ਅਕਾਲੀ ਨੇਤਾ ਜਗਮੀਤ ਸਿੰਘ ਬਰਾੜ ਨੇ ਦਿੱਤਾ ਅਸਤੀਫਾ ਮੌੜ ਹਲਕੇ ਦੇ ਇੰਚਾਰਜ ਵਜੋਂ
- ਐਸ ਵਾਈ ਐਲ ਦੇ ਮੁੱਦੇ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਮੰਚ ਤੇ ਇਕੱਠਾ ਦਾ ਕਰਨਗੇ ਯਤਨ
- ਐਸਵਾਈਐਲ ਦੇ ਮੁੱਦੇ ਤੇ ਅਦਾਲਤ ਚ ਪੰਜਾਬ ਸਰਕਾਰ ਆਪਣਾ ਪੱਖ ਰੱਖਣ ਚ ਨਾਕਾਮ
- ਵਰਕਰਾਂ ਵੱਲੋਂ ਮਤਾ ਪਾਏ ਜਾਣ ਤੋਂ ਬਾਅਦ ਜਗਮੀਤ ਸਿੰਘ ਬਰਾੜ ਨੇ ਮੌੜ ਹਲਕੇ ਦੀ ਛੱਡੀ ਹਲਕਾ ਇੰਚਾਰਜੀ
- ਅਕਾਲੀ ਵਰਕਰ ਵਜੋਂ ਕਰਨਗੇ ਕੰਮ
- ਸੰਗਰੂਰ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫ਼ੈਸਲਾ ਲੈਣ ਦੀ ਲੋੜ
ਬਠਿੰਡਾ, 15 ਸਤੰਬਰ 2022 - ਇਨ੍ਹੀਂ ਦਿਨੀਂ ਪੰਜਾਬ ਦੀ ਰਾਜਨੀਤੀ ਵਿੱਚ ਮੁੜ ਭਖੇ ਐਸਵਾਈਐਲ ਦੇ ਮੁੱਦੇ ਉਪਰ ਫਿਰ ਤੋਂ ਰਾਜਨੀਤੀ ਸ਼ੁਰੂ ਹੋ ਗਈ ਹੈ। ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਵੱਲੋਂ ਅੱਜ ਬਠਿੰਡਾ ਵਿਖੇ ਐੱਸਵਾਈਐੱਲ ਦੇ ਮੁੱਦੇ ਉਪਰ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮੁੱਦੇ ਨੂੰ ਲੈ ਕੇ ਅਦਾਲਤ ਵਿਚ ਆਪਣਾ ਪੱਖ ਸਹੀ ਨਹੀਂ ਰੱਖਿਆ ਜਾ ਰਿਹਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ 'ਤੇ ਕਲਿੱਕ ਕਰੋ....
ਅਕਾਲੀ ਨੇਤਾ ਜਗਮੀਤ ਸਿੰਘ ਬਰਾੜ ਨੇ ਦਿੱਤਾ ਅਸਤੀਫਾ ਮੌੜ ਹਲਕੇ ਦੇ ਇੰਚਾਰਜ ਵਜੋਂ (ਵੀਡੀਓ ਵੀ ਦੇਖੋ)
ਐਸਵਾਈਐਲ ਦੇ ਮੁੱਦੇ ਤੇ ਉਨ੍ਹਾਂ ਵੱਲੋਂ ਪੰਜਾਬ ਦੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਮੰਚ ਉਪਰ ਇਕੱਠਾ ਕਰਕੇ ਕੇਂਦਰ ਸਰਕਾਰ ਨੂੰ ਪੰਜਾਬ ਲਈ ਇਸ ਪਾਣੀ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਗੇ।
ਇਸ ਮੌਕੇ ਹਲਕਾ ਮੌੜ ਮੰਡੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਮਤਾ ਪਾਏ ਜਾਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਢਾਂਚਾ ਭੰਗ ਹੋ ਚੁੱਕਿਆ ਹੈ ਇਸ ਦੇ ਚਲਦੇ ਹੁਣ ਸ਼੍ਰੋਮਣੀ ਅਕਾਲੀ ਦਲ ਆਪਣੇ ਵੱਲੋਂ ਕਿਸੇ ਨੂੰ ਵੀ ਹਲਕਾ ਇੰਚਾਰਜ ਲਾ ਸਕਦੇ ਹਨ। ਪਰ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹਲਕੇ ਵਿਚ ਵਰਕਰਾਂ ਵੱਲੋਂ ਕੀਤੀਆ ਜਾ ਰਹੀਆਂ ਕਾਰਵਾਈਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਲੀਮੈਂਟ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਪਾਰਲੀਮੈਂਟ ਚੋਣਾਂ ਲੜਨ ਸਬੰਧੀ ਉਨ੍ਹਾਂ ਕਿਹਾ ਕਿ ਜਿਸ ਹਾਲਾਤ ਵਿਚ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਪਹਿਲਾਂ ਇਨ੍ਹਾਂ ਨੂੰ ਆਪਣਾ ਢਾਂਚਾ ਠੀਕ ਕਰਨਾ ਚਾਹੀਦਾ ਹੈ ਫਿਰ ਹੀ ਚੋਣਾਂ ਸੰਬੰਧੀ ਸੋਚਿਆ ਜਾ ਸਕਦਾ ਹੈ।