"ਮਾਨਸਿਕ ਸਿਹਤ ਦੀ ਤੰਦਰੁਸਤੀ , ਇੱਕ ਮੌਲਿਕ ਲੌੜ" ਵਿਸ਼ੇ ਉੱਤੇ ਸੈਮੀਨਾਰ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 22 ਨਵੰਬਰ ,2024
ਸਰਕਾਰੀ ਕਾਲਜ ਮਹੈਣ , ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਉਤੇ ਪ੍ਰਿੰਸੀਪਲ ਵਨੀਤਾ ਆਨੰਦ ਦੀ ਅਗਵਾਈ ਵਿਚ ਮਾਨਸਿਕ ਸਿਹਤ ਦੀ ਤੰਦਰੁਸਤੀ , ਇੱਕ ਮੌਲਿਕ ਲੌੜ ਦੇ ਵਿਸ਼ੇ ਉੱਤੇ ਸੈਮੀਨਾਰ ਕਰਵਾਈਆ ਗਿਆ। ਪ੍ਰੋ ; ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਬੀ.ਏ ਭਾਗ ਦੂਜਾ ਦੇ ਵਿਦਿਆਰਥੀ ਅਮਨਦੀਪ ਸਿੰਘ ਅਤੇ ਬੀ.ਏ ਭਾਗ ਪਹਿਲਾ ਦੇ ਜਸਕਰਨ ਸਿੰਘ ਨੇ ਕਿਹਾ ਕਿ ਅਜੌਕੇ ਸਮੇਂ ਦੀ ਤੇਜ ਰਫੁਤਾਰ ਜਿੰਦਗੀ ਵਿੱਚ ਮਨੁੱਖ ਲਈ ਮਾਨਸਿਕ ਸਿਹਤ ਦੀ ਤੰਦਰੁਸਤੀ ਇੱਕ ਮੌਲਿਕ ਲੌੜ ਹੈ । ਮਾਨਸਿਕ ਸਿਹਤ ਦੀ ਤੰਦਰੁਸਤੀ ਦੀ ਘਾਟ ਕਾਰਨ ਨਸ਼ੇ ,ਕਤਲ, ਸੜਕ ਦੁਰਘਟਨਾਵਾਂ ਅਤੇ ਆਤਮ ਹੱਤਿਆ ਦੇ ਗ੍ਰਾਫ ਵੱਧ ਰਹੇ ਹਨ। ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਹਰੇਕ ਮਨੁੱਖ ਨੂੰ ਰੋਜਾਨਾ ਸੈਰ , ਕਸਰਤ ਅਤੇ ਤਣਾਅ ਘਟਾਉਣ ਲਈ ਯੋਗਾ ਕਰਨਾ ਚਾਹੀਦਾ ਹੈ । ਚੰਗੀ ਮਾਨਸਿਕ ਸਿਹਤ ਲਈ ਦਿਲ ਦੀ ਧੜਕਨ 80 ਬੀਟ ਪ੍ਰਤੀ ਮਿੰਟ, ਕਮਰ ਦਾ ਪੱਧਰ 80 ਸੈਂਟੀਮੀਟਰ , ਐਚ.ਡੀ.ਐਲ ਕੋਲੇਸਟ੍ਰੋਲ ਦਾ ਪੱਧਰ 80 ਅਤੇ ਕੁੱਲ ਕੋਲੇਸਟ੍ਰੋਲ ਦਾ ਪੱਧਰ 80 mg 2 ਹੋਣਾ ਚਾਹੀਦਾ ਹੈ । ਦੂਜੇ ਸਥਾਨ ਤੇ ਆਉਣ ਵਾਲੀ ਬੀ . ਏ ਭਾਗ ਦੂਜਾ ਦੀ ਨਾਜ਼ੀਆ ਅਤੇ ਜਯੋਤੀ ਨੇ ਕਿਹਾ ਕਿ ਭੋਜਨ ਵਿਚ ਹਰੀਆਂ ਅਤੇ ਪੱਤੇਦਾਰ ਸ਼ਬਜੀਆਂ , ਦਾਲਾਂ ਤੇ ਮੌਸਮੀ ਫਲਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਮਿਠਾਈਆਂ , ਡਿੱਬਾ ਬੰਦ ਅਤੇ ਤਲੀਆਂ ਹੋਈਆਂ ਭੋਜਨ ਖਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਤੀਜੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਤੀਜਾ ਦੀ ਕੰਚਨ ਰਾਣੀ ਅਤੇ ਬੀ. ਏ ਭਾਗ ਪਹਿਲਾ ਦੀ ਸ਼ਿਖਾ ਰਾਣੀ ਨੇ ਕਿਹਾ ਕਿ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਸਰਾਬ, ਤੰਬਾਕੂ, ਸਿਗਰਟ ਅਤੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮਾਨਸਿਕ ਸਿਹਤ ਦੀ ਘਾਟ ਕਾਰਨ ਦੇਸ਼ ਭਰ 'ਚ ਸੰਨ 2016 ਤੋਂ ਲੈ ਕੇ 2021 ਵਿਦਿਆਰਥੀ ਵਰਗ ਦੁਆਰਾ ਕੀਤੀਆਂ ਗਈਆਂ ਆਤਮ ਹੱਤਿਆਵਾਂ ਵਿਚ 38 ਫੀਸਦੀ ਵਾਧਾ ਹੋਇਆ ਹੈ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਪ੍ਰੋ:ਬੋਬੀ , ਪ੍ਰੋ: ਅਮਿਤ ਕੁਮਾਰ ਯਾਦਵ,ਪ੍ਰੋ: ਸਰਨਦੀਪ ਅਤੇ ਪ੍ਰੋ: ਬਲਜਿੰਦਰ ਸਿੰਘ ਦੀ ਭੂਮਿਕਾ ਅਹਿਮ ਰਹੀ।