ਬੇਸ਼ੱਕ ਪੰਜਾਬੀ ਸਿਨੇਮਾ ਅੱਜ ਪੱਕੇ ਪੈਰੀਂ ਹੋਣ ਦੀ ਕਗਾਰ 'ਤੇ ਖੜ੍ਹਾ ਨ॥ਰ ਆਉਂਦੈ ਪਰ ਅਸਲੋਂ ਵਾਚਿਆਂ ਅਜੇ ਇਸ ਨੂੰ ਥਾਂ ਸਿਰ ਹੋਣ ਲਈ ਵੱਡੇ ਹੰਭਲੇ ਦੀ ॥ਰੂਰਤ ਹੈ। ਪਿਛਲੇ ਸਮੇਂ ਸਿਰਫ਼ ਕਾਮੇਡੀ ਵਾਲੀਆਂ ਫ਼ਿਲਮਾਂ ॥ਰੀਏ ਪੰਜਾਬੀ ਸਿਨੇਮਾ ਨੂੰ ਗੁਣੀਏ ਵਿੱਚ ਕਰਨ ਦੇ ਸਿਰ-ਤੋੜ ਯਤਨ ਕੀਤੇ ਗਏ ਜੋ ਬਹੁਤੇ ਸਾਰਥਿਕ ਸਾਬਤ ਨਾ ਹੋਏ। ਸਗੋਂ ਅਸ਼ਲੀਲ ਅਤੇ ਦੋ-ਅਰਥੀ ਡਾਇਲਾਗ ਭਰਪੂਰ ਫ਼ਿਲਮਾਂ ਨੇ ਬਹੁਤੇ ਪੰਜਾਬੀ ਚਹੇਤਿਆਂ ਦੇ ਮਨਾ ਅੰਦਰ ਇੱਕ ਵੱਖਰੀ ਅਤੇ ਹਲਕੀ ਕਾਮੇਡੀ ਦਾ ਚੇਹਰਾ ਐਸਾ ਕੁਰੇਦਿਆ ਕਿ ਲੋਕ ਇਹ ਕਹਿਣ ਲੱਗੇ ਕਿ ਛੱਡ ਯਾਰ, ਆਹ ਬਕਵਾਸ ਜਿਹੀਆਂ ਫ਼ਿਲਮਾਂ ਕੀ ਵੇਖਣੀਆਂ ਨੇ। ਭਾਵੇਂ ਉਨ੍ਹਾਂ ਫ਼ਿਲਮਾਂ ਨੇ ਚਿਰ ਤੋਂ ਖੜੌਤ ਮਾਰੇ ਪੰਜਾਬੀ ਸਿਨੇਮਾ ਦੀ ਜੰਗ ਲਾਹੁਣ ਦਾ ਕੰਮ ॥ਰੂਰ ਕੀਤੈ।
ਕਈ ਕਲਾਕਾਰ ਜੋ ਕੰਮ ਤੋਂ ਵਿਹਲੇ ਸਨ, ਨੂੰ ਚੰਗਾ ਕੰਮ ਦਿੱਤਾ ਅਤੇ ਚਾਰ ਪੈਸੇ ਅਤੇ ਜਹਾ॥ਾਂ ਦੇ ਝੂਟੇ ਵੀ ਫ਼ਰੀ ਦਿੱਤੇ। ਪੰਜਾਬੀ ਰੰਗ ਮੰਚ ਦੇ ਕਈ ਕਲਾਕਾਰ ਜੋ ਕੇਵਲ ਨਾਟਕਾਂ ਤੱਕ ਸੀਮਿਤ ਸਨ ਤੇ ਉਨ੍ਹਾਂ ਦਾ ਮਿਹਨਤਾਨਾ ਵੀ ਮਹਿ॥ ਕੁਝ ਹ॥ਾਰ ਤੱਕ ਸੀਮਿਤ ਸੀ, ਨੂੰ ਲੱਖਾਂ ਤੱਕ ਪੁੱਜਦਾ ਕਰ ਦਿੱਤਾ। ਕਈ ਕਮੇਡੀ ਕਲਾਕਾਰ ਜੋ ਚੁਟਕਲਿਆਂ ॥ਰੀਏ ਆਪਣੇ ਮਨ ਦੀ ਭੜਾਸ ਕੱਢ ਜਨਤਾ ਦਾ ਮਨੋਰੰਜਨ ਕਰਦੇ ਸੀ, ਦੀ ਤੂਤੀ ਅੱਜ ਪੂਰੇ ਪੰਜਾਬੀ ਸਿਨੇਮਾ ਅੰਦਰ ਬੋਲਣ ਲੱਗੀ ਹੈ।
