"ਖੇਡਾਂ ਵਤਨ ਪੰਜਾਬ ਦੀਆਂ 2024" : ਰਾਜ ਪੱਧਰੀ ਹੈਂਡਬਾਲ ਮੁਕਾਬਲੇ ਅਮਿੱਟ ਛਾਪ ਛੱਡਦੇ ਸਮਾਪਤ ਹੋਏ
ਰੂਪਨਗਰ, 22 ਨਵੰਬਰ: "ਖੇਡਾਂ ਵਤਨ ਪੰਜਾਬ ਦੀਆਂ 2024" ਸੀਜ਼ਨ-3 ਤਹਿਤ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੇ ਹੈਂਡਬਾਲ ਦੇ ਰਾਜ ਪੱਧਰੀ ਮੁਕਾਬਲਿਆਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਨੇ ਦੱਸਿਆ ਕਿ ਕੱਲ ਬੀਤੇ ਦਿਨੀ ਲੜਕਿਆਂ ਦੇ ਮੁਕਾਬਲੇ ਸਮਾਪਤ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਚੱਲੇ ਹੈਂਡਬਾਲ ਦੇ ਰਾਜ ਪੱਧਰੀ ਮੁਕਾਬਲਿਆਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਰਾਜ ਪੱਧਰੀ ਹੈਂਡਬਾਲ ਮੁਕਾਬਲੇ ਦੇ ਅੰਡਰ 21 ਲੜਕਿਆਂ ਦੇ ਪਹਿਲੇ ਮੈਚ ਵਿੱਚ ਸੰਗਰੂਰ ਨੇ ਪਠਾਨਕੋਟ ਨੂੰ ਹਰਾਇਆ, ਦੂਸਰੇ ਮੈਚ ਵਿੱਚ ਪਟਿਆਲਾ ਨੇ ਕਪੂਰਥਲਾ ਨੂੰ, ਤੀਸਰੇ ਮੈਚ ਵਿੱਚ ਅੰਮ੍ਰਿਤਸਰ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ, ਚੌਥੀ ਮੈਚ ਵਿੱਚ ਮੋਹਾਲੀ ਨੇ ਫਾਜ਼ਿਲਕਾ ਨੂੰ, ਪੰਜਵੇਂ ਮੈਚ ਵਿੱਚ ਜਲੰਧਰ ਨੇ ਫਿਰੋਜ਼ਪੁਰ ਨੂੰ, ਛੇਵੀਂ ਮੈਚ ਵਿੱਚ ਹੁਸ਼ਿਆਰਪੁਰ ਨੇ ਬਠਿੰਡਾ ਨੂੰ, ਸੱਤਵੇਂ ਮੈਚ ਵਿੱਚ ਲੁਧਿਆਣਾ ਨੇ ਫਰੀਦਕੋਟ ਨੂੰ, ਅੱਠਵੇਂ ਮੈਚ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਬਰਨਾਲਾ ਨੂੰ, ਨੌਵੇਂ ਮੈਚ ਵਿੱਚ ਰੂਪਨਗਰ ਨੇ ਸੰਗਰੂਰ ਨੂੰ ਹਰਾਇਆ।
