ਮੋਟਰਸਾਈਕਲ ਚੋਰੀ ਕਰਦਾ ਹੋਇਆ ਚੋਰ ਆਇਆ ਕਾਬੂ: ਲੋਕਾਂ ਨੇ ਚਾੜ੍ਹਿਆ ਕੁਟਾਪਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 20 ਨਵੰਬਰ 2024 - ਪੰਜਾਬ ਵਿੱਚ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਅੰਮ੍ਰਿਤਸਰ ਦੇ ਵਿੱਚ ਜਿਆਦਾਤਰ ਮੋਟਰਸਾਈਕਲ ਅਤੇ ਸਕੂਟੀਆਂ ਚੋਰੀ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਅੱਜ ਅੰਮ੍ਰਿਤਸਰ ਦੇ ਲਾਰਸ ਰੋਡ ਦੇ ਨਜ਼ਦੀਕ ਇੱਕ ਚੋਰ ਜਦੋਂ ਮੋਟਰਸਾਈਕਲ ਚੋਰੀ ਕਰ ਰਿਹਾ ਸੀ ਉਸ ਵੇਲੇ ਕੁਝ ਅਗਿਆਨ ਵਿਅਕਤੀਆਂ ਵੱਲੋਂ ਉਹਨਾਂ ਨੂੰ ਦਬੋਚ ਲਿੱਤਾ ਗਿਆ ਅਤੇ ਉਹਨਾਂ ਦਾ ਜੰਮ ਕੇ ਕਟਾਪਾ ਲਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲਿਸ ਵੱਲੋਂ ਚੋਰਾਂ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਚੋਰਾਂ ਨੂੰ ਕੁੱਟਣ ਨੂੰ ਲੈ ਕੇ ਆਮ ਲੋਕਾਂ ਤੇ ਵੀ ਬਰਸਦੇ ਹੋਏ ਨਜ਼ਰ ਆਏ।
ਪੰਜਾਬ ਵਿੱਚ ਲੁੱਟਖੋਰ ਦੀਆਂ ਵਾਰਦਾਤਾਂ ਜਿੱਥੇ ਵੱਧਦੀਆਂ ਜਾ ਰਹੀਆਂ ਹਨ ਉਥੇ ਹੀ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਵੀ ਲਗਾਤਾਰ ਵੱਧ ਰਹੀਆਂ ਹਨ ਅਤੇ ਕਈ ਸੀਸੀ ਟੀਵੀ ਵੀ ਸਾਹਮਣੇ ਆਉਂਦੀਆਂ ਹਨ ਜਿਸ ਵਿੱਚ ਕੁਝ ਹੀ ਸੈਕਿੰਡਾਂ ਦੇ ਵਿੱਚ ਚੋਰ ਮੋਟਰਸਾਈਕਲ ਚੋਰੀ ਕਰ ਫਰਾਰ ਹੋ ਜਾਂਦੇ ਹਨ ਅਤੇ ਇਹ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਰੋਡ ਦਾ ਜਿੱਥੇ ਚੋਰਾਂ ਵੱਲੋਂ ਜਦੋਂ ਇੱਕ ਮੋਟਰਸਾਈਕਲ ਦੇ ਉੱਤੇ ਹੱਥ ਸਾਫ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਆਮ ਪਬਲਿਕ ਵੱਲੋਂ ਉਹਨਾਂ ਨੂੰ ਫੜ ਉਹਨਾਂ ਦਾ ਕਟਾਪਾ ਲਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਬਲਿਕ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਸ਼ੱਕ ਪਿਆ ਕਿ ਇਹ ਵਿਅਕਤੀ ਮੋਟਰਸਾਈਕਲ ਚੋਰੀ ਕਰ ਰਿਹਾ ਹੈ ਅਤੇ ਉਹਨਾਂ ਦਾ ਪਹਿਲਾ ਵੀ ਇਸੇ ਜਗ੍ਹਾ ਤੋਂ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਉਹਨਾਂ ਨੇ ਕਿਹਾ ਕਿ ਇਹ ਲੋਕ ਪਿੰਡਾਂ ਚੋਂ ਆ ਕੇ ਇਥੇ ਲੁੱਟ ਤੇ ਕਸੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਹਨ ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਅਸੀਂ ਇਹਨਾਂ ਮੋਟਰਸਾਈਕਲ ਚੋਰਾਂ ਨੂੰ ਹੁਣ ਦਬੋਚ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅਧਿਕਾਰੀ ਇਹਨਾਂ ਦੇ ਖਿਲਾਫ ਕੀ ਕਾਰਵਾਈ ਕਰਦੇ ਹਨ।
ਇਹ ਤੇ ਦੱਸਣ ਯੋਗ ਹੈ ਕਿ ਅੰਮ੍ਰਿਤਸਰ ਦੇ ਵਿੱਚ ਰੋਜਾਨਾ ਹੀ ਬਹੁਤ ਸਾਰੇ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੁੰਦੀ ਹੈ ਉਥੇ ਹੀ ਕਈ ਪੁਲਿਸ ਅਧਿਕਾਰੀ ਮੋਟਰਸਾਈਕਲ ਚੋਰਾਂ ਨੂੰ ਗ੍ਰਫਤਾਰ ਕਰ ਉਹਨਾਂ ਨੂੰ ਸਲਾਹਕਾ ਪਿੱਛੇ ਭੇਜ ਦਿੰਦੇ ਹਨ ਲੇਕਿਨ ਕਈ ਚੋਰ ਜੋ ਕਿ ਪਿੰਡਾਂ ਚੋਂ ਸ਼ਹਿਰ ਵਾਲ ਚੋਰੀ ਕਰਨ ਵਾਸਤੇ ਆਉਂਦੇ ਹਨ ਉਹ ਉਹਨਾਂ ਦੇ ਹੱਥੋਂ ਨਿਕਲ ਜਾਂਦੇ ਹਨ ਇਸੇ ਤਰ੍ਹਾਂ ਦਾ ਹੀ ਇਹ ਮਾਮਲਾ ਸੀ ਜਦੋਂ ਇਨ ਚੋਰਾਂ ਵੱਲੋਂ ਮੋਟਰਸਾਈਕਲ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਤੇ ਆਮ ਲੋਕਾਂ ਵੱਲੋਂ ਜੰਮ ਕੇ ਕਟਾਪਾ ਵੀ ਲਾਇਆ ਗਿਆ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਹਨਾਂ ਚੋਰਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਹਨਾਂ ਤੋਂ ਕਿੰਨੇ ਕੁ ਹੋਰ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਜਾਂਦੇ ਹਨ।