ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਸਾਰੇ ਗੁਰੂਘਰਾਂ ਵਿੱਚ ਅਤੇ ਵਿਸ਼ੇਸ਼ ਤੌਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 19 ਅਕਤੂਬਰ ਨੂੰ ਗੁਰਮਤਿ ਸਿਧਾਂਤਾਂ, ਪੰਥਕ ਰਵਾਇਤਾਂ, ਪੰਥਕ, ਜਾਹੋ ਜਲਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰਸਾਨੀ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ਼ਹਿਰ ਦੀਆਂ ਗੁਰਦੁਆਰਾ ਕਮੇਟੀਆਂ, ਸਭਾ ਸੁਸਾਇਟੀਆਂ, ਧਾਰਮਿਕ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ, ਰਾਜਸੀ ਦਲਾਂ, ਸਮਾਜ ਸੇਵੀ ਸੁਸਾਇਟੀਆਂ, ਵੱਖ-ਵੱਖ ਸੰਪਰਦਾਵਾਂ, ਵਿਦਿਅਕ ਸੰਸਥਾਵਾਂ ਸੰਗਤੀ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਸਮੁੱਚੇ ਗੁਰੂਘਰਾਂ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਸ਼ਬਦਾਂ ਦੀਆਂ ਤੁੱਕਾਂ ਦੇ ਵਿਸ਼ੇਵਾਰ ਬਣਾ ਕੇ ਸ਼ਬਦ ਕੀਰਤਨ ਅਤੇ ਵਿਆਖਿਆ, ਰਾਗੀ ਜਥੇ ਪ੍ਰਚਾਰਕ, ਗ੍ਰੰਥੀ ਅਤੇ ਹੋਰ ਧਾਰਮਿਕ ਸਖਸ਼ੀਅਤਾਂ ਗੁਰਇਤਿਹਾਸ ਸੰਗਤਾਂ ਨੂੰ ਸਰਵਣ ਕਰਾਉਣ ਲਈ ਨਿਰਧਾਰਤ ਸਮਾਗਮ ਉਲੀਕੇ ਗਏ ਹਨ। ਜਿਨ੍ਹਾਂ ਦਾ ਵੇਰਵਾ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ ਤਾਂ ਜੋ ਉਹ ਸਮਾਗਮਾਂ ‘ਚ ਹਾਜ਼ਰੀ ਲਵਾ ਕੇ ਜੀਵਨ ਸਫਲ ਕਰ ਸਕਣ। ਵਿਸ਼ੇਸ਼ ਕਰਕੇ ਇਸ ਪੁਰਬ ‘ਤੇ ਸ੍ਰੀ ਹਰਿਮੰਦਰ ਸਾਹਿਬ, ਪ੍ਰਕਰਮਾ ਅਤੇ ਇਸ ਨਾਲ ਸਬੰਧਤ ਸਮੁੱਚੀਆਂ ਇਮਾਰਤਾਂ ਨੂੰ ਸਰਧਾਲੂਆਂ ਵੱਲੋਂ ਵੱਖ-ਵੱਖ ਦੇਸ਼ਾਂ ਤੋਂ ਟੰਨਾਂ ਦੇ ਰੂਪ ਵਿੱਚ ਤਾਜ਼ੇ ਸੁੰਦਰ ਫੁੱਲ ਮੰਗਵਾ ਕੇ ਬਹੁਤ ਅਦਭੁਤ ਤਰੀਕੇ ਨਾਲ ਸਜਾਵਟ ਕੀਤੀ ਜਾਂਦੀ ਹੈ। ਇਸ ਸਜਾਵਟ ਨੂੰ ਦੇਖਣ ਲਈ ਦੂਰੋਂ ਦੂਰੋਂ ਸੰਗਤ ਹੰੁਮ ਹੁੰਮਾ ਕੇ ਪੁਜਦੀ ਹੈ।
15 ਸਤੰਬਰ ਤੋਂ ਰੋਜ਼ਾਨਾ ਸ਼ਾਮ 7:00 ਵਜੇ ਸਬੰਧਤ ਅਸਥਾਨਾਂ ਪੁਰ ਜਿਵੇਂ ਗੁਰਦੁਆਰਾ ਪਾ: ਪੰਜਵੀਂ ਸ੍ਰੀ ਪਿੱਪਲੀ ਸਾਹਿਬ ਪੁਤਲੀਘਰ, 16 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, 17 ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾ: ਨੌਵੀਂ ਮਾਲ ਮੰਡੀ, 18 ਨੂੰ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ (ਟਾਹਲੀ ਸਾਹਿਬ), 19 ਨੂੰ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ, 20 ਨੂੰ ਗੁਰਦੁਆਰਾ ਸਾਹਿਬ ਪਾ: ਪਹਿਲੀ ਨਾਨਕਸਰ ਵੇਰਕਾ, 21 ਨੂੰ ਗੁਰਦੁਆਰਾ ਸ੍ਰੀ ਕਲਗੀਧਰ ਮੋਹਨ ਨਗਰ ਸੁਲਤਾਨਵਿੰਡ ਰੋਡ, 22 ਨੂੰ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਪਾ:ਛੇਵੀਂ ਪਿੰਡ ਚੱਬਾ ਤਰਨ ਤਾਰਨ ਰੋਡ, 23 ਨੂੰ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਨਗਰ, ਬਾਹਰਵਾਰ ਗੇਟ ਹਕੀਮਾਂ, 24 ਦੀ ਸ਼ਾਮ ਨੂੰ ਗੁਰਦੁਆਰਾ ਭਾਈ ਲਾਲੋ ਜੀ ਨਗਰ, ਨੇੜੇ ਅਲਫਾ ਵਨ ਮਾਲ, ਜੀ.ਟੀ. ਰੋਡ, 25 ਨੂੰ ਗੁਰਦੁਆਰਾ ਮੋਹਨੀ ਪਾਰਕ, ਸਾਹਮਣੇ ਖਾਲਸਾ ਕਾਲਜ, 26 ਦੀ ਸ਼ਾਮ ਨੂੂੰ ਗੁਰਦੁਆਰਾ ਨਿਊ ਦਸ਼ਮੇਸ਼ ਐਵੀਨਿਊ ਸਾਹਮਣੇ ਖਾਲਸਾ ਕਾਲਜ, 27 ਨੂੰ ਗੁਰਦੁਆਰਾ ਸਰਬ ਸਾਂਝੀ ਗੁਰਬਾਣੀ, ਸੈਕਟਰ-3, ਰਣਜੀਤ ਐਵੀਨਿਊ, ਹਾਊਸਿੰਗ ਬੋਰਡ ਕਾਲੋਨੀ,। 28 ਨੂੰ ਗੁਰਦੁਆਰਾ ਸਿੰਘ ਸਭਾ ਭੱਲਾ ਕਾਲੋਨੀ ਛੇਹਰਟਾ, ਸ੍ਰੀ ਅੰਮ੍ਰਿਤਸਰ, 29 ਨੂੰ ਗੁਰਦੁਆਰਾ ਪਲਾਹ ਸਾਹਿਬ ਪਾ: ਛੇਵੀ, ਪਿੰਡ ਖੈਰਾਂਬਾਦ, 30 ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਪਿਸ਼ੌਰੀ ਨਗਰ, ਛੇਹਰਟਾ, ਵਿਖੇ ਹੋਵੇਗਾ।
ਪਹਿਲੀ ਅਕਤੂਬਰ ਦੀ ਸ਼ਾਮ 7-00 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਣੀ ਕਾ ਬਾਗ, ਨੇੜੇ ਸ਼ਿਵਾਜੀ ਪਾਰਕ, 02 ਅਕਤੂਬਰ ਨੂੰ ਗੁਰਦੁਆਰਾ ਸਾਧ ਸੰਗਤ ਕਰਤਾਰ ਨਗਰ, ਛੇਹਰਟਾ, 03 ਅਕਤੂਬਰ ਦੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਪੁਲਿਸ ਕਾਲੋਨੀ, ਨੇੜੇ ਪਟਵਾਰਖਾਨਾ, ਅਜਨਾਲਾ ਰੋਡ, 04 ਅਕਤੂਬਰ ਦੀ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਮਜੀਠਾ ਰੋਡ, 05 ਅਕਤੂਬਰ ਦੀ ਸ਼ਾਮ ਨੂੰ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ, ਲੋਹਾਰਕਾ ਰੋਡ, 06 ਦੀ ਸਵੇਰ ਨੂੰ 10:00 ਤੋਂ ਦੁਪਿਹਰ 2:00 ਵਜੇ ਤੀਕ, ਗੁਰਦੁਆਰਾ ਸੰਤ ਅਮੀਰ ਸਿੰਘ ਜੀ, ਬਜ਼ਾਰ ਸੱਤੋ ਵਾਲਾ, ਨਿਮਕ ਮੰਡੀ, 06 ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ, ਛੇਹਰਟਾ ਸਾਹਿਬ, 07 ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਨਰੈਣਗੜ੍ਹ ਚੌਂਕ ਛੇਹਰਟਾ, 08 ਨੂੰ ਤਪ ਅਸਥਾਨ ਭੂਰੀ ਵਾਲੇ, ਤਰਨ ਤਾਰਨ ਰੋਡ, 09 ਨੂੰ ਗੁਰਦੁਆਰਾ ਸ੍ਰੀ ਕਲਗੀਧਰ ਕਸ਼ਮੀਰ ਐਵੀਨਿਊ, 10 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਨਾਨਕ ਦਰ, ਏ-ਬਲਾਕ ਸੰਧੂ ਕਾਲੋਨੀ, ਨੇੜੇ ਓ.ਸੀ.ਐਮ. ਮਿੱਲ, 11 ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਬਾਬਾ ਦੀਪ ਸਿੰਘ ਐਵੀਨਿਊ, ਨੰਗਲੀ ਭੱਠਾ, 12 ਨੂੰ ਗੁਰਦੁਆਰਾ ਸ੍ਰੀ ਅਦਾਲਤ ਸਾਹਿਬ, ਪਿੰਡ ਮਾਹਲ ਹੋਲੀ ਸਿਟੀ, 13 ਨੂੰ ਗੁਰਦੁਆਰਾ ਪਾਤਸ਼ਾਹੀ ਦਸਵੀਂ, ਅਕਾਸ਼ ਐਵੀਨਿਊ, ਫਤਹਿਗੜ੍ਹ ਚੂੜੀਆਂ ਰੋਡ, 14 ਨੂੰ ਗੁਰਦੁਆਰਾ ਦਰਸ਼ਨ ਐਵੀਨਿਊ, ਬੀ-ਬਲਾਕ, ਨੇੜੇ ਗੋਲਡਨ ਗੇਟ, 15 ਦੀ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਜੀਤ ਨਗਰ, ਈਸਟ ਮੋਹਨ ਨਗਰ, 16 ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੋਲਡਨ ਐਵੀਨਿਊ, ਤਹਿਸੀਲ ਪੁਰਾ, 17 ਨੂੰ ਗੁਰਦੁਆਰਾ ਪਾ: ਛੇਵੀਂ ਰਣਜੀਤ ਐਵੀਨਿਊ, ਏ/ਬੀ-ਬਲਾਕ ਕੀਰਤਨ ਸੇਵਾ ਸੁਸਾਇਟੀ ਬਸੰਤ ਐਵੀਨਿਊ, 26 ਦੀ ਸ਼ਾਮ ਨੂੰ 5-00 ਤੋਂ ਰਾਤ 10-00 ਵਜੇ ਤੀਕ (ਸ਼ੁਕਰਾਨਾ ਸਮਾਗਮ) ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, 88 ਫੁੱਟ ਰੋਡ, ਨੇੜੇ ਖੰਡੇ ਵਾਲਾ ਚੌਂਕ, ਸ੍ਰੀ ਅੰਮ੍ਰਿਤਸਰ ਵਿਖੇ ਗੁਰਮਤਿ ਸਮਾਗਮ ਹੋਵੇਗਾ ਜਿਸ ਵਿੱਚ ਸਿੰਘ ਸਾਹਿਬ ਗਿ: ਰਘਬੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਕਥਾਵਾਚਕ, ਭਾਈ ਕਮਲਜੀਤ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਸ਼ੁਭਦੀਪ ਸਿੰਘ ਹਜ਼ੂਰੀ ਰਾਗੀ ਜਥਿਆਂ ਤੋਂ ਇਲਾਵਾ ਭਾਈ ਗੁਰਸ਼ਰਨ ਸਿੰਘ ਲੁਧਿਆਣੇ ਵਾਲੇ, ਭਾਈ ਗੁਰਇਕਬਾਲ ਸਿੰਘ ਰਾਗੀ ਜਥਾ, ਕੀਰਤਨ ਅਤੇ ਗੁਰਮਤਿ ਇਤਿਹਾਸ ਦੀ ਸਾਂਝ ਪਾਉਣਗੇ।