ਉਨਾਂ ਦੱਸਿਆ ਕਿ ਕੁਆਟਰ ਫਾਈਨਲ ਦੇ ਮੈਚ ਵਿੱਚ ਜਲੰਧਰ ਨੇ ਰੂਪਨਗਰ ਨੂੰ, ਮੋਹਾਲੀ ਨੇ ਲੁਧਿਆਣੇ ਨੂੰ ਸ੍ਰੀ ਅੰਮ੍ਰਿਤਸਰ ਨੇ ਹੁਸ਼ਿਆਰਪੁਰ ਨੂੰ ਅਤੇ ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੈਮੀ ਫਾਈਨਲ ਵਿੱਚ ਜਲੰਧਰ, ਮੋਹਾਲੀ, ਸ੍ਰੀ ਅੰਮ੍ਰਿਤਸਰ ਅਤੇ ਪਟਿਆਲਾ ਵਿਚਕਾਰ ਖੇਡੇ ਗਏ ਮੈਚਾਂ ਵਿੱਚ ਮੋਹਾਲੀ ਨੇ ਜਲੰਧਰ ਨੂੰ, ਪਟਿਆਲਾ ਨੇ ਅੰਮ੍ਰਿਤਸਰ ਨੂੰ ਹਰਿਆ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਦੇ ਮੁਕਾਬਲੇ ਵਿੱਚ ਪਟਿਆਲਾ ਨੇ ਮੋਹਾਲੀ ਨੂੰ ਹਰਾਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸ੍ਰੀ ਅੰਮ੍ਰਿਤਸਰ ਨੇ ਜਲੰਧਰ ਨੂੰ ਹਰਾਕੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਪ੍ਰਕਾਰ ਪਟਿਆਲਾ ਨੇ ਪਹਿਲਾ ਸਥਾਨ, ਮੋਹਾਲੀ ਨੇ ਦੂਸਰਾ ਸਥਾਨ ਅਤੇ ਸ੍ਰੀ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਜਿਲਾ ਖੇਡ ਅਫਸਰ ਨੇ ਦੱਸਿਆ ਕਿ ਅੰਡਰ 21 ਤੋਂ 30 ਸਾਲਾ ਲੜਕਿਆਂ ਦੇ ਹੈਂਡਬਾਲ ਮੁਕਾਬਲੇ ਵਿੱਚ ਪਹਿਲਾ ਮੈਚ ਮੋਹਾਲੀ ਨੇ ਮੋਗੇ ਨੂੰ ਹਰਾਇਆ, ਦੂਸਰੇ ਮੈਚ ਵਿੱਚ ਰੂਪਨਗਰ ਨੇ ਐਸਬੀਐਸ ਨਗਰ ਨੂੰ, ਤੀਸਰੇ ਮੈਚ ਵਿੱਚ ਫਾਜਿਲਕਾ ਨੇ ਅੰਮ੍ਰਿਤਸਰ ਨੂੰ, ਚੌਥੇ ਮੈਚ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਬਠਿੰਡੇ ਨੂੰ, ਅਤੇ ਪੰਜਵੇਂ ਮੈਚ ਵਿੱਚ ਫਰੀਦਕੋਟ ਨੇ ਸੰਗਰੂਰ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਕੁਆਰਟਰ ਫਾਈਨਲ ਵਿੱਚ ਮੋਹਾਲੀ ਨੇ ਜਲੰਧਰ ਨੂੰ ਹਰਾਇਆ, ਰੂਪਨਗਰ ਨੇ ਫਰੀਦਕੋਟ ਨੂੰ ਹਰਾਇਆ, ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾਇਆ ਅਤੇ ਲੁਧਿਆਣਾ ਨੇ ਫਾਜ਼ਿਲਕਾ ਨੂੰ ਹਰਾਇਆ ਇਸ ਪ੍ਰਕਾਰ ਮੋਹਾਲੀ, ਰੂਪਨਗਰ, ਪਟਿਆਲਾ, ਅਤੇ ਲੁਧਿਆਣਾ ਸੈਮੀਫਾਈਨਲ ਵਿੱਚ ਪਹੁੰਚੇ।
ਸੈਮੀ ਫਾਈਨਲ ਦੇ ਮੁਕਾਬਲੇ ਵਿੱਚ ਮੋਹਾਲੀ ਨੇ ਰੂਪਨਗਰ ਨੂੰ ਹਰਾਇਆ ਅਤੇ ਪਟਿਆਲਾ ਨੇ ਲੁਧਿਆਣਾ ਨੂੰ ਹਰਾਇਆ ਅਤੇ ਮੋਹਾਲੀ ਅਤੇ ਪਟਿਆਲਾ ਫਾਈਨਲ ਵਿੱਚ ਪਹੁੰਚੇ। ਫਾਈਨਲ ਦੇ ਵਿੱਚ ਮੋਹਾਲੀ ਨੇ ਪਟਿਆਲਾ ਨੂੰ ਹਰਾਇਆ ਅਤੇ ਰੂਪਨਗਰ ਤੇ ਲੁਧਿਆਣਾ ਦੀਆਂ ਦੋਨੋਂ ਟੀਮਾਂ ਬਰਾਬਰ ਰਹੀਆਂ। ਇਸ ਪ੍ਰਕਾਰ ਮੋਹਾਲੀ ਪਹਿਲੇ ਸਥਾਨ ਤੇ, ਪਟਿਆਲਾ ਦੂਸਰੇ ਸਥਾਨ ਤੇ, ਰੂਪਨਗਰ ਤੇ ਤੇ ਪਟਿਆਲਾ ਦੋਨੋਂ ਤੀਸਰੇ ਸਥਾਨ ਤੇ ਰਹੀਆਂ।
ਸ. ਜਗਜੀਵਨ ਸਿੰਘ ਨੇ ਦੱਸਿਆ ਕਿ ਅੰਡਰ 31 ਤੋਂ 40 ਸਾਲਾ ਲੜਕਿਆਂ ਦੇ ਵਰਗ ਵਿੱਚ ਰੂਪਨਗਰ ਨੇ ਫਰੀਦਕੋਟ ਨੂੰ, ਬਠਿੰਡਾ ਨੇ ਫਿਰੋਜ਼ਪੁਰ ਨੂੰ, ਪਟਿਆਲਾ ਨੇ ਲੁਧਿਆਣੇ ਨੂੰ, ਹਰਾਇਆ ਅਤੇ ਮੁਕਤਸਰ ਸਾਹਿਬ ਨੂੰ ਬਾਏ ਮਿਲੀ। ਸੈਮੀ ਫਾਈਨਲ ਵਿੱਚ ਪਟਿਆਲਾ ਨੇ ਰੂਪਨਗਰ ਨੂੰ ਹਰਾਇਆ ਅਤੇ ਬਠਿੰਡਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾਇਆ। ਪਟਿਆਲਾ ਤੇ ਬਠਿੰਡਾ ਦੋਨੋਂ ਫਾਈਨਲ ਦੇ ਵਿੱਚ ਪਹੁੰਚੇ ਜਿਸ ਵਿੱਚ ਪਟਿਆਲਾ ਨੇ ਪਹਿਲਾ ਸਥਾਨ ਬਠਿੰਡਾ ਨੇ ਦੂਸਰਾ ਸਥਾਨ ਰੂਪਨਗਰ ਅਤੇ ਮੁਕਤਸਰ ਦੋਨੋਂ ਟੀਮਾਂ ਬਰਾਬਰ ਹੋਣ ਕਾਰਨ ਤੀਸਰੇ ਸਥਾਨ ਤੇ ਰਹੀਆਂ।
ਇਸ ਮੌਕੇ ਸ.ਬਲਜਿੰਦਰ ਸਿੰਘ, ਮਨਜਿੰਦਰ ਸਿੰਘ ਚੱਕਲ, ਹਰਿੰਦਰ ਕੌਰ ਹਾਕੀ ਕੋਚ, ਸਤਨਾਮ ਕੌਰ, ਨਵਨੀਤ ਕੌਰ, ਤਨਵੀਰ ਕੌਰ ਐਥ. ਕੋਚ, ਅਵਤਾਰ ਸਿੰਘ, ਅਵਤਾਰ ਸਿੰਘ (ਸੀ. ਸਹਾਇਕ), ਸੀਮਾ, ਪਰਵੇਸ਼ ਕੁਮਾਰ ਆਦਿ ਹਾਜ਼ਰ ਸਨ।