ਹੁਣ ਪੰਜਾਬੀ ਸਿਨੇਮਾ ਦੀ ਸਾਰੀ ਟੀਮ ਨੇ ਇੱਕਦਮ ਯੂ-ਟਰਨ ਲੈਂਦਿਆਂ ਹਲਕੀਆਂ-ਫੁਲਕੀਆਂ ਫ਼ਿਲਮਾਂ ਤੋਂ ਇੱਕ ਸਹਿਤਮੰਦ ਤੇ ਯਥਾਰਥ ਭਰਪੂਰ, ਸਿਨੇਮਾ ਦੀ ਨੀਂਹ ਆਖੀਆਂ ਜਾਣ ਵਾਲੀਆਂ ਫ਼ਿਲਮਾਂ ਦਾ ਵਿਸਥਾਰ ਵੀ ਕੀਤੈ। ਜੋ ਲੰਘੇ ਵੇਲਿਆਂ ਦੀ ਦਾਸਤਾਨ ਬਿਆਨਣ ਤੋਂ ਇਲਾਵਾ ਮੌਜੂਦਾ ਦੌਰ ਦੀ ਗੱਲ ਵੀ ਕਰਦੀਆਂ ਹਨ ਅਤੇ ਪੰਜਾਬੀਆਂ ਨੂੰ ਦਰਪੇਸ਼ ਔਕੜਾਂ ਤੇ ਮੁਸ਼ਕਿਲਾਂ ਦਾ ॥ਿਕਰ ਸ਼ਾਇਦ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਨੇ ਵੱਡੀ ਸਕਰੀਨ 'ਤੇ ਪੇਸ਼ ਕਰਨ ਦਾ ਯਤਨ ਕੀਤੈ। ਪਹਿਲਾਂ ਕੇਵਲ ਤੇ ਕੇਵਲ ਵਪਾਰਕ ਹਿੱਤਾਂ ਨੂੰ ਮੁੱਖ ਰੱਖ ਕੇ ਫ਼ਿਲਮਾਂ ਦਾ ਨਿਰਮਾਣ ਕੀਤਾ ਜਾਂਦਾ ਰਿਹੈ।
ਕੁਝ ਸਮੇਂ ਤੋਂ ਪੰਜਾਬੀ ਸਿਨੇਮਾ ਅੰਦਰ ਕਾਫ਼ੀ ਅਜਿਹੀਆਂ ਫ਼ਿਲਮਾਂ ਨੇ ਦਸਤਕ ਦਿੱਤੀ ਹੈ ਜੋ ਵਪਾਰਕ ਪੱਖ ਤੋਂ ਥੋੜ੍ਹਾ ਹਟ ਕੇ ਆਮ ਜਨਤਾ ਦੀਆਂ ਰੋ॥ਮਰਾ ਦੀਆਂ ਮੁਸ਼ਕਿਲਾਂ ਨੂੰ ਹੱਕੀ-ਸੱਚੀ ਬਿਆਨਦੀਆਂ ਹਨ। ਜੋ ਕਿ ਪੰਜਾਬੀ ਸਿਨੇਮਾ ਅੰਦਰ ਸ਼ੁਭ ਸ਼ਗਨ ਵੀ ਮੰਨਿਆ ਜਾਂਦੈ। ਲੰਘੇ ਸਮੇਂ ਪੰਜਾਬ 1984, ਅੰਗਰੇ॥, ਲਵ-ਪੰਜਾਬ ਤੇ ਗੱਦਾਰ ਜਿਹੀਆਂ ਫ਼ਿਲਮਾਂ ਨੇ ਪੰਜਾਬੀ ਸਕਰੀਨ 'ਤੇ ਹਾ॥ਰੀ ਲਵਾਈ ਜੋ ਇੱਕ ਵਧੀਆ ਫ਼ਿਲਮਾਂ ਦੇ ਤੌਰ 'ਤੇ ਦੇਖੀਆਂ ਗਈਆਂ। ਉਸ ਤੋਂ ਬਾਅਦ ਸਿੱਖ ਕੌਮ ਨਾਲ ਸਮੇਂ-ਸਮੇਂ 'ਤੇ ਕੀਤੀਆਂ ਸਰਕਾਰਾਂ ਵੱਲੋਂ ॥