ਪਸ਼ੂ ਹਸਪਤਾਲ ਘੋਹ (ਪਠਾਨਕੋਟ) ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ
ਪਠਾਨਕੋਟ 21 ਨਵੰਬਰ 2024- ਅੱਜ ਖੇਤੀਬਾੜੀ ਅਤੇ ਪਸ਼ੂ ਪਾਲਣ ਵਿਭਾਗ ਦੇ ਮਾਣਯੋਗ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡਿਆ ਦੀ ਯੋਗ ਅਗਵਾਈ ਹੇਠ ਅਤੇ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਵਿਭਾਗ ਪੰਜਾਬ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾਕਟਰ ਗੁਰਸ਼ਰਨ ਜੀਤ ਸਿੰਘ ਬੇਦੀ ਅਤੇ ਡਿਪਟੀ ਡਾਇਰੈਕਟਰ ਪਠਾਨਕੋਟ ਡਾਕਟਰ ਮੁਕੇਸ਼ ਕੁਮਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਸ਼ੂ ਹਸਪਤਾਲ ਘੋਹ ਵਿਖੇ ਵੈਟਨਰੀ ਅਫ਼ਸਰ ਘੋਹ ਵੱਲੋਂ ਇਕ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਇਲਾਕੇ ਦੇ 100 ਤੋਂ ਵੱਧ ਪਸ਼ੂ ਪਾਲਕਾਂ ਨੂੰ ਸਰਦੀਆਂ ਦੇ ਮੌਸਮ ਵਿੱਚ ਪਸ਼ੂਆਂ ਦੇ ਰੱਖ ਰਖਾਅ ਦੀ ਜਾਣਕਾਰੀ ਦਿੱਤੀ ਗਈ ਤੇ ਪਸ਼ੂ ਪਾਲਕਾਂ ਨੂੰ ਮਿਨਰਲ ਪਾਉਡਰ ਅਤੇ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਦੀ ਦਵਾਈ ਦਿੱਤੀ। ਇਸ ਮੌਕੇ ਤੇ ਸੀਨੀਅਰ ਵੈਟਨਰੀ ਅਫ਼ਸਰ ਪਠਾਨਕੋਟ ਨੇ ਡਾਕਟਰ ਵਿਜੇ ਕੁਮਾਰ ਨੇ ਪਸ਼ੂ ਪਾਲਕਾਂ ਨੂੰ ਵਿਭਾਗੀ ਸਕੀਮਾਂ ਜਿਵੇਂ ਕਿਸਾਨ ਕਰੈਡਿਟ ਕਾਰਡ, ਮੂੰਹ ਖੁਰ ਵੈਕਸੀਨੇਸਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਪਸ਼ੂ ਪਾਲਕ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦੇ ਧੰਦੇ ਨੂੰ ਅਪਨਾਉਣ ਜੋ ਕਿ ਇਕ ਮੁਨਾਫੇ ਵੰਡ ਧੰਦਾ ਹੈ ਜਿਸ ਨਾਲ ਪਸੂ ਪਾਲਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਮੌਕੇ ਤੇ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਠਾਨਕੋਟ ਡਾਕਟਰ ਹਰਦੀਪ ਸਿੰਘ ਅਤੇ ਡਾਕਟਰ ਨਰਿੰਦਰ ਕੁਮਾਰ ਤੋਂ ਇਲਾਵਾ ਪਸ਼ੂ ਪਾਲਕ ਉਤਮ ਸਿੰਘ,ਰਾਜ ਕਿਰਨ ਰਿਸ਼ੂ ਪਠਾਨੀਆ,ਚਮਨ ਸਿੰਘ,ਮੋਹਨ ਸਿੰਘ,ਅਜੇ ਕੁਮਾਰ,ਹਰੀ ਗੋਪਾਲ ਸਰਪੰਚ ਰਘੂਨਾਥ ਨਗਰ, ਸਾਬਕਾ ਸਰਪੰਚ ਡੱਡਵਾਂ ਸੈਣੀ ਜਰਿਆਲ, ਜਸਵੰਤ ਸਿੰਘ ਕਾਨਪੁਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਸ਼ੂ ਪਾਲਕ ਹਾਜ਼ਰ ਸਨ।