23 ਸਤੰਬਰ ਤੋਂ 5 ਅਕਤੂਬਰ ਤੀਕ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਲਿਖਤੀ ਮੁਕਾਬਲੇ ਗੁਰਮੁਖੀ ਲਿਖਾਈ, ਸ਼ਬਦ ਵਿਚਾਰ ਪ੍ਰਤੀਯੋਗਤਾ, ਕਾਵਿਤਾ, ਕਵੀਸ਼ਰੀ, ਸ਼ਬਦ ਕੀਰਤਨ ਅਤੇ ਭਾਈ ਗੁਰਦਾਸ ਜੀ ਹਾਲ ਵਿਖੇ 01 ਅਕਤੂਬਰ ਨੂੰ ਪੇਂਟਿੰਗ ਪ੍ਰਤੀਯੋਗਤਾ, 03 ਅਕਤੂਬਰ ਨੂੰ ਸ਼ਬਦ ਕੀਰਤਨ (ਸਪੈਸ਼ਲ ਸਕੂਲ), 04 ਅਕਤੂਬਰ ਨੂੰ ਕੋਰਿਓਗ੍ਰਾਫੀ ਬੇਸਮੈਂਟ ਪ੍ਰਬੰਧਕੀ ਬਲਾਕ ਸ਼੍ਰੋਮਣੀ ਗੁ:ਪ੍ਰ:ਕਮੇਟੀ ਵਿਖੇ 05 ਅਕਤੂਬਰ ਨੂੰ ਕੁਇਜ਼ ਪ੍ਰਤੀਯੋਗਤਾਵਾਂ ਕਰਵਾਈਆਂ ਜਾ ਰਹੀਆਂ ਹਨ। 18 ਅਕਤੂਬਰ ਦਿਨ ਸ਼ੁੱਕਰਵਾਰ ਸਵੇਰੇ 10-00 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ- ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ, ਜਿਸ ਵਿਚ ਧਾਰਮਿਕ ਸਭਾ ਸੁਸਾਇਟੀਆਂ, ਗੁਰੂ ਘਰ ਦੇ ਪ੍ਰੇਮੀ, ਸ਼ਹਿਰ ਦੇ ਪਤਵੰਤੇ ਸੱਜਣ, ਸ਼ਬਦੀ ਜਥੇ, ਗਤਕਾ ਪਾਰਟੀਆਂ, ਬੈਂਡ ਪਾਰਟੀਆਂ, ਸਕੂਲਾਂ ਦੇ ਵਿਦਿਆਰਥੀ ਸੋਹਣੀਆਂ ਵਰਦੀਆਂ ਵਿਚ ਬੈਂਡਾਂ ਦੀਆਂ ਧੁਨਾਂ ਵਜਾਉਂਦੇ ਸ਼ਾਮਲ ਹੋਣਗੇ। ਨਗਰ ਕੀਰਤਨ ਪਲਾਜ਼ਾ ਘੰਟਾ-ਘਰ, ਜਲ੍ਹਿਆਂਵਾਲਾ ਬਾਗ, ਘਿਓ ਮੰਡੀ ਚੌਂਕ, ਸ਼ੇਰਾਂ ਵਾਲਾ ਗੇਟ, ਮਹਾਂ ਸਿੰਘ ਗੇਟ, ਚੌਂਕ ਰਾਮ ਬਾਗ, ਹਾਲ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ, ਲਾਹੌਰੀ ਗੇਟ, ਬੇਰੀ ਗੇਟ, ਖਜ਼ਾਨਾ ਗੇਟ, ਗੇਟ ਹਕੀਮਾਂ, ਭਗਤਾਂ ਵਾਲਾ ਚੌਂਕ, ਚਾਟੀਵਿੰਡ ਚੌਂਕ, ਸੁਲਤਾਨਵਿੰਡ ਗੇਟ, ਘਿਉ ਮੰਡੀ ਚੌਂਕ, ਪਲਾਜ਼ਾ ਘੰਟਾ-ਘਰ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੂਰਨ ਹੋਵੇਗਾ। 18 ਅਕਤੂਬਰ ਦਿਨ ਸ਼ੁੱਕਰਵਾਰ ਸ਼ਾਮ 07-00 ਵਜੇ ਤੋਂ ਰਾਤ 1-00 ਵਜੇ ਤੀਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਗ ਦਰਬਾਰ/ਪੜਤਾਲ ਸ਼ਬਦ ਗਾਇਨ ਕੀਰਤਨ ਦਰਬਾਰ ਹੋਵੇਗਾ।
19 ਅਕਤੂਬਰ ਨੂੰ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਪਿੰਡ, ਗੁਰਦੁਆਰਾ ਪਿੱਪਲੀ ਸਾਹਿਬ ਪੁਤਲੀਘਰ ਅਤੇ ਭਾਈ ਵੀਰ ਸਿੰਘ ਹਾਲ ਲਾਰੰਸ ਰੋਡ ਤੋਂ ਵੱਖ-ਵੱਖ ਪ੍ਰਭਾਤ ਫੇਰੀਆਂ ਸਵੇਰੇ 6-00 ਵਜੇ ਆਰੰਭ ਹੋਣਗੀਆਂ, ਜੋ ਵੱਖ-ਵੱਖ ਬਜ਼ਾਰਾਂ ਤੋਂ ਹੁੰਦੀਆਂ ਹੋਈਆਂ ਚੌਂਕ ਘੰਟਾ ਘਰ ਰਾਹੀਂ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਣਗੀਆਂ। 19 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸਵੇਰੇ 8.30 ਤੋਂ 12.00 ਵਜੇ ਤੀਕ ਸੁੰਦਰ ਜਲੌ ਸੱਜਣਗੇ। 19 ਅਕਤੂਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਵੇਰੇ ਕਥਾ ਉਪਰੰਤ ਸਾਰਾ ਦਿਨ ਦੀਵਾਨ ਸੱਜਣਗੇ, ਜਿਸ ਵਿਚ ਰਾਗੀ, ਢਾਡੀ, ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ- ਇਤਿਹਾਸ ਸਰਵਣ ਕਰਵਾਉਣਗੇ।
ਰਾਤ 8-00 ਵਜੇ ਤੋਂ ਵਿਸ਼ੇਸ਼ ਕਵੀ ਸਮਾਗਮ ਹੋਵੇਗਾ। ਜਿਸ ਵਿੱਚ ਪੰਥ-ਪ੍ਰਸਿੱਧ ਕਵੀ ਹਾਜ਼ਰੀ ਭਰਨਗੇ। 19 ਅਕਤੂਬਰ ਦੀ ਰਾਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸੰਬੰਧਤ ਗੁਰਦੁਆਰਾ ਸਾਹਿਬਾਨ ਵਿਖੇ ਦੀਪਮਾਲਾ ਹੋਵੇਗੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਨੂੰ ਰਹਰਾਸਿ ਦੇ ਪਾਠ ਉਪਰੰਤ ਅਲੌਕਿਕ ਆਤਿਸ਼ਬਾਜ਼ੀ ਚਲਾਈ ਜਾਵੇਗੀ। ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਦੁਪਹਿਰ 12-00 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਏਸੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿਖੇ ਰਾਤ ਸੋ ਦਰੁ ਉਪਰੰਤ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲੇ ਕੀਰਤਨ ਅਤੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਗੁਰਮਤਿ ਵੀਚਾਰਾਂ ਕਰਨਗੇ। ਉਪਰੰਤ ਅਖੰਡ ਕੀਰਤਨੀ ਜਥੇ ਵੱਲੋਂ ਰੈਣ ਸਬਾਈ ਕੀਰਤਨ ਹੋਵੇਗਾ। 01 ਅਕਤੂਬਰ, 17 ਨਵੰਬਰ ਤੀਕ ਸਵੇਰੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਦੇ ਵਿਸ਼ੇਸ਼ ਗੁਰਮਤਿ ਸਮਾਗਮ ਹੋਣਗੇ।
-
ਦਿਲਜੀਤ ਸਿੰਘ ਬੇਦੀ, SGPC
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.