ਹਰਿਆਣਾ ਦੇ ਰੁਝਾਨਾਂ 'ਚ ਕਾਂਗਰਸ ਪਛੜੀ: ਬੀਜੇਪੀ ਨਿੱਕਲੇ ਅੱਗੇ
ਚੰਡੀਗੜ੍ਹ, 8 ਅਕਤੂਬਰ 2024 - ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ ਹੈ। ਪਹਿਲਾਂ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਗਈ। ਹੁਣ ਈਵੀਐਮ ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ।
ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਨੂੰ ਇੱਕ ਤਰਫਾ ਬੜ੍ਹਤ ਮਿਲੀ ਸੀ। ਪਰ ਹੁਣ ਰੁਝਾਨ ਬਦਲ ਰਹੇ ਹਨ। ਹੁਣ ਰੁਝਾਨਾਂ 'ਚ ਕਾਂਗਰਸ ਤੇ ਭਾਜਪਾ ਵਿਚਾਲੇ ਸਖਤ ਮੁਕਾਬਲਾ ਚੱਲ ਰਿਹਾ ਹੈ ਕਾਂਗਰਸ ਇਸ ਵੇਲੇ 37 ਅਤੇ ਬੀਜੇਪੀ 46 ਸੀਟਾਂ 'ਤੇ ਅੱਗੇ ਚੱਲ ਰਹੀਆਂ ਹਨ।
ਸੀਐਮ ਨਾਇਬ ਸਿੰਘ ਸੈਣੀ ਲਾਡਵਾ ਤੋਂ, ਅਨਿਲ ਵਿੱਜ ਅੰਬਾਲਾ ਕੈਂਟ ਤੋਂ, ਵਿਨੇਸ਼ ਫੋਗਾਟ ਜੁਲਾਨਾ ਸੀਟ ਤੋਂ, ਰਣਜੀਤ ਚੌਟਾਲਾ ਰਾਣੀਆ ਤੋਂ, ਸਾਵਿਤਰੀ ਜਿੰਦਲ ਹਿਸਾਰ ਤੋਂ ਅੱਗੇ ਚੱਲ ਰਹੇ ਹਨ।
ਉਚਾਨਾ ਕਲਾਂ ਸੀਟ ਤੋਂ ਸਾਬਕਾ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਪਿੱਛੇ ਚੱਲ ਰਹੇ ਹਨ। ਗੜ੍ਹੀ ਸਾਂਪਲਾ ਕਿਲੋਈ ਸੀਟ ਤੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅੱਗੇ ਚੱਲ ਰਹੇ ਹਨ। 5 ਅਕਤੂਬਰ ਨੂੰ ਹੋਈਆਂ ਚੋਣਾਂ 'ਚ ਸੂਬੇ 'ਚ 67.90 ਫੀਸਦੀ ਵੋਟਿੰਗ ਹੋਈ ਸੀ, ਜੋ ਪਿਛਲੀਆਂ ਚੋਣਾਂ ਨਾਲੋਂ 0.03 ਫੀਸਦੀ ਘੱਟ ਹੈ।