ਚੰਡੀਗੜ੍ਹ, 28 ਨਵੰਬਰ, 2016 : ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੇ ਅਹੁਦਿਆਂ ਨੂੰ ਲੈ ਕੇ ਦਿੱਤੇ ਜਾ ਰਹੇ ਗੈਰ ਰਸਮੀ ਬਿਆਨਾਂ ਦੇ ਮੱਦੇਨਜ਼ਰ ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਆਪਣੀ ਪਾਰਟੀ ਲਈ ਪ੍ਰਸਤਾਵਿਤ ਮੁੱਖ ਮੰਤਰੀ ਦੇ ਨਾਂਮ ਦੇ ਨਾਲ ਸਾਹਮਣੇ ਆਉਣ ਨੂੰ ਕਿਹਾ ਹੈ।
ਇਸ ਲੜੀ ਹੇਠ ਆਪ ਆਗੂ ਦੇ ਬਿਆਨਾਂ ਦੀਆਂ ਖ਼ਬਰਾਂ ਕਿ ਪਾਰਟੀ ਦਾ ਸੂਬੇ ਤੋਂ ਮੁੱਖ ਮੰਤਰੀ ਹੋਵੇਗਾ, 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੇਜਰੀਵਾਲ ਨੂੰ ਅਜਿਹੇ ਝੂਠੇ ਬਿਆਨਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰਨ ਲਈ ਕਿਹਾ ਹੈ।
ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੱਤਾ 'ਚ ਆਉਣ ਤੋਂ ਬਾਅਦ ਪੰਜਾਬੀ ਮੁੱਖ ਮੰਤਰੀ ਤੇ ਇਕ ਦਲਿਤ ਡਿਪਟੀ ਮੁੱਖ ਮੰਤਰੀ ਬਣਾਉਣ ਸਬੰਧੀ ਝੂਠੇ ਵਾਅਦਿਆਂ 'ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਸੂਬੇ ਦੀ ਸੱਤਾ 'ਚ ਆਉਣ ਦੀ ਵਿਅਰਥ ਉਮੀਦ ਦੇ ਮੱਦੇਨਜ਼ਰ ਪੰਜਾਬੀ ਜਾਂ ਦਲਿਤ ਆਗੂਆਂ ਦੀ ਗੱਲ ਤਾਂ ਦੂਰ ਦੀ ਹੈ, ਇਨ੍ਹਾਂ ਕੋਲ ਸਰਕਾਰ ਦੇ ਮੁੱਖ ਅਹੁਦਿਆਂ ਨੂੰ ਭਰਨ ਵਾਸਤੇ ਵੀ ਆਗੂ ਨਹੀਂ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਰਾਣਾ ਕੇ.ਪੀ ਸਿੰਘ, ਗੁਰਇਕਬਾਲ ਕੌਰ ਤੇ ਤਰਲੋਚਨ ਸਿੰਘ ਨੇ ਆਪ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰਨ ਵਾਸਤੇ ਕਿਹਾ ਹੈ, ਜਿਹੜੇ ਪਹਿਲਾਂ ਤੋਂ ਬਾਦਲ ਸ਼ਾਸਨ ਦੇ 10 ਸਾਲਾਂ ਦੇ ਬੋਝ ਹੇਠਾਂ ਦੱਬੇ ਹੋਏ ਹਨ। ਪੰਜਾਬ ਦੇ ਲੋਕ ਜਾਤੀਵਾਦੀ ਸਿਆਸਤ ਨਹੀਂ ਚਾਹੁੰਦੇ, ਸਗੋਂ ਉਹ ਸਿਹਤਮੰਦ ਤੇ ਇਮਾਨਦਾਰੀ ਸਿਆਸੀ ਪਾਰਟੀ ਚਾਹੁੰਦੇ ਹਨ, ਜਿਹੜੀ ਇਨ੍ਹਾਂ ਭਾਰੀ ਸੰਕਟ 'ਚ ਉਨ੍ਹਾਂ ਨਾਲ ਖੜ੍ਹੀ ਹੋ ਸਕੇ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਪਾਰਟੀ 'ਚ ਵੱਡੇ ਪੱਧਰ 'ਤੇ ਝਗੜਿਆ ਤੇ ਆਪ ਉਪਰ ਟਿਕਟਾ ਦੀ ਵਿਕ੍ਰੀ ਸਬੰਧੀ ਲੱਗ ਰਹੇ ਦੋਸ਼ਾਂ ਦੇ ਮੱਦੇਨਜ਼ਰ ਕੇਜਰੀਵਾਲ ਨੂੰ ਆਪਣੇ ਵਿਅਸਤ ਸ਼ਡਯੂਲ ਤੋਂ ਕੁਝ ਸਮਾਂ ਕੱਢ ਕੇ (ਜਿਹੜੇ ਦਿੱਲੀ 'ਚ ਕੋਈ ਮਹੱਤਵਪੂਰਨ ਕੰਮ ਹੋਣ ਦਾ ਬਹਾਨਾ ਬਣਾ ਕੇ ਪੰਜਾਬ ਦਾ ਪ੍ਰਚਾਰ ਵਿੱਚੇ ਛੱਡ ਕੇ ਭੱਜ ਗਏ ਹਨ) ਆਪਣਾ ਘਰ ਠੀਕ ਕਰਨ ਲਈ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਤੁਹਾਨੂੰ ਟਿਕਟਾਂ ਦੀ ਵੰਡ ਲਈ ਕੋਈ ਨਹੀਂ ਮਿਲੇਗਾ। ਜਿਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਬਗੈਰ ਅਧਾਰ ਜਾਂ ਅਗਵਾਈ ਤੋਂ ਪਾਰਟੀ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ, ਜੋ ਲੋਕਾਂ ਨੂੰ ਬੇਵਕੂਫ ਬਣਾਉਣ ਸਮਾਨ ਹੈ।
ਇਸੇ ਤਰ੍ਹਾਂ, ਪਾਰਟੀ ਵੱਲੋਂ ਵੱਖ ਵੱਖ ਗੰਭੀਰ ਮੁੱਦਿਆਂ ਸਮੇਤ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਅਹੁਦਿਆਂ ਨੂੰ ਲੈ ਕੇ ਬਿਆਨਾਂ ਨੂੰ ਪੂਰੀ ਤਰ੍ਹਾਂ ਨਾਲ ਸ਼ਬਦਾਂ ਦੀ ਖੇਡ ਦੱਸਦਿਆਂ, ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਟੀਮ ਸਿਰਫ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਨੂੰ ਲੈ ਕੇ ਚਿੰਤਤ ਹੈ, ਭਾਵੇਂ ਇਸ ਲਈ ਇਨ੍ਹਾਂ ਨੂੰ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸਪੱਸ਼ਟ ਤੌਰ 'ਤੇ ਕੇਜਰੀਵਾਲ ਦਾ ਝੂਠ ਬੋਲਣ ਵੱਲ ਝੁਕਾਅ ਹੈ, ਇਥੋਂ ਤੱਕ ਕਿ ਟਵਿਟਰ 'ਤੇ ਇਨ੍ਹਾਂ ਦੇ ਫੋਲੋਅਰ ਇਨ੍ਹਾਂ ਵੱਲੋਂ ਬਿਆਨਾਂ ਤੋਂ ਪਲਟ ਜਾਣ ਦੀ ਆਦਤ ਦੀ ਸ਼ਿਕਾਇਤ ਕਰਦੇ ਹਨ। ਜਿਨ੍ਹਾਂ ਦੀ ਆਪਣਾ ਪੈਰ ਆਪਣੇ ਮੂੰਹ 'ਚ ਲੈਣ ਤੇ ਬਗੈਰ ਸੋਚੇ ਸਮਝੇ ਬੋਲਣ ਦੀ ਆਦਤ ਹੈ, ਜਿਹੜੇ ਇਨ੍ਹਾਂ ਦੇ ਹਰ ਬਿਆਨ 'ਚ ਨਜ਼ਰ ਆਉਂਦੀ ਹੈ। ਜੋ ਆਪ ਆਗੂ ਆਪਣੇ ਹਰ ਬਿਆਨ ਤੋਂ ਪਿੱਛੇ ਹੱਟ ਜਾਂਦੇ ਹਨ, ਭਾਵੇਂ ਉਹ ਪੰਜਾਬੀਆ ਦੇ ਦਿਲਾਂ ਨਾਲ ਸਬੰਧਤ ਐਸ.ਵਾਈ.ਐਲ ਦਾ ਗੰਭੀਰ ਮੁੱਦਾ ਵੀ ਕਿਉਂ ਨਾ ਹੋਵੇ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਭਗੌੜੇਪਣ ਦੀ ਆਦਤ ਦੇ ਮੱਦੇਨਜ਼ਰ ਕੇਜਰੀਵਾਲ ਪਹਿਲਾ ਮੌਕਾ ਮਿੱਲਣ 'ਤੇ ਆਪਣੇ ਵਾਅਦਿਆਂ ਤੋਂ ਭੱਜ ਜਾਣਗੇ, ਜਿਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਆਪ ਕੋਲ ਪੰਜਾਬ 'ਚ ਚੋਣਾਂ ਲੜਨ ਲਈ ਕੋਈ ਭਰੋਸੇਮੰਦ ਚੇਹਰਾ ਨਹੀਂ ਹੈ।