ਪੰਜਾਬ ਵਿੱਚ ੧੯੬੦ ਤੋ ਬਾਅਦ ਹਰੀ ਕ੍ਰਾਂਤੀ ਆਈ। ਮਸ਼ੀਨਾਂ, ਟ੍ਰੈਕਟਰਾਂ ਨੇ ਇੱਥੋ ਦੇ ਖੇਤਾਂ ਵਿੱਚ ਜਗਾਹ ਪ੍ਰਾਪਤ ਕਰ ਲਈ।ਸੁਧਰੇ ਹੋਏ ਬੀਜ ਵੀ ਆਏ ਅਤੇ ਸਬਮਰਸੀਬਲ ਮੋਟਰ ਵੀ ਪੰਜਾਬ ਦੇ ਖੇਤਾਂ ਦੀ ਸ਼ਾਨ ਬਣ ਗਈਆਂ।ਪਰ ਇਸ ਸਭ ਉੱਪਰ ਹੋਣ ਵਾਲਾ ਸਾਰਾ ਖਰਚ ਕਿਸਾਨ ਖੁੱਦ ਹੀ ਝੱਲ ਰਿਹਾ ਸੀ।ਸਰਕਾਰ ਵੱਲੋ ਕੋਈ ਮੱਦਦ ਨਹੀ ਸੀ ਦਿੱਤੀ ਜਾ ਰਹੀ,ਜਿਸਦੇ ਚੱਲਦਿਆਂ ਪੰਜਾਬ ਦਾ ਕਿਸਾਨ ਆਰਥਿਕ ਸੰਕਟ ਤੋ ਬਚ ਨਾ ਸਕਿਆ।ਜਿਸ ਕਾਰਨ ਕਿਸਾਨ ਖੁੱਦਕੁਸ਼ੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ੧੯੯੦ ਤੋ ਬਾਅਦ ਸ਼ੁਰੂ ਹੋਇਆ।ਜਿਸਦਾ ਮੁੱਖ ਕਾਰਨ ੧੯੮੯ ਵਿੱਚ ਪਹਿਲੀ ਵਾਰ ਨਰਮੇ ਦੀ ਫਸਲ ਬਰਬਾਦ ਹੋਣਾ ਸੀ।
ਕਿਸਾਨ ਖੁੱਦਕੁਸ਼ੀਆਂ ਦਾ ਮੁੱਖ ਕਾਰਨ ਕਰਜ਼ਾ ਹੈ ਅਤੇ ਸਿਰਫ ੨੫% ਕਾਰਣ ਵਿੱਤੀ ਸਮੱਸਿਆ ਤੋ ਬਿਨਾ ਕੋਈ ਹੋਰ ਹਨ।੨੦੦੬ ਤੱਕ ਪੰਜਾਬ ਸਰਕਾਰ ਇਸ ਗੱਲ ਨੂੰ ਮੰਨਣ ਤੋ ਇਨਕਾਰੀ ਰਹੀ।ਫਿਰ ਸਰਕਾਰ ਨੇ ਤਿੰਨ ਯੂਨੀਵਰਸਿਟੀਆਂ: ਜੀਐਨਡੀਯੂ ਅੰਮ੍ਰਿਤਸਰ, ਪੀਏਯੂ ਲੁਧਿਆਣਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜ਼ਿੰਮੇਵਾਰੀ ਲਗਾਈ ਕਿ ਉਹ ਕੁੱਲ ਆਤਮ ਹੱਤਿਆਂਵਾ ਦੀ ਗਿਣਤੀ ਸਾਹਮਣੇ ਲਿਆਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਾਲ ੨੦੦੦-੨੦੧੦ ਤੱਕ ਕੁੱਲ ੭੬੪੩ ਕਿਸਾਨਾਂ ਨੇ ਖੁੱੱਦਕੁਸ਼ੀ ਕੀਤੀ।