Haryana ਦੀ ਨਾਇਬ ਸੈਣੀ ਕੈਬਨਿਟ ਨੇ ਸਹੁੰ ਚੁੱਕੀ, ਮੁੱਖ ਮੰਤਰੀ ਸਮੇਤ ਕੁੱਲ 14 ਮੰਤਰੀ ਵਿੱਚੋਂ ਦੋ ਰਾਜ ਮੰਤਰੀ ਅਤੇ ਦੋ ਬੀਬੀਆਂ- ਵੇਖੋ ਵੀਡੀਓ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 17 ਅਕਤੂਬਰ 2024- ਨਾਇਬ ਸਿੰਘ ਸੈਣੀ ਨੇ ਇੱਕ ਵਾਰ ਫਿਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਨਾਇਬ ਸਿੰਘ ਸੈਣੀ ਦੇ ਨਾਲ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਨਾਇਬ ਸਿੰਘ ਸੈਣੀ ਨੇ ਲਗਾਤਾਰ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਸਹੁੰ ਚੁੱਕ ਸਮਾਗਮ ਦੇ ਮੌਕੇ 'ਤੇ ਪੀਐਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਸਮੇਤ ਭਾਜਪਾ ਦੇ ਕਈ ਸੀਨੀਅਰ ਨੇਤਾ ਵੀ ਮੌਜੂਦ ਰਹੇ। ਇਸ ਮੌਕੇ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਸਨ।
ਨਾਇਬ ਸਿੰਘ ਸੈਣੀ ਦਾ ਸਹੁੰ ਚੁੱਕ ਸਮਾਗਮ ਪੰਚਕੂਲਾ ਵਿੱਚ ਕਰਵਾਇਆ ਗਿਆ।
https://www.facebook.com/BabushahiDotCom/videos/2223664328019499
ਨਾਇਬ ਸਿੰਘ ਸੈਣੀ ਦੇ ਸਹੁੰ ਚੁੱਕ ਸਮਾਗਮ ਮੌਕੇ ਹਰਿਆਣਾ ਭਾਜਪਾ ਦੇ ਸੀਨੀਅਰ ਆਗੂ ਅਤੇ ਅੰਬਾਲਾ ਕੈਂਟ ਦੇ ਵਿਧਾਇਕ ਅਨਿਲ ਵਿੱਜ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
ਅਨਿਲ ਵਿਜ ਤੋਂ ਬਾਅਦ ਇਸਰਾਨਾ ਤੋਂ ਵਿਧਾਇਕ ਕ੍ਰਿਸ਼ਨ ਲਾਲ ਪੰਵਾਰ ਨੇ ਸਹੁੰ ਚੁੱਕੀ। ਕ੍ਰਿਸ਼ਨ ਲਾਲ ਤੋਂ ਬਾਅਦ ਰਾਓ ਨਰਵੀਰ ਸਿੰਘ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ, ਉਹ ਬਾਦਸ਼ਾਹਪੁਰ ਤੋਂ ਵਿਧਾਇਕ ਹਨ।
ਇਸ ਤੋਂ ਬਾਅਦ ਮਹੀਪਾਲ ਢਾਂਡਾ ਨੇ ਵੀ ਸਹੁੰ ਚੁੱਕੀ। ਢਾਂਡਾ ਪਾਣੀਪਤ ਦਿਹਾਤੀ ਤੋਂ ਵਿਧਾਇਕ ਹਨ। ਵਿਪੁਲ ਗੋਇਲ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਡਾ: ਅਰਵਿੰਦ ਸ਼ਰਮਾ ਗੋਹਾਣਾ ਵੀ ਕੈਬਨਿਟ ਮੰਤਰੀ ਬਣੇ।
ਇਸ ਦੇ ਨਾਲ ਹੀ ਸ਼ਿਆਮ ਸਿੰਘ ਰਾਣਾ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਹ ਰਾਦੌਰ ਤੋਂ ਵਿਧਾਇਕ ਹਨ। ਬਰਵਾਲਾ ਤੋਂ ਰਣਵੀਰ ਸਿੰਘ ਗੰਗਵਾ ਵੀ ਕੈਬਨਿਟ ਮੰਤਰੀ ਬਣੇ ਹਨ। ਰਣਵੀਰ ਸਿੰਘ ਤੋਂ ਬਾਅਦ ਕ੍ਰਿਸ਼ਨਾ ਬੇਦੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
ਸ਼ਰੂਤਾ ਚੌਧਰੀ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਆਰਤੀ ਰਾਓ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ। ਰਾਜੇਸ਼ ਨਾਗਰ ਅਤੇ ਗੌਰਵ ਗੌਤਮ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ।
टीम हरियाणा
नॉन-स्टॉप विकास की शपथ लेने पर आप सभी को हार्दिक बधाई एवं शुभकामनाएं।#NonStopHaryana pic.twitter.com/w9Etj6Trbr
— Haryana BJP (@BJP4Haryana) October 17, 2024