ਿਆਦਤੀਆਂ ਨੂੰ ਵੱਡੇ ਪਰਦੇ ਰਾਹੀਂ ਜਨਤਾ ਦੇ ਦਰਬਾਰ ਵਿੱਚ ਪੇਸ਼ ਕਰਨ ਦੇ ਮੰਤਵ ਨਾਲ ਕੌਮ ਦੇ ਹੀਰੇ ਅਤੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਜਿਹੀਆਂ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਗਿਆ ਜਿਨ੍ਹਾਂ 'ਤੇ ਭਾਵੇਂ ਸਰਕਾਰ ਨੇ ਪਾਬੰਦੀ ਲਗਾ ਕੇ ਉਨ੍ਹਾਂ ਨੂੰ ਰੋਕ ਦਿੱਤਾ। ਪਰ ਇੰਟਰਨੈੱਟ ਦੇ ॥ਰੀਏ ਇਹ ਫ਼ਿਲਮਾਂ ਲੱਖਾਂ ਲੋਕਾਂ ਨੇ ਵੇਖੀਆਂ ਤੇ ਫਿਰ ਕਿਸਾਨ ਭਾਈਚਾਰੇ ਦੀ ਤਰਾਸਦੀ ਨੂੰ ਬਿਆਨ ਕਰਦੀ ਵੱਡੀ ਫ਼ਿਲਮ ਸ਼ਰੀਕ ਸਿਨੇਮਿਆਂ ਦਾ ਸ਼ਿੰਗਾਰ ਬਣੀ ਜਿਸ ਨੇ ਕਈ ਕੀਰਤੀਮਾਨ ਸਥਾਪਤ ਕਰ ਦਿੱਤੇ। ਅਜੇ ਇਹ ਫ਼ਿਲਮਾਂ ਲੋਕ ਮਨਾਂ ਦਾ ਸ਼ਿੰਗਾਰ ਹੀ ਸਨ ਕਿ ਅਰਦਾਸ ਜਿਹੀ ਫ਼ਿਲਮ ਪੰਜਾਬੀ ਸਿਨੇਮਾ ਦਾ ਸ਼ਿੰਗਾਰ ਬਣੀ ਜਿਸ ਨੇ ਇੱਕ ਤੋਂ ਬਾਅਦ ਇੱਕ ਲੋਕ ਮੁਸ਼ਕਿਲਾਂ ਨੂੰ ਮਾਲਾ ਵਿੱਚ ਪਰੋਅ ਕੇ ਪੇਸ਼ ਕੀਤਾ। ਫਿਰ ਪੰਜਾਬ ਦੀਆਂ ਅਭਾਗੀਆਂ ਧੀਆਂ ਦੀ ਦਰਦਨਾਕ ਹਾਲਤ ਨੂੰ ਬਿਆਨ ਕਰਦੀ ਫ਼ਿਲਮ ਚੰਨੋਂ ਨੇ ਮਾਰਕਿਟ ਵਿੱਚ ਆਪਣੇ ਪੈਰ ਪਾਏ। ਭਾਵੇਂ ਉਸ ਫ਼ਿਲਮ ਨੂੰ ਕੋਈ ਖਾਸ ਹੁੰਗਾਰਾ ਤਾਂ ਪੰਜਾਬ ਦੀ ਜਨਤਾ ਵੱਲੋਂ ਨਾ ਮਿਲ ਸਕਿਆ ਪਰ ਹਾਂ ਸਾਰਾ ਕੁਝ ਪੈਸੇ ਕਮਾਉਣ ਨੂੰ ਵੀ ਨਹੀਂ ਆਖਿਆ ਜਾ ਸਕਦਾ। ਕਿਸੇ ਖਾਸ ਹਕੀਕਤ ਨੂੰ ਕਹਾਣੀ ॥ਰੀਏ ਜਨਤਾ ਅੰਦਰ ਲੈ ਕੇ ਜਾਣਾ ਵੀ ਆਪਣੇ ਆਪ ਵਿੱਚ ਵੱਡੀ ਗੱਲ ਹੁੰਦੈ। ਨਾਲ ਦੀ ਨਾਲ ਦੁੱਲਾ ਭੱਟੀ ਰਾਹੀਂ ਪੰਜਾਬੀ ਨਾਇਕਾਂ ਨੂੰ ਲੋਕ ਬਰੂਹਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ।
