ਰੋਬੋਟਿਕ ਸਰਜਰੀ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ : ਪ੍ਰੋਫੈਸਰ (ਡਾਕਟਰ) ਪਵਨਿੰਦਰ ਲਾਲ
- ਪਾਰਕ ਗ੍ਰਾਸੀਅਨ ਹਸਪਤਾਲ ਵਲੋਂ ਇੰਸਟੀਚਿਊਟ ਆਈਐਮਏਆਰਐਸ ਦੀ ਸ਼ੁਰੂਆਤ
- ਵਿਸ਼ਵ ਪ੍ਰਸਿੱਧ ਪ੍ਰੋਫੈਸਰ (ਡਾਕਟਰ) ਪਵਨਿੰਦਰ ਲਾਲ ਆਈਐਮਏਆਰਐਸ ਦੇ ਚੇਅਰਮੈਨ ਨਿਯੁਕਤ
ਮੋਹਾਲੀ, 21 ਨਵੰਬਰ 2024 - ਰੋਬੋਟਿਕ ਸਰਜਰੀ ਜਟਿਲ ਬਿਮਾਰੀਆਂ ਦੇ ਇਲਾਜ ਵਿੱਚ ਇਨਕਲਾਬੀ ਤਬਦੀਲੀ ਦੇ ਤੌਰ 'ਤੇ ਸਾਹਮਣੇ ਆ ਰਹੀ ਹੈ। ਇਹ ਤਕਨੀਕ ਉੱਚ ਪੱਧਰੀ ਕੈਂਸਰ ਅਤੇ ਹੋਰ ਗੰਭੀਰ ਰੋਗਾਂ ਨਾਲ ਜੂਝ ਰਹੇ ਮਰੀਜ਼ਾਂ ਲਈ ਇੱਕ ਨਵੀਂ ਆਸ ਦੇ ਤੌਰ 'ਤੇ ਸਾਬਤ ਹੋ ਰਹੀ ਹੈ। ਪ੍ਰਸਿੱਧ ਰੋਬੋਟਿਕ ਸਰਜਨ ਅਤੇ ਪਾਰਕ ਗਰੇਸ਼ੀਅਨ ਹਸਪਤਾਲ ਵਿੱਚ ਨਵੇਂ ਸ਼ੁਰੂ ਹੋਏ ਆਈਐਮਏਆਰਐਸ (ਇੰਸਟੀਚਿਊਟ ਆਫ ਮਿਨੀਮਲ ਐਕਸੇਸ, ਐਡਵਾਂਸ ਸਰਜੀਕਲ ਸਾਇੰਸ ਅਤੇ ਰੋਬੋਟਿਕ ਸਰਜਰੀ) ਦੇ ਚੇਅਰਮੈਨ ਪ੍ਰੋ. (ਡਾ.) ਪਵਨਿੰਦਰ ਲਾਲ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਜਾਹਿਰ ਕੀਤੀ।
ਡਾ. ਲਾਲ, ਜੋ ਕਿ ਸਰਜੀਕਲ ਓਂਕੋਲੋਜੀ, ਲੈਪਰੋਸਕੋਪਿਕ ਅਤੇ ਗੈਸਟ੍ਰੋਇੰਟੈਸਟਾਈਨਲ ਸਰਜਰੀ ਦੇ ਮਾਹਿਰ ਹਨ, ਨੇ ਦੱਸਿਆ ਕਿ ਰੋਬੋਟਿਕ ਸਰਜਰੀ ਮਰੀਜ਼ਾਂ ਲਈ ਕਈ ਲਾਭ ਪ੍ਰਦਾਨ ਕਰਦੀ ਹੈ। “ਰੋਬੋਟਿਕ ਸਰਜਰੀ ਵਿੱਚ ਛੋਟੇ ਕੱਟ ਹੁੰਦੇ ਹਨ, ਜਿਸ ਕਾਰਨ ਖੂਨ ਦਾ ਘਾਟਾ ਘੱਟ ਹੁੰਦਾ ਹੈ, ਦਰਦ ਘੱਟ ਹੁੰਦਾ ਹੈ ਅਤੇ ਇਨਫੈਕਸ਼ਨ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਇਸ ਤਕਨੀਕ ਨਾਲ ਮਰੀਜ਼ ਦਾ ਰਿਕਵਰੀ ਸਮਾਂ ਤੇਜ਼ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਰੋਬੋਟਿਕ ਬਾਂਹਾਂ, ਜੋ 360 ਡਿਗਰੀ ਤੱਕ ਹਿਲਣ-ਜੁਲਣ ਦੇ ਯੋਗ ਹਨ, ਮਰੀਜ਼ ਦੇ ਸ਼ਰੀਰ ਦੇ ਉਹ ਹਿੱਸੇ ਤੱਕ ਪਹੁੰਚਣ ਦੇ ਸਮਰਥ ਹਨ ਜਿੱਥੇ ਹੱਥਾਂ ਨਾਲ ਪਹੁੰਚਣਾ ਮੁਸ਼ਕਲ ਹੁੰਦਾ ਹੈ। ਸਰਜਰੀ ਦੌਰਾਨ 3ਡੀ ਕੈਮਰੇ ਦੀ ਵਰਤੋਂ ਨਾਲ ਪ੍ਰੋਸੀਜ਼ਰ ਨੂੰ ਹੋਰ ਵੀ ਸਟੀਕ ਬਣਾਇਆ ਜਾ ਸਕਦਾ ਹੈ। ਰੋਬੋਟਿਕ ਸਰਜਰੀ ਗੈਸਟ੍ਰੋਇੰਟੈਸਟਾਈਨਲ ਕੈਂਸਰ, ਗੰਭੀਰ ਗਾਇਨੀਕੋਲੋਜੀਕਲ ਰੋਗ, ਗੁਰਦੇ ਅਤੇ ਪ੍ਰੋਸਟੇਟ ਕੈਂਸਰ, ਅਤੇ ਈਐਨਟੀ ਰੋਗਾਂ ਨਾਲ ਗ੍ਰਸਤ ਮਰੀਜਾਂ ਲਈ ਵਰਦਾਨ ਦੀ ਤਰ੍ਹਾਂ ਸਾਬਿਤ ਹੋ ਰਹੀ ਹੈ।
ਪ੍ਰੋ. ਲਾਲ, ਜੋ ਕਿ 2016 ਵਿੱਚ ਡਾ. ਬੀ.ਸੀ. ਰਾਏ ਨੇਸ਼ਨਲ ਅਵਾਰਡ ਅਤੇ 2021 ਵਿੱਚ ਸਰਦਾਰ ਵੱਲਭ ਭਾਈ ਪਟੇਲ ਅਵਾਰਡ ਨਾਲ ਸਨਮਾਨਿਤ ਹੋਏ, ਨੂੰ ਭਾਰਤ ਵਿੱਚ ਰੋਬੋਟਿਕ ਅਤੇ ਮਿਨੀਮਲ ਐਕਸੇਸ ਸਰਜਰੀ ਦਾ ਪਾਈਨੀਆਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਪਹਿਲਾਂ ਦਿੱਲੀ ਦੇ ਮੌਲਾਨਾ ਆਜ਼ਾਦ ਮੈਡਿਕਲ ਕਾਲਜ ਅਤੇ ਲੋਕ ਨਾਯਕ ਹਸਪਤਾਲ ਵਿੱਚ ਸਰਜਰੀ ਦੇ ਮੁਖੀ ਅਤੇ ਮਿਨੀਮਲ ਐਕਸੇਸ ਸਰਜਰੀ ਵਿਭਾਗ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਈਆਂ।