ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੀਆਂ ਕਾਰਪੋਰੇਸ਼ਨਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਜਿੱਥੇ ਪੰਜਾਬ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ ਇਸ ਦੇ ਨਾਲ ਹੀ ਦੋਵੇਂ ਕਾਰਪੋਰੇਸ਼ਨਾਂ ਪੰਜਾਬ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਦੂਸਰੇ ਸਰਕਾਰੀ ਵਿਭਾਗਾਂ, ਕਾਰਪੋਰੇਸ਼ਨਾਂ ਅਤੇ ਬੋਰਡਾਂ ਦੇ ਮੁਕਾਬਲੇ ਪਹਿਲੀ ਕਤਾਰ ਵਿੱਚ ਹਨ ।
ਪੰਜਾਬ ਦੀਆਂ ਦੋਵੇਂ ਬਿਜਲੀ ਕਾਰਪੋਰੇਸ਼ਨਾਂ ਵਲੋਂ ਪੰਜਾਬ ਦੀ ਆਰਥਿਕਤਾ ਨੂੰ ਦਿਨ-ਬ-ਦਿਨ ਮਜ਼ਬੂਤ ਕਰਨ ਵਿੱਚ ਅਹਿਮ ਹਿੱਸਾ ਪਾ ਰਹੀਆਂ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪੰਜਾਬ ਵਿੱਚ ਬਿਜਲੀ ਦੇ ਉਤਪਾਦਨ, ਸੰਚਾਲਣ ਅਤੇ ਟ੍ਰਾਂਸਮਿਸ਼ਨ ਪ੍ਰਣਾਲੀ ਦੀ ਮਜ਼ਬੂਤੀ ਲਈ ਮਹੱਤਵਪੂਰਨ ਹਿੱਸਾ ਪਾ ਰਹੀਆਂ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਰਾਜ ਵਿੱਚ 1 ਕਰੋੜ ਤੋਂ ’ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਂਦਿਆਂ ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਰਾਜ ਵਿੱਚ ਟ੍ਰਾਂਸਮਿਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਪੰਜਾਬ ਦੀ ਆਰਥਿਕ ਤਰੱਕੀ ਦੇ ਮੁੱਖ ਭਾਈਵਾਲ ਅਤੇ ਪੰਜਾਬ ਦੀ ਆਰਥਿਕ ਤਰੱਕੀ ਦੇ ਮੁੱਖ ਧੁਰੇ ਹਨ। ਬਿਜਲੀ ਦੀ ਪੈਦਾਵਾਰ ਨਾਲ ਜਿੱਥੇ ਪੰਜਾਬ ਵਿੱਚ ਕਈ ਸਨਅਤ ਇਕਾਈਆਂ ਸਥਾਪਿਤ ਹੁੰਦੀਆਂ ਹਨ ਉਥੇ ਨਾਲ ਹੀ ਰਾਜ ਵਿੱਚ ਰੁਜ਼ਗਾਰ ਦੇ ਸਾਧਨਾਂ ਨੂੰ ਪ੍ਰਫੁੱਲਤ ਕਰਨ ਲਈ ਵੀ ਅਸਿੱਧੇ ਰੂਪ ਵਿੱਚ ਪਾਵਰ ਕਾਮ ਅਤੇ ਟਰਾਂਸਕੋ ਦੀ ਹੀ ਵਡਮੁੱਲੀ ਭੂਮਿਕਾ ਹੈ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਬਿਜਲੀ ਐਕਟ 2003 ਅਧੀਨ 16 ਅਪ੍ਰੈਲ, 2010 ਨੂੰ ਹੋਂਦ ਵਿਚ ਆਈਆਂ ਸਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਬਿਜਲੀ ਬੋਰਡ ਜ਼ੋ ਕਿ 1 ਫਰਵਰੀ, 1959 ਨੂੰ ਹੋਂਦ ਵਿਚ ਆਇਆ ਸੀ।ਉਸ ਵੇਲੇ ਪੰਜਾਬ ਵਿੱਚ 42000 ਦੇ ਕਰੀਬ ਵੱਖ-ਵੱਖ ਸ਼ੇਣੀਆਂ ਦੇ ਬਿਜਲੀ ਖਪਤਕਾਰ ਸਨ। 11 ਦਸੰਬਰ, 1915 ਨੂੰ ਅਣਵੰਡੇ ਪੰਜਾਬ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਪਹਿਲਾਂ ਬਿਜਲੀ ਕੂਨੈਕਸ਼ਨ ਜਾਰੀ ਕੀਤਾ ਗਿਆ ਸੀ। ਸੰਨ 2022 ਵਿੱਚ ਇਹ ਆਂਕੜਾ 1 ਕਰੋੜ ਨੂੰ ਸਰ ਕਰ ਗਿਆ। ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ, ਕਿ ਜਿਵੇਂ-ਜਿਵੇਂ ਪੰਜਾਬ ਵਿੱਚ ਬਿਜਲੀ ਖਪਤਕਾਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਬਿਜਲੀ ਦੇ ਉਤਪਾਦਨ, ਬਿਜਲੀ ਦੇ ਸੰਚਾਲਣ ਅਤੇ ਬਿਜਲੀ ਦੀ ਟ੍ਰਾਂਸਮਿਸ਼ਨ ਦੀ ਮਜ਼ਬੂਤੀ ਨੂੰ ਬਰਕਰਾਰ ਰੱਖਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਕਾਰਪੋਰੇਸ਼ਨਾਂ ਵਿੱਚ ਇੰਜੀਨੀਅਰ, ਵਿੱਤੀ ਮਾਹਿਰ ਅਤੇ ਹਰ ਟੈਕਨੀਕਲ ਅਤੇ ਨਾਨ—ਟੈਕਨੀਕਲ ਸਟਾਫ ਅਤੇ ਕਲੈਰੀਕਲ ਅਮਲਾ ਭਰਤੀ ਕੀਤਾ ਗਿਆ। ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪੰਜਾਬ ਵਿੱਚ 132, 220 ਅਤੇ 400 ਕੇ.ਵੀ. ਗਰਿੱਡ ਸਬ—ਸਟੇਸ਼ਨਾਂ ਦੀ ਉਸਾਰੀ ਅਤੇ ਸਾਂਭ—ਸੰਭਾਲ ਦੀ ਜ਼ਿੰਮੇਂਵਾਰੀ ਨਿਭਾਉਦਾ ਹੈ। ਇਸ ਤੋਂ ਇਲਾਵਾ ਪਟਿਆਲਾ ਸਥਿਤ ਐਸ.ਐਲ.ਡੀ.ਸੀ. ਬਿਲਡਿੰਗ ਵਿੱਚ ਪੰਜਾਬ ਵਿਚ ਟ੍ਰਾਂਸਮਿਸ਼ਨ ਸਬੰਧੀ ਸਾਰੇ ਵੇਰਵੇ ਅਤੇ ਬਿਜਲੀ ਦੀ ਟ੍ਰਾਂਸਮਿਸ਼ਨ ਪ੍ਰਣਾਲੀ ਦੀ ਮਜ਼ਬੂਤੀ ਸਬੰਧੀ ਕੰਮ ਕਾਜ ਕੀਤਾ ਜਾਂਦਾ ਹੈ। 1990 ਦੇ ਦਹਾਕਿਆਂ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਸਾਰੀਆਂ ਕੈਟਾਗਰੀਆਂ ਦੇ ਅਫਸਰ ਅਤੇ ਕਰਮਚਾਰੀਆਂ ਦੀ ਗਿਣਤੀ 1 ਲੱਖ ਦੇ ਕਰੀਬ ਦੱਸੀ ਜਾਂਦੀ ਸੀ।
ਪਿਛਲੇ ਢਾਈ ਸਾਲਾਂ ਵਿੱਚ ਪੰਜਾਬ ਵਿੱਚ ਸ੍ਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ ਅਤੇ ਬੋਰਡਾਂ ਵਿੱਚ ਪੜੇ-ਲਿਖੇ ਯੋਗ ਨੋਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਨੌਕਰੀਆਂ ਦੇਣ ਦੀ ਪਹਿਲ ਕਦਮੀ ਵਿੱਚ ਪੰਜਾਬ ਦੇ 44 ਵੱਖ ਵੱਖ ਵਿਭਾਗਾਂ ਵਿੱਚ 44974 ਵੱਖ-ਵੱਖ ਸ੍ਰੇ਼ਣੀਆਂ ਵਿੱਚ ਯੋਗ ਉਮੀਦਵਾਰਾਂ ਨੂੰ ਯੋਗ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਕੇ ਨੌਕਰੀਆਂ ਦਿੱਤੀਆਂ ਗਈਆਂ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 4914 ਯੋਗ ਉਮੀਦਵਾਰਾਂ ਨੂੰ ਨੋਕਰੀਆਂ ਦਿਤੀਆਂ ਗਈਆਂ। ਭਰਤੀ ਦਾ ਲੱਗਭਗ 11 % ਪ੍ਰਤੀਸ਼ਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਹੈ, ਬਾਕੀ 43 ਵਿਭਾਗਾਂ ਦੀ ਕੁਲ ਭਰਤੀ 89 % ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 1 ਅਪ੍ਰੈਲ,2022 ਤੋਂ ਅੱਜ ਤੱਕ 4160 ਯੋਗ ਉਮੀਦਵਾਰਾਂ (3079 ਨਵੇਂ ਅਤੇ 1081 ਤਰਸ ਦੇ ਆਧਾਰ ਤੇ), ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਿੱਚ-784 (782 ਨਵੇਂ 2 ਤਰਸ ਦੇ ਆਧਾਰ ਤੇ) ਜਿਸ ਵਿੱਚ ਏਈ/ਇਲੈਕਟਰੀਕਲ,ਏ.ਐਮ/ਆਈ ਟੀ,ਜੂਨੀਅਰ ਇੰਜੀਨੀਅਰ (ਇਲੈਕਟਰੀਕਲ), ਜੂਨੀਅਰ ਇੰਜੀਨੀਅਰ (ਸਿਵਲ), ਜੂਨੀਅਰ ਇੰਜੀਨੀਅਰ (ਸਬ ਸਟੇਸ਼ਨ), ਏਐਸਐਸ ਸਹਾਇਕ ਲਾਈਨਮੈਨ, ਮਾਲ ਲੇਖਾਕਾਰ ਅਤੇ ਐਲਡੀਸੀ ਅਤੇ ਹੋਰ ਵੱਖ-ਵੱਖ ਸ਼੍ਰੇਣੀਆਂ ਸ਼ਾਮਲ ਹਨ ਵਿੱਚ ਦੀ ਭਰਤੀ ਕੀਤੀ ਗਈ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 4914 ਯੋਗ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ।ਇਸ ਤੋਂ ਪਾਵਰਕਾਮ ਵੱਲੋਂ ਸਾਲ 2024-25 ਵਿੱਚ ਹੋਰ ਭਰਤੀ ਕਰਨ ਲਈ ਪ੍ਰੇਕਿਆ ਸ਼ੁਰੂ ਕੀਤੀ ਹੋਈ ਹੈ ਅਤੇ ਨੇੜ ਭਵਿੱਖ ਵਿੱਚ ਹੋਰ ਵੀ ਨੌਕਰੀਆਂ ਦਿਤੀਆਂ ਜਾਣ ਗਈਆਂ।
ਬਿਜਲੀ ਕਾਰਪੋਰੇਸ਼ਨਾਂ ਵਿੱਚ 4914 ਨੋਕਰੀਆਂ ਪੰਜਾਬ ਸਰਕਾਰ ਦੀ ਸੋਚ ਦਾ ਸੰਕੇਤ ਦਿੰਦਾ ਹੈ ਕਿ ਪੰਜਾਬ ਸਰਕਾਰ ਆਪਣੇ ਵਡਮੁੱਲੇ ਬਿਜਲੀ ਖਪਤਕਾਰਾਂ ਨੂੰ ਚੰਗੀਆਂ ਖਪਤਕਾਰ ਪੱਖੀ ਸਹੂਲਤਾਂ ਤੋਂ ਇਲਾਵਾ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਲਈ ਵਚਨਬੱਧ ਅਤੇ ਯਤਨਸ਼ੀਲ ਹੈ।
-
ਮਨਮੋਹਨ ਸਿੰਘ, ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ) ਪਾਵਰਕਾਮ
iopspcl@gmail.com
8437725172
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.