ਬੀਬੀ ਕਿਰਨਜੀਤ ਕੌਰ ਆਏ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ : ਕਿਹਾ ਸ਼ਰੋਮਣੀ ਕਮੇਟੀ ਨਾ-ਮਨਜ਼ੂਰ ਕਰੇ ਗਿਆਨੀ ਜੀ ਦਾ ਅਸਤੀਫ਼ਾ
- ਵਲਟੋਹਾ ਦੀ ਬਿਆਨਬਾਜ਼ੀ ਨੂੰ ਦੱਸਿਆ ਬੁਰਛਾ-ਗਰਦੀ
ਗੁਰਪ੍ਰੀਤ ਸਿੰਘ ਮੰਡਿਅਣੀ
ਲੁਧਿਆਣਾ , 16 ਅਕਤੂਬਰ 2024 - ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਸਿੰਘ ਸਾਹਿਬ ਗਿਆਨੀ ਹਰਪਰੀਤ ਸਿੰਘ ਦਰਮਿਆਨ ਚੱਲ ਬਿਆਨਬਾਜ਼ੀ ਦੌਰਾਨ ਗਿਆਨੀ ਹਰਪਰੀਤ ਸਿੰਘ ਨੇ ਜੋ ਆਪਣੇ ਅਹੁਦੇ ਤੋਂ ਜੋ ਅਸਤੀਫ਼ਾ ਦਿੱਤਾ ਹੈ ਉਸ ਤੋਂ ਬਾਅਦ ਉੱਘੀ ਪੰਥਕ ਹਸਤੀ ਤੇ ਮੈਂਬਰ ਸ਼ਰੋਮਣੀ ਕਮੇਟੀ ਬੀਬਾ ਕਿਰਨਜੋਤ ਕੌਰ ਗਿਆਨੀ ਜੀ ਪਿੱਠ ਤੇ ਆ ਗਏ ਹਨ।ਉਹਨਾਂ ਨੇ ਸ਼ਰੋਮਣੀ ਕਮੇਟੀ ਦੀ ਐਗਜੈਕਟਿਵ ਨੂੰ ਇਹ ਅਸਤੀਫ਼ਾ ਨਾ-ਮਨਜ਼ੂਰ ਕਰਨ ਦੀ ਅਪੀਲ ਕੀਤੀ ਹੈ। ਆਪਣੇ ਫੇਸਬੁੱਕ ਅਕਾਊਂਟ ਤੋਂ ਬੀਬੀ ਕਿਰਨਜੋਤ ਕੌਰ ਆਪਣਾ ਹੇਠ ਲਿਖਿਆ ਬਿਆਨ ਨਸ਼ਰ ਕੀਤਾ ਹੈ ।
“ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕੀਆਂ ਦੇਣ ਤੇ ਨੀਚਤਾ ਦੀ ਹੱਦਾਂ ਪਾਰ ਕਰਨ ਦੇ ਮਸਲੇ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਟਹਿਰੇ ਵਿਚ ਖੜਾ ਕਰ ਦਿੱਤਾ ਹੈ। ਕੀ ਐਡਵੋਕੇਟ ਧਾਮੀ ਤੇ ਉਸ ਦੀ ਅੰਤਰਿੰਗ ਕਮੇਟੀ ਵਿਚ ਜੁਰਅਤ ਹੈ ਕਿ ਜਥੇਦਾਰ ਜੀ ਦੇ ਨਾਲ ਖੜੇ ਹੋਣ ਤੇ ਅਸਤੀਫਾ ਨਾ ਮਨਜ਼ੂਰ ਕਰਕੇ ਬਾਦਲ ਟ੍ਰੋਲ ਫੌਜ ਦੀ ਕਾਰਵਾਈ ਦਾ ਨੋਟਿਸ ਲੈਣ ? ਬੁਰਛਾਗਰਦੀ ਨੇ ਪਹਿਲੇ ਵੀ ਕੌਮ ਦਾ ਨੁਕਸਾਨ ਕੀਤਾ ਹੈ ਅਤੇ ਹੁਣ ਇਹ ਗੁੰਡਾਗਰਦੀ ਵੀ ਜ਼ਮਾਨਤ-ਜ਼ਬਤ ਪਾਰਟੀ ਨੂੰ ਦਫਨ ਕਰ ਦੇਵੇਗੀ। ਮੈਂ, ਬਤੋਰ ਸ਼੍ਰੋਮਣੀ ਕਮੇਟੀ ਮੈਂਬਰ, ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਕਰਨ ਦਾ ਵਿਰੋਧ ਕਰਦੀ ਹਾਂ।”