ਚੰਡੀਗੜ੍ਹ , 30 ਜਨਵਰੀ, 2018 :
ਵਿੱਕੀ ਗੌਂਡਰ ਦੇ ਯਾਰਾਂ ਵੱਲੋਂ ਇੰਸਪੈਕਟਰ ਬਿਕਰਮ ਸਿੰਘ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ:
ਵਿੱਕੀ ਗੌਂਡਰ ਅਤੇ ਉਸਦੇ ਦੋ ਸਾਥੀ ਮਾਰੇ ਜਾਣ ਤੋਂ ਬਾਅਦ ਬੌਖਲਾਹਟ ਵਿਚ ਆਏ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀ ਸਰਗਰਮੀ ਵਧਾ ਦਿੱਤੀ ਹੈ . ਜਿੱਥੇ ਇੱਕ ਪਾਸੇ ਉਹ ਗੌਂਡਰ ਦੇ ਸਾਥੀਆਂ ਅਤੇ ਹਮਾਇਤੀਆਂ ਦਾ ਮਨੋਬਲ ਕਾਇਮ ਰੱਖਣ ਲਈ ਪੋਸਟਾਂ ਪਾ ਰਹੇ ਨੇ ਉੱਥੇ ਵਿੱਕੀ ਦੇ ਮੁਕਾਬਲੇ ਵਿਚ ਸ਼ਾਮਲ ਪੁਲਿਸ ਅਫ਼ਸਰਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ .
ਅਜਿਹੀ ਹੀ ਇੱਕ ਤਾਜ਼ਾ ਧਮਕੀ ਪੰਜਾਬ ਪੁਲਿਸ ਦੇ ਇੰਸਪੈਕਟਰ ਬਿਕਰਮ ਬਰਾੜ ਨੂੰ ਦਿੱਤੀ ਗਈ ਧਮਕੀ ਦੀ ਹੈ . ਵਿੱਕੀ ਗੌਂਡਰ ਸਰਾਂਵਾਂ ਬੋਦਲਾਂ ਦੇ ਨਾਂ ਤੇ ਬਣਾਏ ਫੇਸਬੂਕ ਆਈ ਡੀ 'ਤੇ ਬਿਕਰਮ ਬਰਾੜ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ .
ਫੇਸ ਬੁੱਕ ‘ਤੇ ਪਾਈ ਗਈ ਪੋਸਟ ਵਿਚ ਲਿਖਿਆ ਗਿਆ ਹੈ ਕਿ ‘ਯਾਰੀ ਲਾ ਕੇ ਗ਼ੱਦਾਰੀ ਕਰਨ ਵਾਲੇ ਬਿਕਰਮ ਬਰਾੜ ਨੂੰ ਬਹੁਤ ਜਲਦ ਵੀਰਾਂ ਕੋਲ ਭੇਜ ਦਿੱਤਾ ਜਾਵੇਗਾ,ਜੋ ਇਹਨੇ ਕੀਤਾ ਬਹੁਤ ਮਾੜਾ ਕੀਤਾ।ਅਸੀਂ ਬਹੁਤ ਜਲਦੀ ਬਦਲਾ ਲਵਾਂਗੇ।
ਸੋਸ਼ਲ ਮੀਡੀਆ ‘ਤੇ ਦਿੱਤੀ ਇਸ ਧਮਕੀ ਵਿਚ ਵਿਕਰਮ ਬਰਾੜ ਅਤੇ ਉਸ ਦੇ ਪਿਤਾ ਦੀ ਤਸਵੀਰ ਨੂੰ ਗ਼ੱਦਾਰ ਲਿਖ ਕੇ ਸ਼ੇਅਰ ਕੀਤਾ ਗਿਆ ਹੈ ਅਤੇ ਦੋਵਾਂ ਨੂੰ ਸਿੱਖ ਮੁੰਡਿਆਂ ਦਾ ਕਾਤਲ ਦੱਸਿਆ ਗਿਆ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿੱਕੀ ਗੌਂਡਰ ਦੇ ਮਾਮਾ ਗੁਰਭੇਜ ਸਿੰਘ ਨੇ ਵੀ ਪੁਲਿਸ ਇੰਸਪੈਕਟਰ ਬਿਕਰਮ ਬਰਾੜ ਨੂੰ ਗੌਂਡਰ ਦਾ ਕਲਾਸਮੇਟ ਦੱਸਦਿਆਂ ਦੋਵਾਂ ਨੂੰ ਇੱਕ ਦੂਜੇ ਦੇ ਸੰਪਰਕ ਵਿਚ ਹੋਣ ਦੀ ਗੱਲ ਆਖੀ ਸੀ ਅਤੇ ਇੰਸਪੈਕਟਰ ਬਰਾੜ ‘ਤੇ ਧੋਖੇ ਨਾਲ ਗੌਂਡਰ ਨੂੰ ਮਾਰਨ ਦੇ ਦੋਸ਼ ਲਾਕੇ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ ,