨੂੰ ਮੈਮੋਰੰਡਮ ਦਿੰਦੇ ਹੋਏ
ਪਟਿਆਲਾ 20 ਸਤੰਬਰ 2018 (ਜੀ ਐੱਸ ਪੰਨੂ):
ਜਿਲਾ ਪਟਿਆਲਾ ਵਿਚ ਕਾਂਗਰਸ ਵਲੋ ਕੀਤੀ ਧੱਕਸਾਹੀ ਖਿਲਾਫ ਅਕਾਲੀ ਦਲ ਨੇ ਅੱਜ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਇਸ ਧੱਕੇਸਾਹੀ ਦੀ ਨਿੰਦੀਆਂ ਕਰਦਿਆਂ ਡੀ ਸੀ ਪਟਿਆਲਾ ਕੁਮਾਰ ਅਮਿਤ ਤੇ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੂੰ ਮੈਮੋਰੰਡਮ ਦਿਤੇ ਹਨ ।
ਜਿਲਾ ਜਥੇਦਾਰ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਉਨਾ ਨੇ ਡੀ ਸੀ ਤੋ ਮੰਗ ਕੀਤੀ ਹੈ ਕਿ ਸਾਰੀ ਗਿਣਤੀ ਪੂਰੀ ਤਰਾਂ ਕੈਮਰਿਆਂ ਦੀ ਨਿਗਰਾਨੀ ਵਿਚ ਹੋਵੇ ਤਾਂ ਜੋ ਗੜਬੜੀ ਨਾ ਹੋ ਸਕੇ । ਉਨਾਂ ਕਿਹਾ ਕਿ ਅਕਾਲੀ ਦਲ ਨੇ ਹਲਕਾ ਸਮਾਣਾ , ਸਨੋਰ , ਪਟਿਆਲਾ ਦਿਹਾਤੀ , ਨਾਭਾ ਸਮੇਤ ਜਿਥੇ ਵੀ ਧੱਕੇਸਾਹੀ ਹੋਈ ਹੈ ਤਾ ਸਾਰਾ ਮਾਮਲਾ ਡੀ ਸੀ ਪਟਿਆਲਾ ਦੇ ਧਿਆਨ ਵਿਚ ਲੈ ਕੇ ਆਉਂਦਾ ਹੈ । ਉਨਾਂ ਕਿਹਾ ਕਿ ਧੱਕੇਸ਼ਾਹੀ ਦੀਆਂ ਸਾਰੇ ਹੱਦ ਬੰਨੇ ਕਾਂਗਰਸ ਨੇ ਪਾਰ ਕਰ ਦਿਤੇ ਹਨ।
ਉਨਾਂ ਕਿਹਾ ਕਿ ਬਹੁਤ ਸਾਰੇ ਬੂਥਾਂ ਤੋ ਕਾਂਗਰਸੀ ਬੈਲਟ ਪੇਪਰ ਲੈ ਕੇ ਦੋੜ ਗਏ ਸਨ ਤੇ ਬਾਅਦ ਵਿਚ ਮੋਹਰਾਂ ਲਗਾ ਕੇ ਬਕਸਿਆਂ ਵਿਚ ਪਾ ਗਏ , ਇਹ ਮੁੱਦਾ ਵੀ ਡੀ ਸੀ ਦੇ ਧਿਆਨ ਵਿਚ ਲਿਆਦਾ ਗਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਗਿਣਤੀ ਤੋ ਪਹਿਲਾਂ ਬਕਸਿਆਂ ਵਿਚ ਕੁੱਲ ਵੋਟਾਂ ਦੀ ਗਿਣਤੀ ਹੋਵੇ ਤੇ ਜਿਸ ਬਕਸੇ ਵਿਚ ਪਈਆਂ ਵੋਟਾਂ ਨਾਲੋ ਵੱਧ ਵੋਟਾਂ ਨਿਕਲਣ ਉਨਾਂ ਖਿਲਾਫ ਕਾਰਵਾਈ ਕੀਤੀ ਜਾਵੇ ।
ਰੱਖੜਾ ਨੇ ਕਿਹਾ ਕਿ ਐਸ ਐਸ ਪੀ ਦੇ ਧਿਆਨ ਵਿਚ ਵੀ ਡਕਾਲਾ , ਸਨੋਰ , ਬਖਸੀਵਾਲਾ ਸਮੇਤ ਸਾਰੇ ਮਾਮਲੇ ਧਿਆਨ ਵਿਚ ਲਿਆਂਦੇ ਹਨ ਤੇ ਉਨਾਂ ਤੋ ਮੰਗ ਕੀਤੀ ਹੈ ਕਿ ਕੱਲ ਨੂੰ ਬਖਸੀਵਾਲ ਪੋਲਿੰਗ ਬੂਥ ਤੇ ਫੋਰਸ ਬਾਹਰ ਲਿਆਂਦੀ ਜਾਵੇ ਤੇ ਬਖਸੀਵਾਲਾ ਐਸ ਐਚ ਓ ਦਾ ਤੁਰੰਤ ਤਬਾਦਲਾ ਕੀਤਾ ਜਾਵੇ । ਉਨਾਂ ਕਿਹਾ ਇਹ ਵੀ ਮੰਗ ਕੀਤੀ ਹੈ ਕਿ ਧੱਕੇਸਾਹੀ ਕਰਨ ਵਾਲੇ ਕਾਂਗਰਸੀਆਂ ਖਿਲਾਫ ਪਰਚੇ ਦਰਜ ਕੀਤੇ ਜਾਣ। ਜਿਸ ਤੇ ਐੇਸ ਐਸ ਪੀ ਨੇ ਪੂਰੀ ਕਾਰਵਾਈ ਦਾ ਭਰੋਸਾ ਦਿਤਾ ਹੈ।
ਰੱਖੜਾ ਤੇ ਚੰਦੂਮਾਜਰਾ ਨੇ ਡੀ ਸੀ ਤੇ ਐਸ ਐਸ ਪੀ ਨੂੰ ਦੱਸਿਆ ਕਿ ਪਿੰਡ ਬਖਸ਼ੀਵਾਲਾ ਹੈ, ਜਿੱਥੇ ਦੁਬਾਰਾ ਚੋਣ ਹੋਣ ਜਾ ਰਹੀ ਹੈ ਉਸ ਵਿੱਚ ਮੌਜੂਦਾ ਸਰਕਾਰ ਦੇ ਇਕ ਮੰਤਰੀ ਦੇ ਪੀ.ਏ. ਖਾਨ ਅਤੇ ਹਰਦੀਪ ਸਿੰਘ ਖਹਿਰਾ ਸ਼ਰੇਆਮ ਜਾਅਲੀ ਵੋਟਾਂ ਪਾ ਰਹੇ ਹਨ, ਜਿਸਦੀ ਕਿ ਸ਼ੋਸ਼ਲ ਮੀਡੀਆ ਤੇ ਚਲ ਰਹੀ ਹੈ , ਇਹਨਾਂ ਅਤੇ ਇਹਨਾਂ ਦੇ ਸਾਥੀਆਂ ਵਿਰੁੱਧ ਸਖਤ ਤੋਂ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ ।
ਸਮਾਣਾ ਬਲਾਕ ਵਿੱਚ ਵੀ ਅਜਿਹਾ ਹੀ ਵਾਪਰਿਆ ਹੈ ਪਿੰਡ ਪਹਾੜਪੁਰ ਤੋਂ ਡਾ.ਹਰਜਿੰਦਰ ਸਿੰਘ, ਮੇਜਰ ਸਿੰਘ ਪੀ.ਏ, ਹਰਬੰਸ ਸਿੰਘ ਦਦਹੇੜਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਕਰਕੂਨਾਂ ਵੱਲੋਂ ਚੋਣ ਅਧਿਕਾਰੀਆਂ ਤੋਂ ਬੈਲਟ ਪੇਪਰ ਹੀ ਖੋਹ ਲਏ ਗਏ ।