ਜਿਹਨਾਂ ਵਿੱਚੋ ੪੦੦੦ ਕਿਸਾਨ ਅਤੇ ੩੦੦੦ ਖੇਤ ਮਜਦੂਰ ਹਨ।ਇਸ ਵਿੱਚ ਸਭ ਤੋ ਵੱਧ ਗਿਣਤੀ ਬਠਿੰਡਾ ਅਤੇ ਸੰਗਰੂਰ ਜਿਲ੍ਹੇ ਦੇ ਕਿਸਾਨਾਂ ਦੀ ਹੈ।ਖੁੱਦਕੁਸ਼ੀਆਂ ਦਾ ਮੁੱਖ ਕਾਰਨ ਲਗਾਤਾਰ ਫਸਲਾਂ ਦਾ ਬਰਬਾਦ ਹੋ ਜਾਣਾ ਜਾਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਉਚਿੱਤ ਵਾਧੇ ਦਾ ਨਾ ਹੋਣਾ ਹੈ।ਜਿਵੇਂ ਕਿ ਉਹਨਾਂ ਸਾਲਾਂ ਵਿੱਚ ਕਣਕ ਦੇ ਮੁੱਲ ਵਿੱਚ ਮਹਿਜ਼ ੫੦ ਰੁਪੱਏ ਦਾ ਵਾਧਾ ਹੋਇਆ ਜਦਕਿ ਝੋਨੇ ਦੇ ਮੁੱਲ ਵਿੱਚ ਕੋਈ ਵਾਧਾ ਨਹੀ ਸੀ ਕੀਤਾ ਗਿਆ।
ਇਹਨਾਂ ਖੁੱਦਕੁਸ਼ੀਆਂ ਕਰਨ ਵਾਲਿਆ ਵਿੱਚ ਸਭ ਤੋ ਵੱਧ ਛੋਟੇ ਅਤੇ ਘੱਟ ਪੈਲੀ ਵਾਲੇ ਕਿਸਾਨ ਹਨ।ਸਰਵੇ ਹੇਂਠ ਲਿਖੀ ਗਿਣਤੀ ਪੇਸ਼ ਕਰਦੇ ਹਨ:
੭੬੫ ਕਿਸਾਨ = ੪੩% = ੨.੫ ਏਕੜ ਤੱਕ
੬੨੨ ਕਿਸਾਨ = ੩੬% = ੨.੫ ਤੋ ੫.੦ ਏਕੜ
੨੬੬ ਕਿਸਾਨ = ੧੫% = ੫-੧੦ ਏਕੜ
੫੭ ਕਿਸਾਨ = ੪% = ੧੦ ਜਾ ਇਸਤੋ ਵੱਧ ਏਕੜ।
ਇਸ ਤੋ ਪਹਿਲਾਂ, ਇਸ ਵੱਡੀ ਗਿਣਤੀ ਨੂੰ ਸਰਕਾਰੀ ਆਂਕੜੇ ਸਿਰਫ ੧੩੨ ਦਿਖਾ ਰਹੇ ਸਨ।ਇੱਕ ਹੈਰਾਨੀਜਨਕ ਤੱਥ ਵੀ ਸਾਹਮਣੇ ਆਉਂਦਾ ਹੈ ਕਿ ਸੰਯੁਕਤ ਪਰਿਵਾਰਾਂ ਦੇ ਨਿਊਕਲੀਅਰ ਪਰਿਵਾਰਾਂ ਵਿੱਚ ਖੰਡਿਤ ਹੋਣ ਨਾਲ ਭਾਰਤ ਦੇਸ਼ ਵਿੱਚ ਛੋਟੇ ਕਿਸਾਨਾਂ ਦੀ ਗਿਣਤੀ ਵਧੀ ਜਦਕਿ ਪੰਜਾਬ ਸੂਬੇ ਵਿੱਚ ਇਹ ਗਿਣਤੀ ਲਗਾਤਾਰ ਘੱਟ ਰਹੀ ਹੈ।
ਭਾਖੜਾ ਨਹਿਰ ਜੋ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਉਸਾਰੀ ਗਈ ਸੀ।ਅੱੱਜ ਗਮੀ ਦਾ ਪ੍ਰਤੀਕ ਬਣ ਚੁੱਕੀ ਹੈ। ਉਸ ਵਿੱਚ ਬੰਨ ਲਗਾ ਕੇ ਰੁੜਕੇ ਆਈਆਂ ਲਾਸ਼ਾ ਨੂੰ ਰੋਕਿਆ ਜਾ ਰਿਹਾ ਹੈ।ਕਈ ਲਾਸ਼ਾਂ ਰੁੜ ਕੇ ਹਰਿਆਣੇ ਦੀ ਨਹਿਰ ਵਿੱਚ ਚੱਲ ਜਾਂਦੀਆ ਹਨ, ਜਿਹਨਾਂ ਨੂੰ ਕੁੱਤੇ ਵੇ ਖਾਂਦੇ ਹਨ ਜੋ ਸਰਾਸਰ ਬੇਕਦਰੀ ਹੈ।ਕਿਸੇ ਕਿਸ ਮ੍ਰਿਤਕ ਸ਼ਰੀਰ ਨੂੰ ਉਸਦਾ ਸਹੀ ਵਾਲੀ ਵਾਰਿਸ ਮਿਲ ਜਾਂਦਾ ਹੈ 'ਤੇ ਉਹ ਨਮ ਅੱਖਾਂ ਨਾਲ ਉਹਨਾਂ ਨੂੰ ਘਰ ਲੈ ਜਾਂਦੇ ਹਨ।
ਸੰਗਰੂਰ ਜਿਲ੍ਹੇ ਦੀ ਲਹਿਰਾ ਤਹਿਸੀਲ ਵਿੱਚ ਪੈਂਦੇ ਪਿੰਡ ਚੋਟੀਆ ਵਿੱਚ ਆਤਮਹੱਤਿਆ ਦੀ ਗਿਣਤੀ ਸਭ ਤੋ ਵੱਧ ਹੈ।ਇੱਥੇ ੧੦ ਸਾਲ ਵਿੱਚ ੬੮ ਕਿਸਾਨ ਆਤਮਹੱਤਿਆ ਕਰ ਚੁੱਕੇ ਹਨ।ਜਦਕਿ ਪਿੰਡ ਦੇ ਘਰ ਬਹੁਤ ਆਲੀਸ਼ਾਨ ਬਣੇ ਹੋਏ ਹਨ।ਅਮੀਰਾਂ ਦੀ ਝਲਕ ਪੇਸ਼ ਕਰਦੇ ਹਨ, ਜੋ ਪੂਰੀ ਤਰਾ੍ਹ ਬਣਾਵਟੀ ਹੈ।
ਨਸ਼ੇ ਦੀ ਸਮੱਸਿਆ ਵੀ ਬਹੁਤ ਗਹਿਰੀ ਹੈ, ਕਿਉਂਕਿ ਅਕਸਰ ਕਿਸਾਨ ਦਬਾਅ ਅਤੇ ਪ੍ਰੇਸ਼ਾਨੀ ਅਧੀਨ ਆਕੇ ਜਿੰਦਗੀ ਦਾ ਮਕਸਦ ਖੋ ਬੈਠਦਾ ਹੈ।ਜਿਸਤੋ ਮੁਕਤੀ ਪਾਉਣ ਖਾਤਿਰ ਉਹ ਨਸ਼ੇ ਦਾ ਰਾਹ ਅਪਨਾ ਲੈਂਦਾ ਹੈ ਪਰ ਉਹ ਆਸਰਾ ਪੱਕਾ ਨਾ ਹੋਣ ਕਾਰਨ ਕਿਸਾਨ ਫੇਰ ਤੋ ਖੁੱਦ ਨੂੰ ਸਮੱਸਿਆਂਵਾਂ ਵਿੱਚ ਘਿਰਿਆ ਪਾਉਂਦਾ ਹੈ ਅਤੇ ਉਸ ਕੋਲ ਫਿਰ ਤੋ ਰਾਹ ਬਚਦਾ ਹੈ ਆਤਮ-ਹੱਤਿਆ ਦਾ।