ਬੀਤੇ ਸਮੇਂ ਸਭ ਤੋਂ ਵੱਡੀ ਗੱਲ ਇਹ ਵੀ ਹੋਈ ਕਿ ਇਤਿਹਾਸਿਕ ਫ਼ਿਲਮ ਚਾਰ ਸਾਹਿਬ॥ਾਦੇ ਨੇ ਸਾਡੀ ਪੁੰਗਰ ਰਹੀ ਪਨੀਰੀ ਤੋਂ ਲੈ ਕੇ ਬ॥ੁਰਗਾਂ ਤੱਕ ਇੱਕ ਖਾਸ ਕਿਸਮ ਦੀ ਰੂਹਾਨੀ ਤਸਵੀਰ ਪੈਦਾ ਕੀਤੀ ਜਿਸ ਦੀ ਬੜੇ ਚਿਰ ਤੋਂ ਪੂਰੀ ਸਿੱਖ ਕੌਮ ਨੂੰ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਨਾਲ ਦੀ ਨਾਲ ਉਨ੍ਹਾਂ ਲੋਕਾਂ ਨੂੰ ਇੱਕ ਸੁਨੇਹਾ ਇਹ ਵੀ ਗਿਆ ਜਿਹੜੇ ਕਹਿੰਦੇ ਸੀ ਕਿ ਸਿਵਾਏ ਤੜਕ-ਭੜਕ ਵਾਲੀਆਂ ਫ਼ਿਲਮਾਂ ਤੋਂ ਬਾਅਦ ਦੂਜੀਆਂ ਧਾਰਮਿਕ ਫ਼ਿਲਮਾਂ ਨੂੰ ਕੌਣ ਪੁੱਛਦੈ।
ਇਸ ਸਾਰੇ ਘਟਨਾਕ੍ਰਮ ਵਿੱਚ ਕਾਫ਼ੀ ਕੁਝ ਨਵਾਂ ਵੀ ਵਾਪਰਿਆ। ਕਈ ਨਵੇਂ ਮੁੰਡੇ ਵੀ ਪੰਜਾਬੀ ਸਿਨੇਮਾ ਦੀ ਸਕਰੀਨ ਨੂੰ ਪ੍ਰਵਾਨ ਚੜ੍ਹੇ ਅਤੇ ਕਈ ਲੜਕੀਆਂ ਨੂੰ ਆਪਣੀ ਪ੍ਰਭੁਤਾ ਰਾਹੀਂ ਕਲਾ ਦਿਖਾਉਣ ਦਾ ਸਬੱਬ ਬਣਿਆ। ਕਈ ਹ॥ਾਰਾਂ ਨੂੰ ਤਰਸਦੇ ਤਰਸਦੇ ਕਰੋੜਾਂ ਨੂੰ ਪਹੁੰਚ ਗਏ ਅਤੇ ਕਈਆਂ ਵੱਲੋਂ ਨਵੇਂ ਪੂਰ 'ਤੇ ਲਗਾਇਆ ਸੱਟਾ ਮਹਿੰਗਾ ਵੀ ਪਿਆ। ਕਈ ਤੇ॥-ਤਰਾਰ ਲੋਕ ਲੰਗੜੇ ਘੋੜੇ 'ਤੇ ਦਾਅ ਖੇਡ ਮਨ ਦੀਆਂ ਇਛਾਵਾਂ ਪੂਰਦੇ-ਪੂਰਦੇ ਧਨਪਤੀ ਬਣ ਗਏ ਤੇ ਕਈਆਂ ਦਾ ਸ਼ੋਸ਼ਣ ਵੀ ਹੋਇਆ ਤੇ ਵਿਚਾਰੇ ਕੀਲਾ ਵੇਚ ਫ਼ਿਲਮਾਂ ਦਾ ਝੱਸ ਪੂਰਾ ਕਰਦੇ ਕਰਦੇ ਕੰਗਾਲੀ ਦੀ ਸੀਮਾ 'ਤੇ ਪਹੁੰਚ ਗਏ।
ਕੁਝ ਵੀ ਹੋਵੇ, ਅੱਜ ਪੰਜਾਬੀ ਸਿਨੇਮਾ ਅੰਦਰ ਨਵੀਂ ਪ੍ਰਵਾ॥ ਨੂੰ ਲੈ ਕੇ ਸਾਰਥਿਕ ਕਦਮਾਂ ਦੀ ਆਹਟ ਦੇ ਚਲਦਿਆਂ ਕਾਫ਼ੀ ਰੌਣਕ ਪਰਤੀ ਹੈ।
-
ਮਨਜਿੰਦਰ ਸਿੰਘ ਸਰੌਦ, ਲੇਖਕ
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.