ਇਸੇ ਤਰਾਂ ਪਿੰਡ ਬਰਸਟ, ਢਕੜੱਬਾ, ਭੇਡਪੁਰਾ,ਦੁਘਾਟ ਮੂੰਡਖੇੜਾ ਸਮੇਤ ਹੋਰ ਕਈ ਥਾਵਾਂ ਤੇ ਇਹਨਾਂ ਵੱਲੋਂ ਬੂਥਾਂ ਤੇ ਕਬਜੇ ਕਰਕੇ ਜਾਅਲੀ ਵੋਟਾਂ ਪਾਈਆਂ ਗਈਆਂ ਅਤੇ ਸਾਡੀ ਪਾਰਟੀ ਦੇ ਉਮੀਦਵਾਰਾਂ ਤੇ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਸਨੌਰ ਬਲਾਕ ਦੇ ਕਈ ਪਿੰਡਾਂ ਵਿੱਚ ਅਜਿਹਾ ਹੀ ਵਾਪਰਦਾ ਰਿਹਾ ।ਇਥੇ ਜੋਗਿੰਦਰ ਸਿੰਘ ਕਾਕੜਾ, ਨਰਿੰਦਰ ਸ਼ਰਮਾ ਅਤੇ ਪਰਗਟ ਸਿੰਘ ਰੱਤਾਖੇੜਾ ਸਮੇਤ ਸਾਥੀਆ ਦੇ ਸਾਡੀ ਪਾਰਟੀ ਦੇ ਉਮੀਦਵਾਰ ਨੂੰ ਜਾਨੋ ਮਾਰਨ ਦੀ ਨੀਯਤ ਨਾਲ ਹਵਾਈ ਫਾਇਰ ਵੀ ਕੀਤੇ ਅਤੇ ਹਰਿਆਣੇ ਤੋਂ ਲਿਆਂਦੇ ਭਾੜੇ ਦੇ ਲੋਕਾਂ ਨੂੰ ਜਦੋਂ ਅਕਾਲੀ ਦਲ ਦੇ ਵਰਕਰਾਂ ਨੇ ਫੜਕੇ ਪੁਲਿਸ ਹਵਾਲੇ ਕੀਤਾ, ਉਲਟਾ ਪੁਲਿਸ ਅਕਾਲੀ ਵਰਕਰਾਂ ਨੂੰ ਹੀ ਘਰਾਂ ਵਿੱਚ ਛਾਪੇ ਮਾਰ ਕੇ ਤਮਗ ਪ੍ਰੇਸ਼ਾਨ ਕਰ ਰਹੀ ਹੈ। ਨਾਭਾ ਹਲਕੇ ,ਘਨੌਰ ਬਲਾਕ , ਰਾਜਪੁਰਾ ਬਲਾਕ ਵਿੱਚ ਵੀ ਇਹੋ ਕੁਝ ਵਾਪਰਿਆ ਹੈ।ਇਸ ਮੋਕੇ ਹਲਕਾ ਸਨੌਰ ਦੇ ਵਿਧਾਇਕ ਸ੍ਰ.ਹਰਪਾਲ ਸਿੰਘ ਚੰਦੂਮਾਜਰਾ, ਨਾਭਾ ਤੋਂ ਸ੍ਰੀ ਕਬੀਰ ਦਾਸ, ਘਨੌਰ ਤੋਂ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਪਟਿਆਲਾ ਦਿਹਾਤੀ ਤੋਂ ਸ੍ਰ.ਸਤਵੀਰ ਸਿੰਘ ਖੱਟੜਾ, ਸਾਬਕਾ ਜਿਲਾ ਪ੍ਰਧਾਨ, ਰਣਧੀਰ ਸਿੰਘ ਰੱਖੜਾ, ਸ੍ਰ.ਨਰਦੇਵ ਸਿੰਘ ਆਕੜੀ, ਸ੍ਰ.ਸੁਰਜੀਤ ਸਿੰਘ ਅਵਲੋਬਾਲ ਅਤੇ ਸ੍ਰ.ਜਸਪਾਲ ਸਿੰਘ ਕਲਿਆਣ ਸਮੇਤ ਹੋਰ ਪਾਰਟੀ ਆਗੂ ਵੀ ਸ਼ਾਮਲ ਹੋਏ।