ਕਿਸਾਨੀ ਆਤਮ ਹੱੱਤਿਆਵਾਂ ਤੋ ਪੀੜਿਤ ਪਰਿਵਾਰ ਸਰਕਾਰ ਵੱਲ ਮੱਦਦ ਲਈ ਲਲਸਾਈਂਆਂ ਅੱਖਾਂ ਨਾਲ ਦੇਖ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ੩੦੦੦ ਪਰਿਵਾਰ ਕਿਸੇ ਵੀ ਤਰਾ੍ਹ ਦੀ ਮੱਦਦ ਤੋ ਸੱਖਣੇ ਹਨ।ਇਸ ਸਭ ਦੇ ਚੱਲਦੇ ਪਿਛਲੇ ੧੫-੨੦ ਸਾਲਾਂ ਦੌਰਾਨ ਲੱਖਾਂ ਪਰਿਵਾਰ ਕਿਸਾਨੀ ਦੇ ਧੰਦੇ ਤੋ ਦੂਰ ਹੋ ਚੁੱਕੇ ਹਨ।ਇਸਦਾ ਕਾਰਨ ਦਿਨ-ਬਦਿਨ ਮਹਿੰਗੀ ਹੋ ਰਹੀ ਖੇਤੀ ਵੀ ਹੈ।ਆਂਕੜਿਆ ਅਨੁਸਾਰ ਪੰਜਾਬ ਦੇ ਖੇਤਾਂ ਵਿੱਚ:
੪ ਲੱਖ ੭੭ ਹਜ਼ਾਰ ਟ੍ਰੈਕਟਰ।
੧੩ ਲੱਖ ਟਿਊਬਵੈੱਲ।
੬ ਲੱੱੱੱਖ ੨੪ ਹਜ਼ਾਰ ਥਰੈਸ਼ਰ।
ਅਤੇ ੧੩ ਹਜ਼ਾਰ ਕਣਕ 'ਤੇ ਝੋਨਾ ਕੱਟਣ ਵਾਲੀਆਂ ਮਸ਼ੀਨਾਂ ਹਨ। ਕਾਬਿਲੇ-ਗੌਰ ਹੈ ਕਿ ਇਹ ਗਿਣਤੀ ਭਾਰਤ ਦੇ ਬਾਕੀ ਸਭ ਸੂਬਿਆਂ ਦੇ ਮੁਕਾਬਲੇ ਕਿਤੇ ਵੱਧ ਹੈ।ਪਰ ਇਸ ਸਭ ਪਿੱਛੇ ਛਿਪੀ ਕਰਜ਼ੇ ਵਾਲੀ ਅਸਲੀ ਤਸਵੀਰ ਨਿਰਾਸ਼ ਭਰਪੂਰ ਹੈ।
ਕਣਕ ਝੋਨਾ ਪੰਜਾਬ ਦੀਆਂ ਪ੍ਰਮੁੱਖ ਫਸਲਾਂ ਹਨ।ਜਿਸਨੂੰ ਕਰਨ ਵਾਲਿਆਂ ਵਿੱੱਚ ੩੦% ਛੋਟੇ ਕਿਸਾਨ ਹਨ।ਜਿਸ ਵਿੱਚੋ ਸਿਰਫ ੭% ਨੂੰ ਮਿਲ ਰਿਹਾ ਸਬਸਿਡੀ ਦਾ ਲਾਭ।ਪੰਜਾਬ ਦੇ ਕਿਸਾਨ ਦੇ ਸਿਰ ਕੁੱਲ ੩੫੦੦੦ ਕਰੋੜ ਦਾ ਕਰਜਾ ਹੈ।