ਸੁਖਵਿੰਦਰ ਸਿੰਘ ਬਿੰਦਰਾ ਨੇ ਕੇਂਦਰੀ ਮੰਤਰੀ ਡਾ: ਵਰਿੰਦਰ ਕੁਮਾਰ ਨਾਲ ਕੀਤੀ ਮੁਲਾਕਾਤ
*ਪੰਜਾਬ ਨਾਲ ਸਬੰਧਤ ਮਸਲਿਆਂ 'ਤੇ ਉਚੇਚੇ ਤੌਰ 'ਤੇ ਹੋਈ ਚਰਚਾ*
ਲੁਧਿਆਣਾ/ਨਵੀਂ ਦਿੱਲੀ: 21 ਨਵੰਬਰ 2024 (): ਕੱਲ੍ਹ ਨਵੀਂ ਦਿੱਲੀ ਵਿਖੇ ਸੁਖਵਿੰਦਰ ਸਿੰਘ ਬਿੰਦਰਾ, ਰਾਸ਼ਟਰੀ ਮੈਂਬਰ (ਐਨ.ਆਈ.ਐਸ.ਡੀ.), ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ (ਭਾਰਤ ਸਰਕਾਰ), ਸਾਬਕਾ ਚੇਅਰਮੈਨ ਯੁਵਕ ਵਿਕਾਸ ਵਿਭਾਗ (ਪੰਜਾਬ ਸਰਕਾਰ), ਨੇ ਡਾ. ਵਰਿੰਦਰ ਕੁਮਾਰ, ਮਾਨਯੋਗ ਕੇਂਦਰੀ ਸਮਾਜਿਕ ਨਿਆਂ ਮੰਤਰੀ (ਭਾਰਤ ਸਰਕਾਰ) ਨਾਲ ਸ਼ਾਸਤਰੀ ਭਵਨ, ਨਵੀਂ ਦਿੱਲੀ ਵਿਖੇ ਨਿੱਘੀ ਮੁਲਾਕਾਤ ਕੀਤੀ। ਸੁਖਵਿੰਦਰ ਸਿੰਘ ਬਿੰਦਰਾ ਨੇ ਡਾ: ਵਰਿੰਦਰ ਕੁਮਾਰ ਦਾ ਉਚੇਚੇ ਤੌਰ 'ਤੇ ਪੰਜਾਬ ਨਾਲ ਸਬੰਧਤ ਮੁੱਦਿਆਂ 'ਤੇ ਵਿਚਾਰ ਕਰਨ ਦਾ ਮੌਕਾ ਦੇਣ 'ਤੇ ਧੰਨਵਾਦ ਕੀਤਾ |
ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਦੇ ਮਸਲਿਆਂ ਦੀ ਉੱਚ ਪੱਧਰ 'ਤੇ ਸਾਰਥਕ ਚਰਚਾ ਉਸਾਰੂ ਨਤੀਜੇ ਦੇਵੇਗੀ। ਬਿੰਦਰਾ ਨੇ ਪੰਜਾਬ ਦੇ ਮੁੱਦਿਆ ਤੇ ਤੁਰੰਤ ਧਿਆਨ ਦੇਣ ਅਤੇ ਸਮਰਥਨ ਦੇਣ ਲਈ ਮੰਤਰੀ ਦਾ ਧੰਨਵਾਦ ਕੀਤਾ।
ਬਿੰਦਰਾ ਨੇ ਕਿਹਾ ਕਿ ਨੌਜਵਾਨ ਅਤੇ ਘੱਟ ਗਿਣਤੀ ਵਰਗ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਅ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਵਿਕਾਸ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਜਾਣਗੀਆਂ ਅਤੇ ਉਨ੍ਹਾਂ ਲਈ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਜਾਵੇਗਾ। ਬਿੰਦਰਾ ਨੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਡਾ. ਵਰਿੰਦਰ ਕੁਮਾਰ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ।