ਅਗਨੀਵੀਰ ਦੀ ਭਰਤੀ ਲਈ ਅਸਾਮੀਆਂ ਦੀ ਰਜਿਸਟ੍ਰੇਸ਼ਨ 24 ਜੂਨ ਤੋਂ
ਹਰੀਸ਼ ਕਾਲੜਾ
ਰੂਪਨਗਰ,22 ਜੂਨ 2022: ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਡਾ: ਪ੍ਰੀਤੀ ਯਾਦਵ, ਆਈ.ਏ.ਐਸ, ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਡੀ.ਬੀ.ਈ.ਈ. ਦੀ ਰਹਿਨੁਮਾਈ ਹੇਠ ਅਤੇ ਡਾ: ਨਿੱਧੀ ਕੁਮਧ ਬਾਂਬਾ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਸੀ.ਈ.ਓ. ਡੀ.ਬੀ.ਈ.ਈ. ਦੀ ਅਗਵਾਈ ਹੇਠ ਅਣਥੱਕ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਅਰੁਣ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਨੀਵੀਰ ਸਕੀਮ ਦੇ ਤਹਿਤ ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਦੀਆਂ ਅਸਾਮੀਆਂ (ਕੇਵਲ ਮਰਦਾਂ) ਲਈ 24, ਜੂਨ 2022 ਤੋਂ 5, ਜੁਲਾਈ 2022 ਸ਼ਾਮ 5:00 ਵਜੇ ਤੱਕ ਚਾਹਵਾਨ ਪ੍ਰਾਰਥੀ ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਅਪਲਾਈ ਕਰਨ ਵਾਲੇ ਪ੍ਰਾਰਥੀ ਦੀ ਉਮਰ ਸੀਮਾ 29, ਦਸੰਬਰ 1999 ਅਤੇ 29, ਜੂਨ 2005 (ਦੋਨੋਂ ਦਿਨ ਸ਼ਾਮਿਲ) ਹੋਣੀ ਚਾਹੀਦੀ ਹੈ।
ਇਸ ਅਸਾਮੀ ਲਈ ਜਿਸ ਪ੍ਰਾਰਥੀ ਨੇ ਬਾਰਵ੍ਹੀਂ ਜਾਂ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੌਮਾ ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਇਨ੍ਹਾਂ ਦਰਸਾਈਆਂ ਯੋਗਤਾ ਵਿੱਚ ਪ੍ਰਾਰਥੀ ਦੇ ਇਮਤਿਹਾਨਾਂ ਵਿੱਚੋਂ 50% ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50% ਨੰਬਰ ਹਾਸਿਲ ਕੀਤੇ ਹੋਣ, ਉਹ ਪ੍ਰਾਰਥੀ ਇਸ ਅਸਾਮੀ ਲਈ ਯੋਗ ਹਨ। ਇਸ ਇਮਤਿਹਾਨ ਵਿੱਚ ਰਜਿਸਟਰ ਕਰਨ ਲਈ ਫੀਸ 250/- ਰੁਪਏ ਹੈ। ਪ੍ਰਾਰਥੀ ਮੈਡੀਕਲ ਸਟੈਂਟਡਡ, ਯੋਗਤਾ, ਨੌਕਰੀ ਸਬੰਧੀ ਡਿਟੇਲ ਅਤੇ ਆਨਲਾਈਨ ਫਾਰਮ ਅਪਲਾਈ ਕਰਨ ਲਈ http://careerindianairforce.cdac.in ਅਤੇ http://agnipathvayu.cdac.in ਤੇ ਦਿੱਤੀ ਗਈ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।