ਜਿਸ ਵਿੱਚ ੪੦% ਹਿੱਸਾ ਆੜਤੀਆਂ ਤੋ ਲਏ ਕਰਜ਼ ਦਾ ਹੈ।ਮੋਸਮ ਦੀ ਬਦਲੀ, ਮੀਂਹ ਦਾ ਘੱਟਣਾ ਜਾਂ ਬੇਮੌਸਮੀ ਬਾਰਿਸ਼ ਅਤੇ ਕਿਸੇ ਤਰਾ ਦੇ ਫਸਲੀ ਬੀਮੇ ਨਾ ਹੋਣਾ ਆਦਿ ਸਭ ਵੀ ਕਿਸਾਨੀ ਸਮੱੱਸਿਆਂਵਾਂ ਨੁੰ ਵਧਾਵਾ ਦੇ ਰਿਹਾ ਹੈ।
ਬਠਿੰਡਾ ਜਿਲ੍ਹੇ ਵਿੱਚ ਸਤੰਬਰ-ਅਕਤੂਬਰ ਮਹੀਨੇ ੨੦੧੫ ਵਿੱਚ ਦੋ ਮਹੀਨੇ ਦੌਰਾਨ ਹੋਈਆਂ ੧੫ ਕਿਸਾਨ ਆਤਮ-ਹੱਤਿਆਂਵਾਂ ਹੋਈਆਂ।ਚਿੱਟੇ ਮੱਖੀ ਅਤੇ ਘਟੀਆ ਕੀਟਨਾਸ਼ਕ ਨੇ ਵੀ ਕਿਸਾਨਾਂ ਨੂੰ ਬੇਰੋਜ਼ਗਾਰ ਬਣਾਇਆ।੧੦-੧੦,੧੧-੧੧ ਰੁਪੱਏ ਦੇ ਚੈੱਕਾ ਨਾਲ ਸਰਕਾਰ ਵੱਲੌ ਇੱਕਂ ਘਿਨੌਣਾ ਮਜ਼ਾਕ ਉਡਾਇਆ ਗਿਆ।ਸਾਲ ੨੦੧੫ ਨੂੰ ਹੋਏ ਕੀਟਨਾਸ਼ਕ ਘੋਟਾਲੇ ਲਈ ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਪਰ ਸਰਕਾਰ ਵੱਲੋ ਕੋਈ ਠੋਸ ਕਦਮ ਨਹੀ ਉਠਾਇਆ ਗਿਆ।
ਅਖਬਾਰਾਂ ਅਤੇ ਬਾਕੀ ਮੀਡੀਆ ਅਨੁਸਾਰ ਯੂਪੀਏ ਸਰਕਾਰ ਵੱਲੋ ਸਾਲ ੨੦੦੮-੧੫ ਦਰਮਿਆਨ ਚੰਗੇ ਕੀਟਨਾਸ਼ਕਾ ਲਈ ਪੰਜਾਬ ਸਰਕਾਰ ਨੂੰ ੧੭੦੦ ਕਰੋੜ ਰੁਪੱਏ ਭੇਜੇ ਗਏ, ਪਰ ਉਹ ਘਪਲੇਬਾਜੀ ਦਾ ਸ਼ਿਕਾਰ ਹੋਈਆ।ਸੰਗਰੂਰ ਜਿਲ੍ਹੇ ਵਿੱਚ ਪਿਛਲੇ ੯ ਸਾਲ ਦੌਰਾਨ, ੧੧੩੬ ਕਿਸਾਨਾਂ ਨੇ ਹੁਣ ਤੱਕ ਕੀਤੀ ਆਤਮ-ਹੱਤਿਆ।
-
ਜਸਪ੍ਰੀਤ ਸਿੰਘ,
Jaspreetae18@gmail.com
9988646091
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.