ਗੁਰਪੁਰਬ ਦੇ ਮੱਦੇਨਜ਼ਰ 550 ਯੂਨਿਟ ਖੂਨ ਕੀਤਾ ਇਕੱਠਾ
ਪੌਦੇ ਲਗਾਉਣ ਦੀਆਂ ਮੁਹਿੰਮਾਂ, ਮੈਡੀਕਲ ਕੈਂਪ ਅਤੇ ਦਾਨ ਲਈ ਕੈਨੋਪੀਜ਼ ਕੀਤੇ ਸਥਾਪਤ
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਪੰਜਾਬ ਵਿੱਚ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਕੀਤੀਆਂ ਜਾ ਰਹੀਆਂ ਹਨ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵੱਲੋਂ ਸਾਲਾਨਾ ਪ੍ਰੋਗਰਾਮ ‘ਪਰਿਵਰਤਨ 2019’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਾਲਜ ਵੱਲੋਂ ਇਹ ਪ੍ਰੋਗਰਾਮ ਨਵੰਬਰ ਮਹੀਨੇ ਦੀ 13 ਅਤੇ 14 ਤਰੀਕ ਨੂੰ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਵੱਨ ਫਾਰ ਆਲ, ਆਲ ਫਾਰ ਵੱਨ’ ਰੱਖਿਆ ਗਿਆ ਹੈ। ਗੁਰਪੁਰਬ ਮੌਕੇ ਕਰਵਾਏ ਜਾ ਰਹੇ ‘ਪਰਿਵਰਤਨ 2019’ ਸੰਬੰਧੀ ਕਾਲਜ ਵਿਖੇ ਗਤੀਵਿਧੀਆਂ ਹੁਣੇ ਤੋਂ ਹੀ ਸ਼ੁਰੂ ਹੋ ਗਈਆਂ ਹਨ। ਜਿਸ ਦੇ ਮੱਦੇਨਜ਼ਰ ਕਾਲਜ ਕੈਂਪਸ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਹਿੱਸਾ ਲੈਣ ਵਾਲੀਆਂ ਮੈਕਸ ਹਸਪਤਾਲ, ਫੋਰਟਿਸ, ਸਿਵਲ ਹਸਪਤਾਲ ਅਤੇ ਰੋਟਰੀ ਕਲੱਬ ਬਲੱਡ ਬੈਂਕ ਦੀਆਂ ਮੈਡੀਕਲ ਟੀਮਾਂ ਵੱਲੋਂ 550 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਦੇ ਨਾਲ ਹੀ ਏਕਤਾ ਦੀ ਭਾਵਨਾ ਨੂੰ ਦਰਸਾਉਂਦਿਆਂ ਕਾਲਜ ਦੇ ਵਿਹੜੇ ਵਿੱਚ ਕੈਨੋਪੀਜ਼ ਸਥਾਪਤ ਕੀਤੇ ਗਏ ਜਿੱਥੇ ਕੋਈ ਵੀ ਆ ਕੇ ਲੋੜਵੰਦਾਂ ਦੀ ਸਹਾਇਤਾ ਵਜੋਂ ਕਿਤਾਬਾਂ, ਸਟੇਸ਼ਨਰੀ ਦਾ ਸਮਾਨ, ਕੱਪੜੇ, ਉੱਨ, ਬੂਟ ਆਦਿ ਦਾਨ ਕਰ ਸਕਦਾ ਹੈ।
ਇਸ ਤੋਂ ਇਲਾਵਾ ਪ੍ਰੋਗਰਾਮ ਦੀ ਵਧੀਆ ਸ਼ੁਰੂਆਤ ਕਰਦਿਆਂ ਸੀਜੀਸੀ ਲਾਂਡਰਾ ਦੀ ਪ੍ਰਬੰਧਕ ਟੀਮ ਤੇ ਵਿਿਦਆਰਥੀਆਂ ਨੇ ਸੱਚਾ ਧਾਨ ਸਾਹਿਬ ਮੁਹਾਲੀ ਦਾ ਦੌਰਾ ਕੀਤਾ ਅਤੇ ਸਾਰਿਆਂ ਦੀ ਚੰਗੀ ਸਿਹਤ ਨੂੰ ਬੜਾਵਾ ਦਿੰਦਿਆਂ ਮੁਫਤ ਮੈਡੀਕਲ ਅਤੇ ਸਲਾਹ ਮਸ਼ਵਰਾ ਕੈਂਪ ਦਾ ਆਯੋਜਨ ਕੀਤਾ।ਇਸ ਉਪਰੰਤ ਵਿਿਦਆਰਥੀਆਂ ਨੇ ਅਕਾਲ ਆਸ਼ਰਮ ਗੁਰਦੁਆਰਾ ਸਾਹਿਬ ਸੋਹਾਣਾ ਵਿਖੇ ਮੱਥਾ ਟੇਕਿਆ ਅਤੇ ਲੰਗਰ ਵਰਤਾਉਣ ਦੀ ਸੇਵਾ ਅਤੇ ਸਫਾਈ ਵੀ ਕੀਤੀ। ਇਸ ਨਿਸ਼ਕਾਮ ਸੇਵਾ ਨੇ ਵਿਿਦਆਰਥੀਆਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਨੈਤਿਕ ਚਰਿੱਤਰ ਨੂੰ ਹੋਰ ਮਜ਼ਬੂਤ ਕੀਤਾ। ਇਸੇ ਤਰ੍ਹਾਂ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਾਉਣ ਦੀ ਮੁਹਿੰਮ ਨੂੰ ਧਿਆਨ ਵਿੱਚ ਰੱਖਦਿਆਂ ਸੀਜੀਸੀ ਲਾਂਡਰਾ ਦੀ ਟੀਮ ਅਤੇ ਵਿਿਦਆਰਥੀਆਂ ਵੱਲੋਂ ਆਸ ਪਾਸ ਦੇ ਪਿੰਡਾਂ ਵਿੱਚ ਵੱਖ ਵੱਖ ਤਰ੍ਹਾਂ ਦੇ 100 ਤੋਂ ਵੱਧ ਚਿਿਕਤਸਕ ਪੌਦੇ ਜਿਵੇਂ ਕਿ ਸ਼ੀਸ਼ਮ, ਆਂਵਲਾ, ਸੁਖਚੈਨ, ਬੇਰਾ, ਗੁਆਵਾ, ਅਰਜੁਨ ਅਤੇ ਜਬਰਾਂਡਾ ਆਦਿ ਵੀ ਲਾਏ ਗਏ।